ਕੋਰੋਨਾ: ਲੁਧਿਆਣਾ ‘ਚ ਮਿਲੇ 77 ਨਵੇਂ ਮਾਮਲੇ

Corona India

32 ਮਾਮਲੇ ਇਕੱਲੀ ਲੁਧਿਆਣਾ ਜੇਲ੍ਹ ਨਾਲ ਸਬੰਧਿਤ

  •  ਸੂਬੇ ‘ਚ 175 ਆਏ ਨਵੇਂ ਕੇਸ ਤੇ 2 ਦੀ ਮੌਤ
  •  ਜ਼ਿਲ੍ਹਾ ਮੁਹਾਲੀ ਦੇ ਪਿੰਡ ਬੇਹੜਾ ‘ਚੋਂ ਮਿਲੇ 11 ਮਰੀਜ਼

ਚੰਡੀਗੜ੍ਹ, (ਅਸ਼ਵਨੀ ਚਾਵਲਾ)।
ਪੰਜਾਬ ‘ਚ ਐਤਵਾਰ ਨੂੰ 175 ਨਵੇ ਕੇਸ ਆਏ ਹਨ ਤੇ 2 ਦੀ ਮੌਤ ਵੀ ਹੋਈ ਹੈ। 102 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵੀ ਵਾਪਸ ਪਰਤੇ ਹਨ। ਪੰਜਾਬ ਲਈ ਸਿਰਫ਼ ਇਹ ਹੀ ਰਾਹਤ ਵਾਲੀ ਖ਼ਬਰ ਹੈ ਕਿ ਨਵੇਂ ਕੇਸਾਂ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਅੱਜ ਕੱਲ੍ਹ ਕੁਝ ਠੀਕ ਆ ਰਹੀ ਹੈ।

Corona

ਇੱਥੇ ਹੀ ਲੁਧਿਆਣਾ ਤੋਂ ਵੱਡੀ ਖਬਰ ਆ ਰਹੀਂ ਹੈ, ਜਿੱਥੇ ਨਵੇਂ 70 ਕੇਸਾਂ ਵਿੱਚ 32 ਕੇਸ ਸਿਰਫ਼ ਲੁਧਿਆਣਾ ਸੈਂਟਰਲ ਜੇਲ੍ਹ ਨਾਲ ਹੀ ਸਬੰਧਿਤ ਹਨ। ਜਿਸ ਕਾਰਨ ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਵੀ ਕਰੋਨਾ ਦਾ ਕਹਿਰ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਨਵੇਂ 175 ਕੇਸ ਵਿੱਚ ਲੁਧਿਆਣਾ ਦੇ 70 ਤੋਂ ਇਲਾਵਾ ਪਟਿਆਲਾ ਤੋਂ 26, ਮੁਹਾਲੀ ਤੋਂ 16, ਫਿਰੋਜਪੁਰ 11, ਅੰਮ੍ਰਿਤਸਰ 10, ਫਰੀਦਕੋਟ 8, ਜਲੰਧਰ 7, ਸੰਗਰੂਰ ਤੋਂ 6, ਗੁਰਦਾਸਪੁਰ ਤੋਂ 5, ਮੋਗਾ, ਬਠਿੰਡਾ ਅਤੇ ਪਠਾਨਕੋਟ ਤੋਂ 4-4, ਤਰਨਤਾਰਨ, ਫਤਿਹਗੜ੍ਹ ਸਾਹਿਬ, ਫਾਜਿਲਕਾ ਅਤੇ ਮਾਨਸਾ ਤੋਂ 1-1 ਕੇਸ ਸਾਹਮਣੇ ਆਇਆ ਹੈ। ਇਸ ਨਾਲ ਹੀ ਪਟਿਆਲਾ ਅਤੇ ਤਰਨਤਾਰਨ ਵਿਖੇ 1-1 ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ।

ਇਹ ਵੀ ਜ਼ਿਕਰਯੋਗ ਹੈ ਕਿ ਅੱਜ 11 ਮਾਮਲੇ ਜ਼ਿਲ੍ਹਾ ਮੁਹਾਲੇ ਦੇ ਇੱਕ ਪਿੰਡ ਬੇਹੜਾ ‘ਚੋਂ ਮਿਲੇ ਹਨ ਇਥੇ ਹੀ ਠੀਕ ਹੋਣ ਵਾਲੇ 102 ਮਰੀਜ਼ਾ ਵਿੱਚ ਸੰਗਰੂਰ ਤੋਂ 45, ਜਲੰਧਰ ਤੋਂ 28, ਪਟਿਆਲਾ ਤੋਂ 17, ਪਠਾਨਕੋਟ ਤੋਂ 4, ਫਤਿਹਗੜ ਸਾਹਿਬ ਤੋਂ 3, ਮੁਕਤਸਰ ਤੋਂ 2, ਫਰੀਦਕੋਟ, ਫਾਜਿਲਕਾ ਅਤੇ ਕਪੂਰਥਲਾ ਤੋਂ 1-1 ਤੋਂ ਠੀਕ ਹੋ ਕੇ ਪਰਤੇ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 6283 ਹੋ ਗਈ ਹੈ, ਜਿਸ ਵਿੱਚੋਂ 4408 ਠੀਕ ਹੋ ਗਏ ਹਨ ਅਤੇ 164 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 1711 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ