Modi Cabinet: ਸਰਕਾਰ ਤੇ ਸਿਆਸਤ ਦਾ ਤਾਲਮੇਲ

Modi Cabinet

Modi Cabinet

ਐਨਡੀਏ-3 ਸਰਕਾਰ ਦਾ ਗਠਨ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 71 ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕ ਲਈ ਮੰਤਰੀ ਮੰਡਲ ਦੀ ਚੋਣ ’ਚ ਭਾਜਪਾ ਨੇ ਸਰਕਾਰ ਤੇ ਸਿਆਸਤ ਦੋਵਾਂ ਬਿੰਦੂਆਂ ’ਤੇ ਕਾਫੀ ਮੁਸ਼ੱਕਤ ਕੀਤੀ ਹੈ। ਗਠਜੋੜ ਸਰਕਾਰ ’ਚ ਸਹਿਯੋਗੀ ਪਾਰਟੀਆਂ ਨੂੰ ਨੁਮਾਇੰਦਗੀ ਦੇਣ ਦਾ ਪੂਰਾ ਯਤਨ ਕੀਤਾ ਗਿਆ ਹੈ। ਜਨਤਾ ਦਲ (ਯੂ) ਤੇ ਟੀਡੀਪੀ ਦਾ ਇੱਕ-ਇੱਕ ਮੰਤਰੀ ਲਿਆ ਹੈ। ਹਮ ਪਾਰਟੀ ਦੇ ਇੱਕੋ ਇੱਕ ਸਾਂਸਦ ਜੀਤਨ ਰਾਮ ਮਾਂਝੀ ਨੂੰ ਵੀ ਮੰਤਰੀ ਲੈ ਕੇ ਭਾਜਪਾ ਨੇ ਗਠਜੋੜ ਦੀ ਅਹਿਮੀਅਤ ਨੂੰ ਤਵੱਜੋਂ ਦਿੱਤੀ ਹੈ। ਸਿਰਫ ਐਨਸੀਪੀ ਹੀ ਨਰਾਜ ਹੋਈ ਹੈ। (Modi Cabinet)

ਇਹ ਵੀ ਪੜ੍ਹੋ : SA vs BAN: ਕਲਾਸੇਨ-ਮਿਲਰ ਚਮਕੇ, ਬਾਕੀ ਬੱਲੇਬਾਜ਼ ਫੇਲ, ਬੰਗਲਾਦੇਸ਼ ਨੂੰ ਮਿਲਿਆ ਛੋਟਾ ਟੀਚਾ

ਆਪਣੀ ਪੁਰਾਣੀ ਰਣਨੀਤੀ ਤਹਿਤ ਭਾਜਪਾ ਨੂੰ ਮਜ਼ਬੂਤ ਕਰਨ ਲਈ ਬਾਹਰਲੀਆਂ ਪਾਰਟੀਆਂ ’ਚੋਂ ਆਏ 13 ਮੈਂਬਰਾਂ ਨੂੰ ਮੰਤਰੀ ਬਣਾ ਕੇ ਪਾਰਟੀ ਨੇ ਨਵੇਂ ਹਲਕਿਆਂ ਪਕੜ ਵਧਾਉਣ ਦਾ ਦਾਅ ਖੇਡਿਆ ਹੈ ਇਸੇ ਤਰ੍ਹਾਂ ਹਾਰੇ ਹੋਏ ਆਗੂ ਨੂੰ ਵੀ ਮੰਤਰੀ ਬਣਾ ਕੇ ਭਾਜਪਾ ਨਵੇਂ ਹਲਕਿਆਂ ’ਚ ਆਪਣੀ ਜ਼ਮੀਨ ਬਣਾਉਣ ਦੀ ਕੋਸ਼ਿਸ਼ ’ਚ ਹੈ ਭਾਜਪਾ ਕਈ ਨਿਸ਼ਾਨੇ ਸਾਧਣ ਲਈ ਯਤਨਸ਼ੀਲ ਹੈ ਪਿਛਲੀ ਸਰਕਾਰ ਦੇ ਜਿਹੜੇ ਮੰਤਰੀਆਂ ਨੂੰ ਇਸ ਵਾਰ ਨਹੀਂ ਲਿਆ ਗਿਆ ਉਹਨਾਂ ਵੱਲੋਂ ਵੀ ਕਿਸੇ ਤਰ੍ਹਾਂ ਨਰਾਜ਼ਗੀ ਸਾਹਮਣੇ ਨਹੀਂ ਆਈ ਮੰਤਰੀਆਂ ਦੀ ਕਾਬਲੀਅਤ ਮੰਤਰਾਲੇ ਵੰਡੇ ਜਾਣ ਤੋਂ ਬਾਅਦ ਹੀ ਸਾਹਮਣੇ ਆਉਣੀ ਹੈ ਪਰ ਮੰਤਰੀਆਂ ਦੀ ਚੋਣ ’ਚ ਭਾਜਪਾ ਨੇ ਭਵਿੱਖ ਦੀਆਂ ਸਥਿਤੀਆਂ ਨੂੰ ਪੂਰੀ ਤਵੱਜੋਂ ਦਿੱਤੀ ਹੈ। (Modi Cabinet)

LEAVE A REPLY

Please enter your comment!
Please enter your name here