ਸਿਹਤ ਮੰਤਰੀ ’ਤੇ ਵਿਵਾਦ, ਅੱਧੀ ਰਾਤ ਨੂੰ VC ਦਾ ਅਸਤੀਫ਼ਾ

ਵਿਰੋਧ ’ਚ ਮੈਡੀਕਲ ਕਾਲਜ ਪ੍ਰਿੰਸੀਪਲ, ਸੁਪਰੀਡੈਂਟ ਤੇ ਸੈਕੈਟਰੀ ਦਾ ਵੀ ਅਸਤੀਫ਼ਾ

ਚੰਡੀਗੜ੍ਹ। ਪੰਜਾਬ ਵਿੱਚ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦੇ ਰਵੱਈਏ ਨੂੰ ਲੈ ਕੇ ਹੰਗਾਮਾ ਮਚ ਗਿਆ ਹੈ। ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕੱਲ੍ਹ ਗੰਦੇ ਗੱਦੇ ’ਤੇ ਲੇਟ ਕੇ ਦੁਖੀ ਹੋ ਕੇ ਅੱਧੀ ਰਾਤ ਨੂੰ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਆਪਣਾ ਅਸਤੀਫਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤਾ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਪਿ੍ਰੰਸੀਪਲ ਡਾਕਟਰ ਰਾਜੀਵ ਦੇਵਗਨ, ਮੈਡੀਕਲ ਸੁਪਰਡੈਂਟ ਡਾਕਟਰ ਕੇਡੀ ਸਿੰਘ ਅਤੇ ਵੀਸੀ ਸਕੱਤਰ ਓਪੀ ਚੌਧਰੀ ਨੇ ਵੀ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਪਿੱਛੇ ਨਿੱਜੀ ਕਾਰਨ ਦੱਸੇ ਹਨ ਪਰ ਇਸ ਪਿੱਛੇ ਮੰਤਰੀ ਦਾ ਰਵੱਈਆ ਦੱਸਿਆ ਜਾ ਰਿਹਾ ਹੈ।

ਹੱਥ ਫੜ ਕੇ ਲੇਟਣ ਲਈ ਕਿਹਾ

ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬੀਤੇ ਦਿਨੀਂ ਫਰੀਦਕੋਟ ਦੇ ਹਸਪਤਾਲ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਹ ਸਕਿਨ ਵਾਰਡ ’ਚ ਪਹੁੰਚੇ। ਉਥੇ ਗੱਦੇ ਫਟੇ ਹੋਏ ਤੇ ਸੜੇ ਹੋਏ ਸਨ। ਇਹ ਦੇਖ ਕੇ ਮੰਤਰੀ ਜੌੜੇਮਾਜਰਾ ਭੜਕ ਉੱਠੇ। ਇਸ ’ਤੇ ਉਨ੍ਹਾਂ ਅਧਿਕਾਰੀਆਂ ਨੂੰ ਜਵਾਬ ਦੇਣ ਦੀ ਬਜਾਏ ਇਸ ’ਚ ਲੇਟਣ ਲਈ ਕਿਹਾ। ਵਾਈਸ ਚਾਂਸਲਰ ਥੋੜਾ ਝਿਜਕਿਆ ਤਾਂ ਮੰਤਰੀ ਨੇ ਆਪ ਹੀ ਉਸ ਦਾ ਹੱਥ ਫੜ ਕੇ ਲੇਟਣ ਲਈ ਕਿਹਾ। ਇਸ ਸਮੇਂ ਸਮੁੱਚਾ ਸਟਾਫ਼ ਅਤੇ ਮੀਡੀਆ ਮੌਜੂਦ ਸੀ। ਇਸ ਤੋਂ ਬਾਅਦ ਇਸ ਦਾ ਵੀਡੀਓ ਵਾਇਰਲ ਹੋ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ