ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਦਿੱਤਾ ਵਿਵਾਦਿਤ ਬਿਆਨ

mustafa

ਚੋਣ ਰੈਲੀ ਦੌਰਾਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਿਹਾ, ਬਾਅਦ ’ਚ ਮੰਗੀ ਮਾਫੀ

(ਸੱਚ ਕਹੂੰ ਨਿਊਜ਼) ਮਾਲੇਰਕੋਟਲਾ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਰਣਨੀਤਕ ਸਲਾਹਕਾਰ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ (DGP Mohammad Mustafa) ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਤੋਂ ਪਹਿਲਾਂ ਵੀ ਉਹ ਵਿਵਦਿਤ ਬਿਆਨ ਦੇ ਚੁੱਕੇ ਹਨ। ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਹੁਣ ਮਲੇਰਕੋਟਲਾ ਵਿੱਚ ਆਪਣੀ ਪਤਨੀ ਰਜੀਆ ਸੁਲਤਾਨਾ ਦੇ ਲਈ ਚੋਣ ਪ੍ਰਚਾਰ ਦੌਰਾਨ ਇੱਕ ਰੈਲੀ ਦੌਰਾਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਿਹਾ ਹੈ। ਉਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ਹੀ ਸਿੱਖ ਸ਼ਰਧਾਲੂਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਸਤਫਾ ਦੇ ਇਸ ਬਿਆਨ ਨੇ ਸਿੱਖ ਸੰਗਤਾਂ ਨੂੰ ਠੇਸ ਪਹੁੰਚਾਈ ਹੈ। ਹਾਲਾਂਕਿ ਮੁਹੰਮਦ ਮੁਸਤਫਾ ਨੇ ਮੌਕਾ ਸੰਭਾਲਦਿਆਂ ਬਾਅਦ ’ਚ ਮਾਫੀ ਮੰਗ ਲਈ।

ਇਸ ਬਿਆਨ ‘ਤੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਮੁਹੰਮਦ ਮੁਸਤਫਾ ਦੇਸ਼ ਵਿਰੋਧੀ ਹੈ। ਉਸ ਦੇ ਪਾਕਿਸਤਾਨ ਨਾਲ ਸਬੰਧ ਹਨ। ਐਸਐਸਪੀ ਵਜੋਂ ਵੀ ਉਹ ਕਈ ਵਿਵਾਦਾਂ ਵਿੱਚ ਰਹੇ। ਜਿਸ ਕਾਰਨ ਉਨ੍ਹਾਂ ਨੂੰ ਡੀਜੀਪੀ ਨਹੀਂ ਬਣਾਇਆ ਗਿਆ। ਮੁਸਤਫਾ ਦੀ ਜਾਂਚ ਹੋਣੀ ਚਾਹੀਦੀ ਹੈ।

ਪਹਿਲਾਂ ਵੀ ਦੇ ਚੁੱਕੇ ਹਨ ਵਿਵਾਦਿਤ ਬਿਆਨ (DGP Mohammad Mustafa)

ਇਸ ਤੋਂ ਪਹਿਲਾਂ ਮੁਸਤਫਾ ਹਿੰਦੂਆਂ ਨੂੰ ਲੈ ਕੇ ਆਪਣੇ ਬਿਆਨ ਨੂੰ ਲੈ ਕੇ ਘਿਰ ਗਏ ਸਨ। ਭਾਜਪਾ ਨੇ ਦੋਸ਼ ਲਾਇਆ ਸੀ ਕਿ ਮੁਸਤਫਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਦੇ ਬਰਾਬਰ ਦੇ ਹਿੰਦੂਆਂ ਨੂੰ ਜਲਸਾ ਕਰਨ ਦਿੱਤਾ ਗਿਆ ਤਾਂ ਮੈਂ ਅਜਿਹੀ ਹਾਲਾਤ ਪੈਦਾ ਕਰ ਦੇਵਾਂਗਾ ਕਿ ਉਹ ਸੰਭਾਲ ਨਹੀਂ ਸਕਣਗੇ। ਹਾਲਾਂਕਿ ਮੁਸਤਫਾ ਨੇ ਸਫਾਈ ਦਿੱਤੀ ਸੀ ਕਿ ਉਨਾਂ ਹਿੰਦੂਓਂ ਨਹੀਂ ਫਿਤਨੋਂ ਕਿਹਾ ਸੀ, ਜਿਸ ਦਾ ਮਤਲਬ ਸ਼ਰਾਰਤੀ ਹੁੰਦਾ ਹੈ। ਇਸ ਮਾਮਲੇ ’ਚ ਮੁਸਤਫਾ ਖਿਲਾਫ ਕੇਸ ਵੀ ਦਰਜ ਹੋਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ