ਜੀਓ ਦੇ ਖਪਤਕਾਰੋ! ਜੇਬ ‘ਚੋਂ ਪੈਸੇ ਖਰਚਣ ਲਈ ਰਹੋ ਤਿਆਰ

ਪਹਿਲੀ ਅਪਰੈਲ ਤੋਂ ਨਹੀਂ ਮਿਲੇਗੀ ਇੰਟਰਨੈੱਟ ਦੀ ਮੁਫ਼ਤ ‘ਚ ਸਹੂਲਤ jio 

ਮੁੰਬਈ, (ਏਜੰਸੀ)। ਛੇ ਮਹੀਨਿਆਂ ਤੱਕ ਸਾਰੀਆਂ ਸਹੂਲਤਾਂ ਮੁਫ਼ਤ ਦੇ ਕੇ ਭਾਰਤੀ ਦੂਰ ਸੰਚਾਰ ਸੇਵਾ ਬਜ਼ਾਰ ਦੀ ਤਸਵੀਰ ਪੂਰੀ ਤਰ੍ਹਾਂ ਬਦਲਣ ਤੇ 10 ਕਰੋੜ ਗ੍ਰਾਹਕ ਬਣਨ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਦੀ 4ਜੀ ਦੂਰਸੰਚਾਰ ਸੇਵਾ ਇਕਾਈ ਰਿਲਾਇੰਸ ਜੀਓ ਇੰਫੋਕਾਮ ਨੇ 1 ਅਪਰੈਲ ਤੋਂ ਮੁਫ਼ਤ ਆਫਰ ਸਮਾਪਤ ਕਰਨ ਦਾ ਐਲਾਨ ਕੀਤਾ ਹੈ। jio

ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਤੇ ਪ੍ਰਬੰਧਕ ਮੈਨੇਜਰ ਮੁਕੇਸ਼ ਅੰਬਾਨੀ ਨੇ ਅੱਜ ਇਸਦਾ ਐਲਾਨ ਕਰਦਿਆਂ ਕਿਹਾ ਕਿ ਪਹਿਲਾਂ ਕੀਤੇ ਗਏ ਵਾਅਦੇ ਅਨੁਸਾਰ ਦੇਸ਼ ਦੇ ਅੰਦਰ ਕਿਸੇ ਵੀ ਨੈਟਵਰਕ ‘ਤੇ ਮੁਫ਼ਤ ਕਾਲ ਦੀ ਸਹੂਲਤ ਜਾਰੀ ਰਹੇਗੀ, ਪਰ ਡਾਟਾ ਤੇ ਵਿਦੇਸ਼ਾਂ ‘ਚ ਕਾਲ ਕਰਨ ਲਈ ਖਪਤਕਾਰਾਂ ਨੂੰ ਪੈਸੇ ਦੇਣੇ ਪੈਣਗੇ ਕੰਪਨੀ ਨੇ ਇਸਦੇ ਲਈ ਕਈ ਤਰ੍ਹਾਂ ਦੇ ਟਰੈਫਿਕ ਪਲਾਨਾਂ ਦਾ ਐਲਾਨ ਕੀਤਾ ਹੈ ਤੇ ਦਾਅਵਾ ਕੀਤਾ ਕਿ ਉਸਦੇ ਟਰੈਫਿਕ ਪਲਾਨ ਦੂਜੇ ਆਪਰੇਟਰਾਂ ਤੋਂ ਜ਼ਿਆਦਾ ਕੀਮਤ ਦੇ ਨਹੀਂ ਹੋਣਗੇ ਤੇ ਨਾਲ ਉਨ੍ਹਾਂ ‘ਤੇ ਗ੍ਰਾਹਕਾਂ ਨੂੰ 20 ਫੀਸਦੀ ਜ਼ਿਆਦਾ ਡਾਟਾ ਮਿਲੇਗਾ।

ਅੰਬਾਨੀ ਨੇ ਇੰਨੇ ਘੱਟ ਸਮੇਂ ‘ਚ ਜਿਓ ਦੇ ਖਪਤਕਾਰਾਂ ਦੀ ਗਿਣਤੀ 10 ਕਰੋੜ ਤੋਂ ਪਾਰ ਪਹੁੰਚਾਉਣ ਲਈ ਖਪਤਕਾਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੀਓ ਦੇ ਪ੍ਰਾਈਮ ਮੈਂਬਰ31 ਮਾਰਚ 2018 ਤੱਕ ਜੀਓ ਨਿਊ ਈਅਰ ਆਫ਼ਰ ਤਹਿਤ ਸਾਰੀਆਂ ਸੇਵਾਵਾਂ ਦਾ ਮੁਫ਼ਤ ਲਾਭ ਲੈ ਸਕਦੇ ਹਨ ਅੰਬਾਨੀ ਨੇ ਜਿਓ ਪ੍ਰਾਈਮ ਮੈਂਬਰਸ਼ਿਪ ਪ੍ਰੋਗਰਾਮ ਦਾ ਵੀ ਐਲਾਨ ਕੀਤਾ ।

1 ਮਾਰਚ ਤੋਂ 31 ਮਾਰਚ ਤੱਕ ਇਸਦੇ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ

ਉਨ੍ਹਾ ਕਿਹਾ ਕਿ ਜਿਓ ਦੇ ਸਾਰੇ ਪੁਰਾਣੇ ਜਾਂ 31 ਮਾਰਚ 2017 ਤੱਕ ਬਣੇ ਇਸਦੇ ਖਪਤਕਾਰ 99 ਰੁਪਏ ਖਰਚ ਕਰਕੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹਨ ਉਹ 1 ਮਾਰਚ ਤੋਂ 31 ਮਾਰਚ ਤੱਕ ਇਸਦੇ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ ਇਸ ਤੋਂ ਬਾਅਦ ਅਪਰੈਲ ਤੋਂ ਹਰ ਮਹੀਨੇ 303 ਰੁਪਏ ਦੇ ਕੇ ਉਹ 12 ਮਹੀਨਿਆਂ ਤੱਕ ਅਨਲਿਮਿਟਡ ਕਾਲ ਡਾਟਾ ਦਾ ਲਾਭ ਲੈ ਸਕਣਗੇ। ਦਸ ਹਜ਼ਾਰ ਰੁਪਏ ਦਾ ਸਾਲਾਨਾ ਪਲਾਨ ਲੈ ਕੇ ਉਹ ਜਿਓ ਦੀ ਸਾਰੀਆਂ ਮੀਡੀਆ ਸੇਵਾਵਾਂ ਦਾ ਵੀ ਲਾਭ ਲੈ ਸਕਣਗੇ ਉਨ੍ਹਾਂ ਕਿਹਾ ਕਿ ਪਿਛਲੇ 170 ਦਿਨਾਂ ‘ਚ ਜਿਓ ਨੈਟਵਰਕ ਨਾਲ ਹਰ ਸੈਂਕਿੰਡ ਸੱਤ ਗ੍ਰਾਹਕ ਜੁੜੇ ਤੇ ਕੰਪਨੀ ਨੇ 50 ਲੱਖ ਤੋਂ ਜ਼ਿਆਦਾ ਪ੍ਰਤੱਖ ਤੇ ਪਰੋਕਸ਼ ਰੁਜ਼ਗਾਰ ਮੁਹੱਈਆ ਕਰਵਾਇਆ ਦੇਸ਼ ਦੇ ਸਾਰੇ 29 ਸੂਬਿਆਂ ਤੇ ਸੱਤ ਕੇਂਦਰਸ਼ਾਂਸਿਤ ਪ੍ਰਦੇਸ਼ਾਂ ‘ਚ ਉਸਨੇ ਆਪਣੇ ਗਾਹਕ ਬਣਾਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ