ਪੰਜਾਬ ’ਚ ਲਗਾਤਾਰ ਵਧ ਰਹੇ ਅੱਤਵਾਦੀ ਹਮਲੇ
ਪੰਜਾਬ ’ਚ ਹਿੰਸਾ, ਅੱਤਵਦਾ ਅਤੇ ਨਸ਼ੇ ਦੀਆਂ ਵਧਦੀਆਂ ਘਟਨਾਵਾਂ ਚਿੰਤਾ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਹਿੰਸਾ, ਹਥਿਆਰਾਂ ਅਤੇ ਨਸ਼ੇ ਦੀ ਉਪਜਾਊ ਜ਼ਮੀਨ ਪੰਜਾਬ ਦੇ ਜੀਵਨ ਦੀ ਸ਼ਾਂਤੀ ’ਤੇ ਕਹਿਰ ਢਾਹ ਰਹੀ ਹੈ ਅੱਤਵਾਦੀ ਘਟਨਾਵਾਂ ਦਾ ਵਧਣਾ ਨਾ ਕੇਵਲ ਪੰਜਾਬ ਸਗੋਂ ਪੂਰੇ ਰਾਸ਼ਟਰ ਲਈ ਸੰਕਟ ਦਾ ਸੰਕੇਤ ਹੈ ਅਜਿਹੀ ਇੱਕ ਤਾਜ਼ੀ ਘਟਨਾ ਤਰਨਤਾਰਨ ਦੇ ਇੱਕ ਥਾਣੇ ’ਚ ਰਾਕੇਟ ਲਾਂਚਰ ਨਾਲ ਹਮਲੇ ਤੋਂ ਮਿਲੀ ਹੈ, ਜਿਸ ਨੂੰ ਅੱਤਵਾਦੀ ਅਨਸਰਾਂ ਦੇ ਹੌਸਲੇ ਦਾ ਨਵਾਂ ਨਤੀਜਾ ਕਿਹਾ ਜਾ ਸਕਦਾ ਹੈ ਇਸ ਹਮਲੇ ’ਚ ਕੁਝ ਮਹੀਨੇ ਪਹਿਲਾਂ ਮੋਹਾਲੀ ’ਚ ਖੂਫ਼ੀਆ ਵਿਭਾਗ ਦੇ ਦਫ਼ਤਰ ’ਤੇ ਹੋਏ ਰਾਕੇਟ ਹਮਲੇ ਦੀ ਯਾਦ ਤਾਜ਼ਾ ਕਰਵਾ ਦਿੱਤੀ
ਇਸ ਹਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਇਹ ਮੰਨ ਕੇ ਕੀਤੀ ਜਾ ਰਹੀ ਹੈ ਕਿ ਇਹ ਅੱਤਵਾਦੀ ਹਮਲਾ ਹੈ ਪ੍ਰਾਂਤ ’ਚ ਲਗਾਤਾਰ ਵਾਪਰ ਰਹੀਆਂ ਅੱਤਵਾਦੀ ਘਟਨਾਵਾਂ, ਨਸ਼ੇ ਦਾ ਵਧਦਾ ਪ੍ਰਚੱਲਣ ਅਤੇ ਬੰਦੂਕ ਸੱਭਿਆਚਾਰ ਇਸ ਸੂਬੇ ਦੇ ਅਸ਼ਾਂਤ ਅਤੇ ਅਸਿਥਰ ਹੋਣ ਦਾ ਅਧਾਰ ਕਿਹਾ ਜਾ ਸਕਦਾ ਹੈ ਪੰਜਾਬ ’ਚ ਇਨ੍ਹੀ ਦਿਨੀਂ ਹੋਈਆਂ ਹਿੰਸਕ ਘਟਨਾਵਾਂ ਚਿੰਤਾ ਵਧਾਉਣ ਵਾਲੀਆਂ ਹਨ ਕਾਨੂੰਨ ਵਿਵਸਥਾ ਨੂੰ ਚੁਣੌਤੀ ਦੇਣ ਵਾਲੇ ਨਾ ਸਿਰਫ਼ ਬੇਕਸੂਰ ਲੋਕਾਂ ਦੀਆਂ ਹੱਤਿਆਵਾਂ ਕਰ ਰਹੇ ਹਨ, ਸਗੋਂ ਉਨ੍ਹਾਂ ਦਾ ਹੌਸਲਾ ਐਨਾ ਵਧ ਗਿਆ ਹੈ ਕਿ ਪੁਲਿਸ ਥਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ
ਮਈ ’ਚ ਪੰਜਾਬੀ ਗਾਇਕ ਸਿੱਧੂ ਮੂੁਸੇਵਾਲਾ ਦੀ ਹੱਤਿਆ ਹੋਈ ਸੀ ਸਿੱਧੂ ਮੁੁੂੁਸੇਵਾਲਾ ਦੀ ਹੱਤਿਆ ਤੋਂ ਬਾਅਦ ਸੂਬਾ ਪੁਲਿਸ ਇਨ੍ਹਾਂ ਗਿਰੋਹਾਂ ’ਤੇ ਲਗਾਮ ਕਸਦੀ, ਤਾਂ ਸ਼ਾਇਦ ਹਾਲਾਤ ਐਨੇ ਨਾ ਬਿਗੜਦੇ ਨਵੰਬਰ ’ਚ ਸ਼ਿਵਸੈਨਾ ਆਗੂ (ਟਕਸਾਲੀ) ਸੁਧੀਰ ਸੂਰੀ ਅਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪ੍ਰਦੀਪ ਸਿੰਘ ਤੋਂ ਬਾਅਦ 7 ਦਸੰਬਰ ਨੂੰ ਇੱਕ ਕੱਪੜਾ ਵਪਾਰੀ ਦੀ ਹੱਤਿਆ ਤੋਂ ਸਪੱਸ਼ਟ ਹੈ ਕਿ ਪਾਣੀ ਸਿਰ ਤੋਂ ਲੰਘਦਾ ਜਾ ਰਿਹਾ ਹੈ ਵਿਰੋਧੀ ਧਿਰ ਦੀ ਆਲੋਚਨਾਵਾਂ ’ਚ ਘਿਰਨ ਤੋਂ ਬਾਅਦ ਮਾਨ ਸਰਕਾਰ ਨੇ ਬੰਦੂਕ ਸੱਭਿਆਚਾਰ ਅਤੇ ਭੜਕਾਊ ਗਾਣਿਆਂ ’ਤੇ ਰੋਕ ਲਾਉਣ ਤੋਂ ਇਲਾਵਾ ਅਜਿਹਾ ਕੋਈ ਸਖਤ ਕਦਮ ਨਹੀਂ ਚੁੱਕਿਆ ਹੈ, ਜੋ ਇਹ ਸੰਕੇਤ ਦੇਵੇ ਕਿ ਉਹ ਵਧਦੀ ਹਿੰਸਾ ਸਬੰਧੀ ਗੰਭੀਰ ਹੈ
ਉਹ ਜਨਤਕ ਤੌਰ ’ਤੇ ਹਥਿਆਰ ਲਹਿਰਾਉਣ ਅਤੇ ਦੇਸ਼ ਵਿਰੋਧੀ ਬਿਆਨ ਦੇਣ ਵਾਲਿਆਂ ’ਤੇ ਰੋਕ ਲਾਉਣ ਲਈ ਉਮੀਦ ਵਾਲੇ ਕਦਮ ਨਹੀਂ ਉਠਾ ਰਹੀ ਹੈ? ਇਹ ਵੀ ਅਜ਼ੀਬ ਗੱਲ ਹੈ ਕਿ ਇਸ ਤਰ੍ਹਾਂ ਦੀ ਭਿਣਕ ਪੈਣ ਤੋਂ ਬਾਅਦ ਵੀ ਸੁਰੱਖਿਆ ਏਜੰਸੀਆਂ ਨਾ ਤਾਂ ਅੱਤਵਾਦੀ ਤੱਤਾਂ ਦੀ ਟੋਹ ਲੈ ਸਕੀਆਂ ਅਤੇ ਨਾ ਹੀ ਤਰਨਤਾਰਨ ’ਚ ਉਨ੍ਹਾ ਦੇ ਹਮਲੇ ਨੂੰ ਰੋਕ ਸਕੀਆਂ ਕਿ ਉਹ ਫ਼ਿਰ ਤੋਂ ਕਿਸੇ ਸਰਕਾਰੀ ਇਮਾਰਤ ਨੂੰ ਨਿਸ਼ਾਨਾ ਨਾ ਬਣਾ ਸਕਣ? ਇਹ ਨਿਰਾਸ਼ਾਜਨਕ ਹੈ ਕਿ ਜਦੋਂ ਪੰਜਾਬ ਸਰਕਾਰ ਅਤੇ ਉਸ ਦੀ ਪੁਲਿਸ ਨੂੰ ਅੱਤਵਾਦੀ ਤੱਤਾਂ ਦੇ ਹੌਸਲੇ ’ਤੇ ਲਗਾਮ ਲਾਉਣ ’ਚ ਸਮਰੱਥ ਦਿਖਣਾ ਚਾਹੀਦਾ ਹੈ, ਉਦੋਂ ਉਹ ਬੇਸਹਾਰਾ ਜਿਹੀ ਦਿਖ ਰਹੀ ਹੈ ਇਹ ਸ਼ੁਭ ਸੰਕੇਤ ਨਹੀਂ, ਸਗੋਂ ਚਿੰਤਾ ਦਾ ਵੱਡਾ ਸਬੱਬ ਹੈ
ਪੰਜਾਬ ਆਪਣੇ ਸੀਨੇ ’ਤੇ ਲੰਮੇ ਸਮੇਂ ਤੱਕ ਅੱਤਵਾਦ ਨੂੰ ਝੱਲਦਾ ਹੈ, ਹਿੰਸਾ, ਹੱਤਿਆਵਾਂ ਅਤੇ ਅਪਰਾਧਿਕ ਗਿਰੋਹਾਂ ਦਾ ਇਤਿਹਾਸ ਪੁਰਾਣਾ ਹੈ ਅਤੇ ਹੁਣ ਤਾਂ ਇਹ ਸਾਫ਼ ਹੋ ਗਿਆ ਹੈ ਕਿ ਸੂਬੇ ’ਚ ਜਿਸ ਤਰ੍ਹਾਂ ਦੇ ਅਪਰਾਧ ਹੋ ਰਹੇ ਹਨ, ਉਨ੍ਹਾਂ ਨੂੰ ਅੰਜ਼ਾਮ ਦੇਣ ਵਾਲਾ ਸਰਗਨਾ ਵਿਦੇਸ਼ਾਂ ’ਚ ਬੈਠੇ ਹਨ ਵਿਦੇਸ਼ ’ਚ ਬੈਠੇ ਇਨ੍ਹਾਂ ਗੈਂਗਸਟਰਾਂ ਦੇ ਇਸ਼ਾਰੇ ’ਤੇ ਇਹ ਖਤਰਨਾਕ ਖੇਡ ਚੱਲ ਰਹੀ ਹੈ, ਉਨ੍ਹਾਂ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਣਾ ਵੀ ਚਿੰਤਾ ਵਧਾਉਂਦਾ ਹੈ
ਪਾਕਿਸਤਾਨ ਦੇਸ਼ ’ਚ ਅਸ਼ਾਂਤੀ ਫੈਲਾਉਣ ਦੇ ਲਗਾਤਾਰ ਯਤਨ ਕਰ ਰਿਹਾ ਹੈ ਸੀਨੇ ’ਤੇ ਵਾਰ ਨਹੀਂ, ਪਿੱਠ ’ਚ ਛੁਰਾ ਮਾਰ ਕੇ ਲੜਿਆ ਜਾਂਦਾ ਹੈ ਭਾਰਤ ਨੂੰ ਕਮਜ਼ੋਰ ਕਰਨ ਲਈ ਪੰਜਾਬ ਦਾ ਆਧਾਰ ਬਣਾ ਕੇ ਇਹੀ ਸਾਰਾ ਕੀਤਾ ਜਾ ਰਿਹਾ ਹੈ ਇਸ ਦਾ ਮੁਕਾਬਲਾ ਹਰ ਪੱਧਰ ’ਤੇ ਅਸੀਂ ਸਿਆਸੀ ਸਵਾਰਥਾਂ ਤੋਂ ਉਪਰ ਉਠ ਕੇ, ਇੱਕ ਹੋ ਕੇ ਹੋਰ ਚੌਕਸ ਰਹਿ ਕੇ ਹੀ ਕਰ ਸਕਦੇ ਹਾਂ ਇਹ ਵੀ ਤੈਅ ਹੈ ਕਿ ਬਿਨਾਂ ਕਿਸੇ ਦੀ ਗੱਦਾਰੀ ਦੇ ਅਜਿਹਾ ਸੰਭਵ ਨਹੀਂ ਹੁੰਦਾ ਹੈ ਪੰਜਾਬ, ਕਸ਼ਮੀਰ ’ਚ ਅਸੀਂ ਬਰਾਬਰ ਦੇਖ ਰਹੇ ਹਾਂ ਕਿ ਲਾਲਚ ਦੇ ਕੇ ਕਿੰਨਿਆਂ ਨੂੰ ਗੁੰਮਰਾਹ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ
ਪਰ ਇਹ ਜੋ ਪੰਜਾਬ ’ਚ ਲਗਾਤਾਰ ਘਟਨਾਵਾਂ ਹੋਈਆਂ ਹਨ ਇਸ ਦਾ ਭਿਆਨਕ ਰੂਪ ਕਈ ਸੰਕੇਤ ਦੇ ਰਿਹਾ ਹੈ, ਉਸ ਦੇ ਖਤਰਨਾਕ ਸੰਕੇਤਾਂ ਨੂੰ ਸਮਝਣਾ ਹੈ ਕਈ ਸਵਾਲ ਖੜੇ ਕਰ ਰਿਹਾ ਹੈ, ਜਿਸ ਦਾ ਉੱਤਰ ਸਮਰੱਥਾ ਨਾਲ ਦੇਣਾ ਹੈ ਸੂਬੇ ਦੀਆਂ ਵਿਰੋਧੀ ਪਾਰਟੀਆਂ ਦੋਸ਼ ਲਾ ਰਹੀਆਂ ਹਨ ਕਿ ਭਗਵੰਤ ਮਾਨ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ’ਚ ਕਾਨੂੰਨ ਵਿਵਸਥਾ ਦੀ ਹਾਲਤ ਬਦਤਰ ਹੋ ਗਈ ਹੈ
ਤਰਨਤਾਰਨ ਦੇ ਹਮਲੇ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਇਹ ਦੋਸ਼ ਲਾ ਦਿੱਤਾ ਕਿ ਕਾਨੂੰਨ ਵਿਵਸਥਾ ਦੇ ਮੋਰਚਿਆਂ ’ਤੇ ਮਾਨ ਸਰਕਾਰ ਨਾਕਾਮ ਹੋਣ ਕਾਰਨ ਸੂਬੇ ’ਚ ਫ਼ਿਰ ਅੱਤਵਾਦ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ ਪੰਜਾਬ ’ਚ ਨਸ਼ੇ ਦੇ ਸੌਦਾਗਰਾਂ, ਸਮਾਜਿਕ ਤਾਣੇ ਬਾਣੇ ਨੂੰ ਵਿਗਾੜਨ ਵਾਲਿਆਂ ਨਾਲ ਗੈਂਗਸਟਰ ਵੀ ਬੇਲਗਾਮ ਦਿਖ ਰਹੇ ਹਨ ਇਹ ਹਾਲਾਤ ਸੂਬਾ ਸਰਕਾਰ ਨਾਲ ਕੇਂਦਰ ਸਰਕਾਰ ਲਈ ਵੀ ਚਿੰਤਾ ਦਾ ਵਿਸ਼ਾ ਬਣਨੇ ਚਾਹੀਦੇ ਹਨ ਕੇਵਲ ਇਹ ਕਹਿਣ ਨਾਲ ਕੰਮ ਚੱਲਣ ਵਾਲਾ ਨਹੀਂ ਹੈ ਕਿ ਪੰਜਾਬ ’ਚ ਜੋ ਘਟਨਾਵਾਂ ਵਾਪਰੀਆਂ ਹਨ, ਉਨ੍ਹਾਂ ਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ ਸਵਾਲ ਇਹ ਹੈ ਕਿ ਇਨ੍ਹਾਂ ਤਾਕਤਾਂ ਦੇ ਜੋ ਏਜੰਟ ਪੰਜਾਬ ’ਚ ਸਰਗਰਮ ਹਨ, ਉਨ੍ਹਾਂ ’ਤੇ ਸੂਬਾ ਸਰਕਾਰ ਲਗਾਮ ਕਿਉਂ ਨਹੀਂ ਲਾ ਰਹੀ ਹੈ?
ਸੂਬੇ ’ਚ ਤੇਜ਼ੀ ਨਾਲ ਪੈਦਾ ਹੋਏ ਬੰਦੂਕ ਅਤੇ ਨਸ਼ੇ ਦੇ ਸੱਭਿਅਚਾਰ ਚਿੰਤਾ ਦਾ ਵਿਸ਼ਾ ਬਣ ਰਹੀ ਹੈ ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ ਅਤੇ ਜਿਆਦਾਤਰ ਲੋਕ ਨਸ਼ੇ ’ਚ ਡੁੱੁਬ ਰਹੇ ਹਨ ਹਥਿਆਰਾਂ ਦਾ ਖੁੱਲ੍ਹਾ ਪ੍ਰਦਰਸ਼ਨ, ਖੂਨਖਰਾਬਾ ਆਮ ਗੱਲ ਹੋ ਗਈ ਹੈ ਇਸ ਤਰ੍ਹਾਂ ਇਹ ਹਥਿਆਰਾਂ ਦੀ ਲੜੀ, ਨਸ਼ੇ ਦਾ ਨੰਗਾ ਨਾਚ, ਅਣਮਨੁੱਖੀ ਕਾਰੇ ਕਈ ਸਵਾਲ ਪੈਦਾ ਕਰ ਰਹੇ ਹਨ ਅੱਜ ਕਰੋੜਾਂ ਦੇਸ਼ਵਾਸੀਆਂ ਦੇ ਦਿਲੋਂ ਅਤੇ ਦਿਮਾਗ ’ਚ ਪੰਜਾਬ ਦੇ ਬਦਤਰ ਹੁੰਦੇ ਸ਼ਾਂਤੀ ਅਤੇ ਅਮਨਚੈਨ ਨਾਲ ਜੁੜੇ ਸਵਾਲ ਹਨ ਪੰਜਾਬ ਦੀ ਮਾੜੀ ਹਾਲਤ ’ਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਜਾਗਣਾ ਹੋਵੇਗਾ, ਸਖਤ ਕਦਮ ਚੁੱਕਣੇ ਹੋਣਗੇ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਉਨ੍ਹਾਂ ਵਿਦਰੋਹੀ ਖੂਨੀ ਹੱਥਾਂ ਨੂੰ ਲੱਭਣਾ ਹੋਣਾ ਚਾਹੀਦਾ ਹੈ
ਜੋ ਸ਼ਾਂਤੀ ਅਤੇ ਅਮਨ ਦੇ ਦੁਸ਼ਮਣ ਹਨ ਕੋਈ ਉਦਯੋਗ, ਵਪਾਰ ਠੱਪ ਕਰ ਸਕਦਾ ਹੈ ਕੋਈ ਸ਼ਾਸਨ ਪ੍ਰਣਾਲੀ ਨੂੰ ਗੂੰਗੀ ਬਣਾ ਸਕਦਾ ਹੈ ਹੁਣ ਤਾਂ ਪਾਕਿਸਤਾਨ ਵੱਲੋਂ ਇੱਥੇ ਡਰੋਨ ਨਾਲ ਵੀ ਹਥਿਆਰ ਸੁੱਟਣ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ ਅਜਿਹੇ ’ਚ ਸਖਤ ਸੁਰੱਖਿਆ ਦੀ ਜ਼ਰੂਰਤ ਹੈ ਉਂਜ ਪੰਜਾਬ ’ਚ ਸਰਹੱਦੀ ਇਲਾਕਿਆਂ ’ਚ ਸੀਮਾ ਸੁਰੱਖਿਆ ਬਲ ਅਤੇ ਫੌਜ ਵੀ ਤੈਨਾਤ ਰਹਿੰਦੀ ਹੀ ਹੈ, ਪਰ ਸੂਬਾ ਪੁਲਿਸ ਦੀ ਭੂਮਿਕਾ ਕਿਤੇ ਜਿਆਦਾ ਵਧ ਜਾਂਦੀ ਹੈ ਜਾਹਿਰ ਹੈ, ਹਰ ਪੱਧਰ ’ਤੇ ਪੁਲਿਸ ਤੰਤਰ ਨੂੰ ਮਜ਼ਬੂਤ, ਚੌਕਸ ਕਰਨ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਸਿਆਸੀ ਸਵਾਰਥਾਂ ਤੋਂ ਉੱਠ ਕੇ ਸ਼ਾਂਤੀ ਅਤੇ ਅਮਨ ਕਾਇਮ ਕਰਨਾ ਚਾਹੀਦਾ ਹੈ, ਜਿਆਦਾ ਚੁਸਤ ਦਰੁਸਤ ਅਤੇ ਚੌਕਸ ਰਹਿਣਾ ਚਾਹੀਦਾ ਹੈ
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ