ਭਾਈਚਾਰਕ ਸਾਂਝ ਖਿਲਾਫ ਸਾਜ਼ਿਸ

Conspiracy

ਪੰਜਾਬ ’ਚ ਡੇਰਾ ਸ਼ਰਧਾਲੂ ਪ੍ਰਦੀਪ ਸਿੰਘ ਦਾ ਕਤਲ ਨਿੰਦਾਜਨਕ ਘਟਨਾ ਹੈ ਇਸ ਤੋਂ ਪਹਿਲਾਂ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ, ਗੁਰਦੇਵ ਸਿੰਘ ਤੇ ਮਨੋਹਰ ਲਾਲ ਦਾ ਕਤਲ ਵੀ ਘਿਨੌਣੀ ਸਾਜ਼ਿਸ ਦੇ ਤਹਿਤ ਹੋ ਚੁੱਕੇ ਹਨ ਇਹ ਕਤਲ ਸੂਬੇ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਨਾਲ-ਨਾਲ ਸਿਆਸੀ ਚਾਲਾਂ ਦਾ ਨਤੀਜਾ ਹਨ ਇਹਨਾਂ ਘਟਨਾਵਾਂ ਪਿੱਛੇ ਦੇਸੀ ਜਾਂ ਵਿਦੇਸ਼ੀ ਤਾਕਤ ਕੌਣ ਹੈ ਇਹਦਾ ਪਰਦਾਫਾਸ਼ ਕਰਨਾ ਜ਼ਰੂਰੀ ਹੈ ਇਹ ਜ਼ਰੂਰ ਸਪੱਸ਼ਟ ਹੈ ਕਿ ਪਿਛਲੇ ਕਈ ਸਾਲਾਂ ਤੋਂ ਸਿਆਸੀ ਆਗੂਆਂ ਨੇ ਆਪਣੇ ਹਿਤਾਂ ਲਈ ਜਿਸ ਤਰ੍ਹਾਂ ਡੇਰਾ ਸ਼ਰਧਾਲੂਆਂ ਖਿਲਾਫ ਭੜਕਾਊ ਬਿਆਨਬਾਜ਼ੀ ਕੀਤੀ, ਉਸ ਨਾਲ ਹਿੰਸਕ ਘਟਨਾਵਾਂ ਵਾਪਰੀਆਂ ਬੇਅਦਬੀ ਮਾਮਲੇ ਦੀ ਨਿਰਪੱਖ ਅਤੇ ਅਜ਼ਾਦ ਜਾਂਚ ਰਾਹੀਂ ਅਸਲੀ ਦੋਸ਼ੀ ਸਾਹਮਣੇ ਲਿਆਉਣ ਦੀ ਮੰਗ ਕਰਨ ਦੀ ਬਜਾਇ ਸਿਆਸੀ ਪਾਰਟੀਆਂ ਨੇ ਅਦਾਲਤ ਦਾ ਫੈਸਲਾ ਉਡੀਕਣ ਦੀ ਥਾਂ ਡੇਰਾ ਸ਼ਰਧਾਲੂਆਂ ਨੂੰ ਦੋਸ਼ੀ ਕਹਿ-ਕਹਿ ਕੇ ਭੜਕਾਊ ਪ੍ਰਚਾਰ ਕੀਤਾl

ਹਰ ਨਿੱਕਾ ਵੱਡਾ ਲੀਡਰ ਡੇਰਾ ਸ਼ਰਧਾਲੂਆਂ ਅਤੇ ਡੇਰਾ ਸੱਚਾ ਸੌਦਾ ਦਾ ਵਿਰੋਧ ਕਰਕੇ ਇੱਕ ਭਾਈਚਾਰੇ ਵਿਸ਼ੇਸ਼ ਦੇ ਲੋਕਾਂ ਦੀਆਂ ਵੋਟਾਂ ਤੇ ਹਮਾਇਤ ਕਰਨ ਲਈ ਅੱਡੀ ਚੋਟੀ ਦਾ ਜ਼ੋਰਾ ਲਾਉਂਦਾ ਰਿਹਾ ਤੱਥਾ, ਸਬੂਤਾਂ, ਪੁਲਿਸ ਦੀਆਂ ਧੱਕੇਸ਼ਾਹੀਆਂ ਨੂੰ ਨਜ਼ਰਅੰਦਾਜ਼ ਕਰਕੇ ਮੌਕਾ ਪ੍ਰਸਤ ਲੀਡਰ ਡੇਰਾ ਸ਼ਰਧਾਲੂਆਂ ਨੂੰ ਸਿੱਖ ਭਾਈਚਾਰੇ ’ਚ ਨਫਰਤ ਦੇ ਪਾਤਰ ਦੇ ਰੂਪ ’ਚ ਪੇਸ਼ ਕਰਨ ’ਚ ਲੱਗੇ ਰਹੇ ਸਚਾਈ ਤਾਂ ਇਹ ਹੈ ਕਿ ਡੇਰਾ ਸੱਚਾ ਸੌਦਾ ਦੇ ਲੱਖਾਂ ਸ਼ਰਧਾਲੂ ਸਿੱਖ ਧਰਮ ਨਾਲ ਸਬੰਧਤ ਹਨ ਤੇ ਆਪਣੇ ਧਰਮ ’ਚ ਅਟੁੱਟ ਸ਼ਰਧਾ ਤੇ ਵਿਸ਼ਵਾਸ਼ ਰੱਖਦੇ ਹਨ ਕੀ ਕੋਈ ਆਪਣੇ ਧਰਮ ਦੀ ਬੇਅਦਬੀ ਕਰ ਸਕਦਾ ਹੈ ਸੀਬੀਆਈ ਵੀ ਆਪਣੀ ਜਾਂਚ ’ਚ ਡੇਰਾ ਸ਼ਰਧਾਲੂਆਂ ਨੂੰ ਬੇਗੁਨਾਹ ਕਰਾਰ ਦੇ ਚੁੱਕੀ ਹੈ, ਪਰ ਜਦੋਂ ਮਸਲਾ ਵੋਟਾਂ ਦਾ ਹੋਵੇ ਤਾਂ , ਸੱਚਾਈ ਨੂੰ ਨਜਰਅੰਦਾਜ਼ ਕਰਕੇ ਝੂਠ ਦਾ ਪ੍ਰਚਾਰ ਕੀਤਾ ਜਾਂਦਾ ਹੈl

ਸਿਆਸਤਦਾਨਾਂ ਨੇ ਕੁਰਸੀ ਖਾਤਰ ਪੰਜਾਬੀਆਂ ’ਚ ਫੁੱਟ ਪਾਉਣ ਲਈ ਪੂਰਾ ਟਿੱਲ ਲਾ ਦਿੱਤਾ ਹੈ ਸਿਆਸਤ ਦਾ ਚਿਹਰਾ ਕਿੰਨਾ ਕਰੂਪ ਹੋ ਸਕਦਾ ਹੈ ਇਸ ਦਾ ਅੰਦਾਜਾ ਲਾਉਣਾ ਬਹੁਤ ਔਖਾ ਹੈ ਸਿਆਸੀ ਆਗੂ ਵੋਟਾਂ ਲਈ ਕੋਈ ਵੀ ਹੱਥਕੰਡੇ ਅਪਣਾਉਣ ਤੋਂ ਗੁਰੇਜ ਨਹੀਂ ਕਰਦੇ ਲਾਸ਼ਾਂ ਤੋਂ ਵੋਟਾਂ ਹਾਸਲ ਕਰਨਾ ਸੂਬੇ ਦੀ ਸਿਆਸਤ ਦਾ ਕਾਲਾ ਤਜਰਬਾ ਰਿਹਾ ਹੈ ਸਿਆਸਤਦਾਨ ਵੋਟਾਂ ਦਾ ਲੋਭ ਛੱਡ ਕੇ ਤਾਂ ਸੂਬੇ ਦੇ ਅਮਨ-ਅਮਾਨ ਬਾਰੇ ਸੋਚਣ ਪੰਜਾਬ ਪਹਿਲਾਂ ਹੀ ਬੜੇ ਧੱਕੇ ਸਹਿ ਚੁੱਕਾ ਹੈ ਭਾਈਚਾਰੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਬੰਦਾ ਕਰਕੇ ਅਮਨ-ਅਮਾਨ ਲਈ ਜਾਗਣਾ ਚਾਹੀਦਾ ਹੈ ਸੂਬਾ ਸਰਕਾਰ ਮਾਮਲੇ ਦੀ ਸਹੀ ਨਿਰਪੱਖ ਅਤੇ ਅਜ਼ਾਦ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖਤ ਸਜਾ ਦਿਵਾਏ ਕਿਸੇ ਵੀ ਸਰਕਾਰ ਦੀ ਸਫਲਤਾ ਸਿਰਫ ਭੌਤਿਕ ਵਿਕਾਸ ਨਹੀਂ ਸਗੋਂ ਪੇ੍ਰਮ ਤੇ ਭਾਈਚਾਰਾ ਹੈl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ