ਖਰੀਦ ਪ੍ਰਬੰਧਾਂ ਦੀ ਘਾਟ : ਲਿਫਟਿੰਗ ਦੀ ਢਿੱਲੀ ਕਾਰਗੁਜ਼ਾਰੀ ਦੇ ਵਿਰੋਧ ‘ਚ ਕਾਂਗਰਸ ਨੇ ਕੀਤਾ ਰੋਸ ਪ੍ਰਦਰਸ਼ਨ

ਜੇਕਰ ਦੋ ਦਿਨਾਂ ਵਿੱਚ ਸੁਧਾਰ ਨਾ ਹੋਇਆ ਤਾਂ ਦਾਣਾ ਮੰਡੀ ‘ਚ ਦਿੱਤਾ ਜਾਵੇਗਾ ਧਰਨਾ : ਸ਼ੁੱਭਦੀਪ ਸਿੰਘ ਬਿੱਟੂ | Lifting

ਮਲੋਟ (ਮਨੋਜ)। ਮੰਡੀਆਂ ਵਿੱਚ ਫਸਲ ਦੇ ਖਰੀਦ ਪ੍ਰਬੰਧਾਂ ਦੀ ਘਾਟ ਕਾਰਣ ਅਤੇ ਲਿਫਟਿੰਗ ਦੀ ਢਿੱਲੀ ਕਾਰਗੁਜ਼ਾਰੀ ਦੇ ਵਿਰੋਧ ਵਿੱਚ ਵੀਰਵਾਰ ਨੂੰ ਕਾਂਗਰਸ ਪਾਰਟੀ ਨੇ ਦਾਣਾ ਮੰਡੀ ਮਲੋਟ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਵਿੱਚ ਸੁਧਾਰ ਨਾ ਹੋਇਆ ਤਾਂ ਕਾਂਗਰਸ ਪਾਰਟੀ ਵੱਲੋਂ ਦਾਣਾ ਮੰਡੀ ਵਿੱਚ ਧਰਨਾ ਦਿੱਤਾ ਜਾਵੇਗਾ। (Lifting)

ਸਰਕਾਰ ਮੰਡੀਆਂ ‘ਚੋਂ ਝੋਨੇ ਦੀ ਚੁਕਾਈ ਦਾ ਪ੍ਰਬੰਧ ਯਕੀਨੀ ਬਣਾਏ ਤਾਂ ਹੋ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ : ਸ਼ਿਵ ਕੁਮਾਰ ਸ਼ਿਵਾ

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ, ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰੁਪਿੰਦਰ ਕੌਰ ਰੂਬੀ ਅਤੇ ਮਲੋਟ ਕਾਂਗਰਸ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਨੇ ਕਿਹਾ ਕਿ ਫਸਲ ਖਰੀਦ ਦੇ ਪ੍ਰਬੰਧਾਂ ਦੀ ਘਾਟ ਕਾਰਣ ਅਤੇ ਢਿੱਲੀ ਲਿਫਟਿੰਗ ਦੇ ਕਾਰਣ ਕਿਸਾਨ ਅਤੇ ਮਜ਼ਦੂਰ ਮੰਡੀਆਂ ਵਿੱਚ ਰੁਲ ਰਹੇ ਹਨ, ਸਰਕਾਰ ਇਸ ਪ੍ਰਤੀ ਗੰਭੀਰ ਨਹੀਂ ਹੈ।

ਹੁਣ ਆਖਰਕਾਰ ਜਦੋਂ ਇੰਨੀ ਜੱਦੋ ਜਹਿਦ ਤੋਂ ਬਾਅਦ ਫਸਲ ਮੰਡੀਆਂ ਵਿੱਚ ਪਹੁੰਚੀ ਹੈ ਤਾਂ ਸਰਕਾਰ ਵੱਲੋਂ ਅਜੇ ਤੱਕ ਇਸ ਦੀ ਲਿਫ਼ਟਿੰਗ ਲਈ ਕੋਈ ਪ੍ਰਬੰਧ ਨਹੀਂ ਕੀਤਾ ਹੈ ਤੇ ਕਿਸਾਨਾਂ ਦੀ ਫ਼ਸਲ ਖਰਾਬ ਹੋ ਰਹੀ ਹੈ। ਇਸ ਦੇਰੀ ਨਾਲ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰ ਵਰਗ, ਆੜ੍ਹਤੀਏ ਤੇ ਵਪਾਰੀ ਵਰਗ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਦਾ ਪ੍ਰਬੰਧ ਯਕੀਨੀ ਬਣਾਏ ਤਾਂ ਹੋ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। (Lifting)

Lifting

ਉਨ੍ਹਾਂ ਕਿਹਾ ਕਿ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 2 ਦਿਨਾਂ ਵਿੱਚ ਖਰੀਦ ਪ੍ਰਬੰਧਾਂ ਵਿੱਚ ਸੁਧਾਰ ਨਾ ਹੋਇਆ ਤਾਂ ਮੰਡੀਆਂ ਵਿੱਚ ਧਰਨਾ ਦਿੱਤਾ ਜਾਵੇਗਾ। ਇਸੇ ਤਹਿਤ ਮਲੋਟ ਦੀ ਦਾਣਾ ਮੰਡੀ ਵਿੱਚ ਵੀ ਧਰਨਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਐਸ.ਡੀ.ਐਮ. ਮਲੋਟ ਦੇ ਨਾਮ ਇੱਕ ਮੰਗ ਪੱਤਰ ਤਹਿਸੀਲਦਾਰ ਨੂੰ ਸੌਂਪਿਆ ਗਿਆ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲਿਆ ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਦੇ ਚੱਲ ਰਹੇ ਨਿਰਮਾਣ ਕਾਰਜ ਦਾ ਜਾਇਜ਼ਾ

ਇਸ ਮੌਕੇ ਜਗਤਪਾਲ ਸਿੰਘ ਦਿਹਾਤੀ ਪ੍ਰਧਾਨ, ਐਡਵੋਕੇਟ ਜਸਪਾਲ ਔਲਖ, ਸੁਰਿੰਦਰ ਸਰਪੰਚ, ਕੁਲਵੰਤ ਸਿੰਘ ਲੰਬੀ ਪ੍ਰਧਾਨ, ਬੀਨੀ ਮਾਨ ਲੰਬੀ ਯੂਥ ਆਗੂ, ਕੌਂਸਲਰ ਓਮ ਪ੍ਰਕਾਸ਼ ਚੀਂਆਂ, ਕੌਂਸਲਰ ਛੱਤਰਪਾਲ, ਕੌਂਸਲਰ ਪੂਰਨ ਚੰਦ, ਜਤਿੰਦਰ ਸ਼ਾਸ਼ਤਰੀ, ਡਾ.ਲੀਲੂ ਰਾਮ, ਨੱਥੂ ਰਾਮ ਗਾਂਧੀ, ਬਲਕਾਰ ਸਿੰਘ ਔਲਖ, ਪ੍ਰਮੋਦ ਮਹਾਸ਼ਾ, ਵਰਿੰਦਰ ਮੱਕੜ, ਰਵਿੰਦਰ ਸਿਡਾਨਾ, ਗੁਰਪ੍ਰੀਤ ਸਰਾਂ, ਅਵਤਾਰ ਸੋਨੀ, ਜਗਦੀਸ਼ ਖੇੜਾ, ਰਮੇਸ਼ ਜੁਨੇਜਾ, ਡਾ. ਇੰਦਰਜੀਤ ਆਰੋਧੀਆ, ਕੌਂਸਲਰ ਅਸ਼ਵਨੀ ਖੇੜਾ, ਕ੍ਰਿਸ਼ਨ ਠਾਕੁਰ, ਰਾਜ ਕੁਮਾਰ ਫਰੰਡ, ਅਤੇ ਗਿੰਨੀ ਬਰਾੜ ਆਦਿ ਮੌਜੂਦ ਸਨ।