ਅਕਾਲੀਆਂ ਨੇ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਲਾਇਆ ਦੋਸ਼
ਸੰਗਰੂਰ, ਗੁਰਪ੍ਰੀਤ ਸਿੰਘ
ਕਾਂਗਰਸ ਪਾਰਟੀ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਆਪਣੇ ਜਾਰੀ ਚੋਣ ਮਨੋਰਥ ਪੱਤਰ ਨੇ ਦੇਸ਼ ਦੀ ਰਾਜਨੀਤੀ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਕਾਂਗਰਸ ਪਾਰਟੀ ਜਿੱਥੇ ਇਸ ਨੂੰ ਦੇਸ਼ ਪੱਖੀ ਚੋਣ ਮੈਨੀਫੈਸਟੋ ਆਖ਼ ਰਹੀ ਹੈ, ਉੱਥੇ ਹੀ ਵਿਰੋਧੀ ਇਸ ਨੂੰ ਸਿਰਫ਼ ਝੂਠ ਦੀ ਪੰਡ ਗਰਦਾਨ ਰਹੇ ਹਨ ਕਾਂਗਰਸ ਪਾਰਟੀ ਨੇ ਕਿਸਾਨਾਂ ਲਈ ਵੱਖਰੇ ਤੌਰ ‘ਤੇ ਬਜ਼ਟ, ਜੀਡੀਪੀ ਦਾ 6 ਫੀਸਦੀ ਰਾਖਵਾਂ, ਕਿਸਾਨਾਂ ਦੇ ਕਰਜ਼ੇ ਦੇ ਅਪਰਾਧਿਕ ਮਾਮਲਿਆਂ ‘ਤੇ ਰੋਕ ਲਾਉਣਾ, 72 ਹਜ਼ਾਰ ਸਾਲਾਨਾ ਘੱਟੋ-ਘੱਟ ਆਮਦਨ, 2020 ਤੱਕ ਬੇਰੁਜ਼ਗਾਰ ਨੂੰ 32 ਲੱਖ ਨੌਕਰੀਆਂ ਤੇ ਮਨਰੇਗਾ ਸਕੀਮ ਤਹਿਤ 150 ਦਿਨ ਪੱਕਾ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਚੋਣ ਮੈਨੀਫੈਸਟੋ ਰਾਹੀਂ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ ਹੈ
ਕਾਂਗਰਸ ਦਾ ਪੰਜਾਬ ਤੋਂ ਚੱਲਿਆ ਝੂਠ ਦਿੱਲੀ ਪਹੁੰਚਿਆ: ਪਰਮਿੰਦਰ ਢੀਂਡਸਾ
ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਸੰਭਾਵੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਨੇ ਜਿਹੜੀ ਝੂਠ ਦੀ ਪਹਿਲ ਪੰਜਾਬ ਵਿੱਚੋਂ ਸ਼ੁਰੂ ਕੀਤੀ ਸੀ, ਉਸ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਹੈ ਸਿਰਫ਼ ਸੱਤਾ ਹਾਸਲ ਕਰਨ ਲਈ ਕਾਂਗਰਸ ਇਹੋ-ਜਿਹੇ ਝੂਠੇ ਵਾਅਦੇ ਕਰ ਰਹੀ ਹੈ ਜਦੋਂ ਕਿ ਅਸਲੀਅਤ ਵਿੱਚ ਕੁਝ ਨਹੀਂ ਹੈ ਕੈਪਟਨ ਸਰਕਾਰ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ, ਉਸ ਤੋਂ ਬਾਅਦ ਸੋਚਿਆ ਜਾ ਸਕਦਾ ਕਿ ਜਿਹੜੇ ਦੇਸ਼ ਦੇ ਲੋਕਾਂ ਨਾਲ ਹੁਣ ਕੀਤੇ ਹਨ, ਉਹ ਪੂਰੇ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਪਹਿਲਾਂ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਝਾਂਸੇ ਵਿੱਚ ਲੈ ਲਿਆ ਸੀ ਪਰ ਇਸ ਵਾਰ ਲੋਕ ਕਾਂਗਰਸ ਦੇ ਝੂਠੇ ਬਹਿਕਾਵੇ ਵਿੱਚ ਨਹੀਂ ਆਉਣਗੇ ਅਤੇ ਕੇਂਦਰ ਵਿੱਚ ਐਨ.ਡੀ.ਏ. ਦੀ ਸਰਕਾਰ ਬਣਾਉਣਗੇ
ਪੁਰਾਣੇ ਵਾਅਦੇ ਕਿਹੜਾ ਪੂਰੇ ਕਰ ਦਿੱਤੇ, ਪਹਿਲਾਂ ਵਾਲਾ ਹੀ ਜਾਰੀ ਕਰ ਦਿੰਦੇ: ਭਗਵੰਤ ਮਾਨ
ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਵੱਲੋਂ ਪਹਿਲਾਂ ਦੇਸ਼ ਦੇ ਲੋਕਾਂ ਨਾਲ ਚੋਣ ਮੈਨੀਫੈਸਟੋ ਵਾਲੇ ਵਾਅਦੇ ਹਾਲੇ ਤੱਕ ਪੂਰੇ ਨਹੀਂ ਕੀਤੇ, ਨਵਾਂ ਚੋਣ ਮੈਨੀਫੈਸਟੋ ਬਣਾਉਣ ਦੀ ਕੀ ਲੋੜ ਸੀ, ਪੁਰਾਣਾ ਚੋਣ ਮੈਨੀਫੈਸਟੋ ਹੀ ਜਾਰੀ ਕਰ ਦਿੰਦੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਮੁਤਾਬਕ ਨਾ ਤਾਂ ਸੂਬੇ ਦੇ ਨੌਜਵਾਨਾਂ ਨੂੰ ਕੋਈ ਨੌਕਰੀ ਦਿੱਤੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਸਮਾਰਟ ਫੋਨ ਦਿੱਤਾ ਕਿਸਾਨਾਂ ਦਾ ਕਰਜ਼ਾ ਵੀ ਮੁਆਫ਼ ਨਹੀਂ ਕੀਤਾ ਗਿਆ ਇਸ ਅਜਿਹੇ ਚੋਣ ਮੈਨੀਫੈਸਟੋ ਦਾ ਕੋਈ ਫਾਇਦਾ ਹੀ ਨਹੀਂ ਜਿਹੜਾ ਕਦੇ ਪੂਰਾ ਹੀ ਨਹੀਂ ਹੋ ਸਕਦਾ
ਚੋਣਾਂ ਤੋਂ ਬਾਅਦ ਮੈਨੀਫੈਸਟੋ ਵਾਲਾ ਕਾਗ਼ਜ਼ ਰੱਦੀ ‘ਚ ਹੋਵੇਗਾ: ਜਸਰਾਜ ਜੱਸੀ
ਪੰਜਾਬ ਜਮਹੂਰੀ ਗਠਜੋੜ (ਪੀਡੀਏ) ਦੇ ਉਮੀਦਵਾਰ ਜਸਰਾਜ ਸਿੰਘ ਜੱਸੀ ਨੇ ਕਿਹਾ ਕਿ ਕਾਂਗਰਸ ਸੱਤਾ ਹਾਸਲ ਕਰਨ ਲਈ ਤਰਲੋ ਮੱਛੀ ਹੋ ਰਹੀ ਹੈ ਸੱਤਾ ਹਾਸਲ ਕਰਨ ਲਈ ਉਹ ਦੇਸ਼ ਦੇ ਲੋਕਾਂ ਨਾਲ ਕੋਈ ਵੀ ਵਾਅਦਾ ਕਰ ਸਕਦੀ ਹੈ, ਇਹ ਪਹਿਲੀ ਵਾਰ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਵਾਅਦੇ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਇੱਕ ਦੂਰਅੰਦੇਸ਼ੀ ਸਖ਼ਸ਼ੀਅਤ ਦੀ ਲੋੜ ਹੈ, ਜਿਹੜੀ ਕਾਂਗਰਸ ਕੋਲ ਨਹੀਂ ਕਾਂਗਰਸ ਲਈ ਇਹ ਚੋਣ ਮੈਨੀਫੈਸਟੋ ਸਿਰਫ਼ ਇੱਕ ਕਾਗਜ਼ ਹੈ, ਜੋ ਸਿਰਫ਼ ਚੋਣਾਂ ਤੱਕ ਕੰਮ ਆਵੇਗਾ ਜਿਸਨੂੰ ਬਾਅਦ ਵਿੱਚ ਰੱਦੀ ਵਿੱਚ ਸੁੱਟ ਦਿੱਤਾ ਜਾਵੇਗਾ
ਕਾਂਗਰਸ ਦਾ ਚੋਣ ਮੈਨੀਫੈਸਟੋ ਦੂਰਅੰਦੇਸ਼ੀ ਤੇ ਇਤਿਹਾਸਕ: ਕੇਵਲ ਸਿੰਘ ਢਿੱਲੋਂ
ਪੰਜਾਬ ਕਾਂਗਰਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਾਂਗਰਸ ਪਾਰਟੀ ਦੁਆਰਾ ਪੇਸ਼ ਕੀਤੇ ਗਏ ਲੋਕ ਸਭਾ ਚੋਣ ਮੈਨੀਫੈਸਟੋ ਨੂੰ ਇਤਿਹਾਸਕ ਅਤੇ ਦੂਰਅੰਦੇਸ਼ੀ ਕਦਮ ਦੱਸਿਆ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਪੇਸ਼ ਕੀਤੇ ਗਏ ਮੈਨੀਫੈਸਟੋ ਵਿੱਚ ਹਰ ਵਰਗ ਦਾ ਖਾਸ ਖਿਆਲ ਰੱਖਿਆ ਗਿਆ ਹੈ ਅਤੇ ਇਹ ਮੈਨੀਫੈਸਟੋ ਕਾਂਗਰਸ ਪਾਰਟੀ ਦੀ ਦੇਸ਼ ਸਬੰਧੀ ਦ੍ਰਿਸ਼ਟੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ਜੇਕਰ ਕਿਸਾਨ ਕਰਜ਼ਾ ਨਹੀਂ ਚੁਕਾ ਸਕਿਆ ਤਾਂ ਉਸ ਉੱਤੇ ਕਿਸੇ ਵੀ ਤਰ੍ਹਾਂ ਦਾ ਅਪਰਾਧਿਕ ਮਾਮਲਾ ਦਰਜ ਨਹੀਂ ਹੋਵੇਗਾ ਅਤੇ ਵੱਖਰਾ ਕਿਸਾਨ ਬਜਟ ਪੇਸ਼ ਕੀਤਾ ਜਾਵੇਗਾ ਜੋ ਕਿ ਕਾਂਗਰਸ ਪਾਰਟੀ ਦੀ ਕਿਸਾਨ ਪੱਖੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਦੇ ਅੰਦਰ ਵਿਕਾਸ ਹੋਇਆ ਹੈ, ਉਹ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਹੀ ਹੋਇਆ ਹੈ ਤੇ 2019 ਵਿੱਚ ਕਾਂਗਰਸ ਪਾਰਟੀ ਵੱਡੀ ਜਿੱਤ ਹਾਸਲ ਕਰਕੇ ਦੇਸ਼ ਵਿੱਚ ਸਰਕਾਰ ਬਣਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।