Congress ਨੇਤਾ ਸੰਦੀਪ ਦੀਕਸ਼ਿਤ ਪੁਲਿਸ ਹਿਰਾਸਤ ‘ਚ

CAA, FIR 8 Thousand, People, Gujarat

Congress ਨੇਤਾ ਸੰਦੀਪ ਦੀਕਸ਼ਿਤ ਪੁਲਿਸ ਹਿਰਾਸਤ ‘ਚ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਲਿਆ ਹਿਰਾਸਤ ‘ਚ

ਨਵੀਂ ਦਿੱਲੀ, ਏਜੰਸੀ। ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਕਾਂਗਰਸ Congress ਨੇਤਾ ਸੰਦੀਪ ਦੀਕਸ਼ਿਤ ਨੂੰ ਅੱਜ ਪੁਲਿਸ ਨੇ ਰਾਜਧਾਨੀ ਦੇ ਮੰਡੀ ਹਾਊਸ ਦੇ ਨੇੜੇ ਹਿਰਾਸਤ ‘ਚ ਲੈ ਲਿਆ। ਮੰਡੀ ਹਾਊਸ ਦੇ ਨੇੜੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਵੀ ਹਿਰਾਸਤ ‘ਚ ਲਿਆ ਗਿਆ। ਸ੍ਰੀ ਦੀਕਸ਼ਿਤ ਨੇ ਕਿਹਾ ਕਿ ਉਹ ਲਾਲ ਕਿਲੇ ਜਾ ਹੇ ਸਨ ਪਰ ਪੁਲਿਸ ਨੇ ਉਹਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਅਤੇ ਹਿਰਾਸਤ ‘ਚ ਲੈ ਲਿਆ। ਉਹਨਾਂ ਕਿਹਾ ਕਿ ਉਹ ਕੱਲ ਵੀ ਇੱਥੇ ਆਉਣਗੇ ਅਤੇ ਵਿਰੋਧ ਪ੍ਰਦਰਸ਼ਨ ਕਰਨਗੇ। ਸ੍ਰੀ ਦੀਕਸ਼ਿਤ ਨੇ ਕਿਹਾ ਕਿ ਸਰਕਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਵਾਪਸ ਲੈਣਾ ਚਾਹੀਦਾ ਹੈ ਅਤੇ ਘਬਰਾਹਟ ‘ਚ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵਾਂਝਾ ਨਹੀਂ ਕਰਨਾ ਚਾਹੀਦਾ। ਮੰਡੀ ਹਾਊਸ ਦੇ ਨੇੜੇ ਧਾਰਾ 144 ਲਾਗੂ ਹੈ ਇਸ ਦੇ ਬਾਵਜੂਦ ਵਿਦਿਆਰਥੀ ਉਥੇ ਜਾ ਰਹੇ ਹਨ ਜਿਹਨਾਂ ਨੂੰ ਪੁਲਿਸ ਹਿਰਾਸਤ ‘ਚ ਲੈ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।