ਮਹਾਰਾਸ਼ਟਰ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਵੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੀ.ਐੱਮ. ਮੋਦੀ ਨੇ ਮਹਾਰਾਸ਼ਟਰ ਦੇ ਵਰਧਾ ‘ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਇਸਰੋ ਨੇ ਕੁਝ ਦੇਰ ਪਹਿਲਾਂ ਇਕ ਇਤਿਹਾਸਕ ਸਿੱਧੀ ਹਾਸਲ ਕੀਤੀ ਹੈ। ਇਸ ਲਈ ਮੈਂ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੰਦਾ ਹੈ।
ਉਨ੍ਹਾਂ ਨੇ ਕਿਹਾ,”ਮਹਾਤਮਾ ਗਾਂਧੀ ਅਤੇ ਵਿਨੋਬਾ ਜੀ ਨੇ ਸਵੱਛਤਾ ਨੂੰ ਲੈ ਕੇ ਜੋ ਗੱਲ ਕਹੀ ਸੀ, ਉਸ ਨੂੰ ਤੁਸੀਂ ਸਾਰੇ ਜਾਣਦੇ ਹੋ ਪਰ ਕਾਂਗਰਸ ਨੇ ਉਨ੍ਹਾਂ ਦੀਆਂ ਗੱਲਾਂ ਦਾ ਕਿੰਨਾ ਅਨੁਸਰਨ ਕੀਤਾ, ਇਹ ਵੀ ਤੁਸੀਂ ਜਾਣਦੇ ਹੋ, ਜਦੋਂ ਪਹਿਲਾਂ ਇਸ ਤਰ੍ਹਾਂ ਦੇ ਪ੍ਰਯੋਗ ਹੁੰਦੇ ਸਨ ਤਾਂ ਉਸ ਦੀ ਗੈਲਰੀ ‘ਚ ਕੁਝ ਚੁਣੇ ਹੋਏ ਲੋਕ ਹੀ ਹੁੰਦੇ ਸਨ ਪਰ ਦੇਸ਼ ‘ਚ ਵਿਗਿਆਨ ਵੱਲ ਰੁਚੀ ਵਧੇ ਅਤੇ ਵਿਗਿਆਨੀਆਂ ਦੇ ਪ੍ਰਤੀ ਸਨਮਾਨ ਵਧੇ ਅਤੇ ਆਮ ਨਾਗਰਿਕ ਨੂੰ ਇਸ ਨੂੰ ਦੇਖ ਸਕੇ। ਇਸ ਲਈ ਅੱਜ ਸੈਂਕੜੇ ਲੋਕ ਉੱਥੇ ਮੌਜੂਦ ਸਨ”। ਮੋਦੀ ਨੇ ਕਿਹਾ ਕਿ ਕਾਂਗਰਸ ਦੇ ਲੋਕ ਟਾਇਲਟ ਨੂੰ ਲੈ ਕੇ ਮੇਰਾ ਮਜ਼ਾਕ ਉਡਾਉਂਦੇ ਹਨ ਪਰ ਜਦੋਂ ਮੈਂ ਟਾਇਲਟ ਬਣਾਉਣ ਦੀ ਗੱਲ ਕਰਦਾ ਹਾਂ ਤਾਂ ਮੈਂ ਸਮਝਦਾ ਹਾਂ ਕਿ ਮੈਂ ਆਪਣੀਆਂ ਮਾਂਵਾਂ-ਭੈਣਾਂ ਦੀ ਇੱਜ਼ਤ ਦਾ ਚੌਕੀਦਾਰ ਹਾਂ। ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ‘ਚ ਕਾਂਗਰਸ ਅਤੇ ਐੱਨ.ਸੀ.ਪੀ. ਦਾ ਗਠਜੋੜ ਕੁੰਭਕਰਨ ਦੀ ਤਰ੍ਹਾਂ ਹੈ।
ਦੋਹਾਂ ‘ਚ ਹਰ ਕੋਈ 6-6 ਮਹੀਨੇ ਤੱਕ ਸੌਂਦਾ ਹੈ। 6 ਮਹੀਨੇ ‘ਚ ਕੋਈ ਇਕ ਉੱਠਦਾ ਹੈ ਅਤੇ ਜਨਤਾ ਦਾ ਪੈਸਾ ਖਾ ਕੇ ਫਿਰ ਸੌਣ ਚੱਲਾ ਜਾਂਦਾ ਹੈ। ਸ਼ਰਦ ਪਵਾਰ ‘ਤੇ ਤੰਜ਼ ਕੱਸਦੇ ਹੋਏ ਮੋਦੀ ਨੇ ਕਿਹਾ,”ਪ੍ਰਧਾਨ ਮੰਤਰੀ ਦਾ ਸੁਪਨਾ ਦੇਖਣ ਵਾਲੇ ਲੋਕਾਂ ਨੇ ਹੁਣ ਚੋਣਾਂ ਲੜਨ ਤੋਂ ਮਨ੍ਹਾ ਕਰ ਦਿੱਤਾ ਹੈ। ।” ਇਕ ਸਮਾਂ ਸੀ ਜਦੋਂ ਸ਼ਰਦ ਪਵਾਰ ਜੀ ਸੋਚਦੇ ਸਨ ਕਿ ਉਹ ਵੀ ਪ੍ਰਧਾਨ ਮੰਤਰੀ ਬਣ ਸਕਦੇ ਹਨ। ਉਨ੍ਹਾਂ ਨੇ ਐਲਾਨ ਵੀ ਕੀਤਾ ਸੀ ਕਿ ਉਹ ਇਹ ਚੋਣਾਂ ਲੜਨਗੇ ਪਰ ਅਚਾਨਕ ਇਕ ਦਿਨ ਬੋਲੇ ਕਿ ਮੈਂ ਤਾਂ ਇੱਥੇ ਰਾਜ ਸਭਾ ‘ਚ ਹੀ ਖੁਸ਼ ਹਾਂ, ਮੈਂ ਚੋਣਾਂ ਨਹੀਂ ਲੜਾਂਗਾ। ਉਹ ਵੀ ਜਾਣਦੇ ਹਨ ਕਿ ਹਵਾ ਦਾ ਰੁਖ ਕਿਸ ਪਾਸੇ ਹੈ। ਐੱਨ.ਸੀ.ਪੀ. ‘ਚ ਇਸ ਸਮੇਂ ਪਰਿਵਾਰਕ ਯੁੱਧ ਚੱਲ ਰਿਹਾ ਹੈ। ਪਾਰਟੀ ਸ਼ਰਦ ਪਵਾਰ ਦੇ ਹੱਥੋਂ ਨਿਕਲਦੀ ਜਾ ਰਹੀ ਹੈ ਅਤੇ ਸਥਿਤੀ ਇਹ ਹੈ ਕਿ ਉਨ੍ਹਾਂ ਦੇ ਭਤੀਜੇ ਹੌਲੀ-ਹੌਲੀ ਪਾਰਟੀ ‘ਤੇ ਕਬਜ਼ਾ ਕਰਦੇ ਜਾ ਰਹੇ ਹਨ। ਇਸੇ ਕਾਰਨ ਐੱਨ.ਸੀ.ਪੀ. ਨੂੰ ਟਿਕਟ ਵੰਡ ‘ਚ ਵੀ ਪਰੇਸ਼ਾਨੀ ਆ ਰਹੀ ਹੈ। ਸ਼ਰਦ ਪਵਾਰ 10 ਸਾਲਾਂ ਤੱਕ ਦਿੱਲੀ ‘ਚ ਖੇਤੀ ਮੰਤਰੀ ਬਣ ਕੇ ਬੈਠੇ ਰਹੇ ਪਰ ਮਹਾਰਾਸ਼ਟਰ ਦੇ ਕਿਸਾਨਾਂ ਦਾ ਕੋਈ ਭਲਾ ਨਹੀਂ ਕੀਤਾ”।
‘ਹਿੰਦੂ ਅੱਤਵਾਦ’ ਦਾ ਜ਼ਿਕਰ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,”ਕਾਂਗਰਸ ਨੇ ਹਿੰਦੂ ਭਾਈਚਾਰੇ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਹੈ। ਵੋਟ ਬੈਂਕ ਦੀ ਰਾਜਨੀਤੀ ਲਈ ਐੱਨ.ਸੀ.ਪੀ. ਅਤੇ ਕਾਂਗਰਸ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਸ ਦੇਸ਼ ਦੇ ਕਰੋੜਾਂ ਲੋਕਾਂ ‘ਤੇ ਹਿੰਦੂ ਅੱਤਵਾਦ ਦਾ ਦਾਗ਼ ਲਗਾਉਣ ਦੀ ਕੋਸ਼ਿਸ਼ ਕਾਂਗਰਸ ਨੇ ਕੀਤੀ ਹੈ। ਸੁਸ਼ੀਲ ਕੁਮਾਰ ਸ਼ਿੰਦੇ ਜਦੋਂ ਭਾਰਤ ਸਰਕਾਰ ਦੇ ਮੰਤਰੀ ਸਨ ਤਾਂ ਉਨ੍ਹਾਂ ਨੇ ਇਸੇ ਮਹਾਰਾਸ਼ਟਰ ਦੀ ਧਰਤੀ ਤੋਂ ਹਿੰਦੂ ਅੱਤਵਾਦ ਦੀ ਚਰਚਾ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।