…ਉਹ ਖਾਦੀ ਪ੍ਰਦਰਸ਼ਨੀ

Nehru G

…ਉਹ ਖਾਦੀ ਪ੍ਰਦਰਸ਼ਨੀ

ਸੰਨ 1922 ’ਚ ਅਖ਼ਿਲ ਭਾਰਤੀ ਕਾਂਗਰਸ ਦੇ ਕਾਕੀਨਾਡਾ ’ਚ ਹੋਏ ਸੰਮੇਲਨ ਮੌਕੇ ਇੱਕ ਖਾਦੀ ਪ੍ਰਦਰਸ਼ਨੀ ਲਾਈ ਗਈ, ਜਿਸ ’ਚ ਚਰਖ਼ੇ ’ਤੇ ਬੁਣੀ ਖਾਦੀ ਦੇ ਵੱਖ-ਵੱਖ ਤਰ੍ਹਾਂ ਦੇ ਕੱਪੜੇ ਤੇ ਹੋਰ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਪ੍ਰਦਰਸ਼ਨੀ ਦੇਖਣ ਲਈ ਦੋ ਆਨਿਆਂ ਦੀ ਟਿਕਟ ਜ਼ਰੂਰੀ ਸੀ। ਮੁੱਖ ਦਰਵਾਜ਼ੇ ’ਤੇ ਇੱਕ ਸਵੈ-ਸੇਵਿਕਾ ਟਿਕਟ ਦੀ ਜਾਂਚ ਕਰਦੀ ਸੀ।

ਉਹ ਟਿਕਟ ਦੇਖ ਕੇ ਹੀ ਲੋਕਾਂ ਨੂੰ ਅੰਦਰ ਜਾਣ ਦਿੰਦੀ। ਇੱਕ ਸੱਜਣ ਬਿਨਾਂ ਟਿਕਟ ਦਿਖਾਏ ਹੀ ਅੰਦਰ ਜਾਣ ਲੱਗਾ ਸਵੈ-ਸੇਵਿਕਾ ਨੇ ਉਸ ਨੂੰ ਰੋਕਿਆ ਤੇ ਕਿਹਾ ਕਿ ਉਹ ਟਿਕਟ ਦਿਖਾਉਣ ਉਸ ਸੱਜਣ ਨੇ ਆਪਣੀ ਜੇਬ੍ਹ ਫਰੋਲੀ ਤੇ ਵਾਪਸ ਜਾਣ ਲੱਗਾ ਕਿ ਇਸ ਦਾ ਤਾਂ ਖਿਆਲ ਹੀ ਨਹੀਂ ਸੀ ਅੱਜ ਤਾਂ ਮੇਰੇ ਕੋਲ ਦੋ ਆਨੇ ਵੀ ਨਹੀਂ ਹਨ।

ਕੋਈ ਗੱਲ ਨਹੀਂ ਕੱਲ੍ਹ ਦੇਖ ਲਵਾਂਗਾ ਕੋਲ ਹੀ ਇੱਕ ਬਜ਼ੁਰਗ ਖੜੇ੍ਹ ਸਨ। ਉਨ੍ਹਾਂ ਸਵੈ-ਸੇਵਿਕਾ ਨੂੰ ਪੁੱਛਿਆ, ‘‘ਕੀ ਤੁਸੀਂ ਜਾਣਦੇ ਹੋ ਕਿ ਇਹ ਕੌਣ ਹਨ?’’ ਸਵੈ-ਸੇਵਿਕਾ ਨੇ ਕਿਹਾ, ‘‘ਹਾਂ, ਮੈਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਇਹ ਜਵਾਹਰ ਲਾਲ ਨਹਿਰੂ ਹਨ ਪਰ ਮੈਨੂੰ ਕਿਹਾ ਗਿਆ ਹੈ ਕਿ ਮੈਂ ਬਿਨਾ ਟਿਕਟ ਕਿਸੇ ਨੂੰ ਅੰਦਰ ਨਾ ਜਾਣ ਦੇਵਾਂ ਮੈਂ ਤਾਂ ਬੱਸ ਨਿਯਮ ਦੀ ਪਾਲ਼ਣਾ ਕਰ ਰਹੀ ਹਾਂ’’ ਸੰਯੋਗ ਨਾਲ ਨਹਿਰੂ ਜੀ ਨੇ ਇਹ ਗੱਲ ਸੁਣ ਲਈ ਉਹ ਉਸ ਕੋਲ ਗਏ ਤੇ ਸ਼ਾਬਾਸ਼ੀ ਦਿੱਤੀ ਫ਼ਿਰ ਉਨ੍ਹਾਂ ਨੇ ਉਸ ਬਜ਼ੁਰਗ ਨੂੰ ਕਿਹਾ, ‘‘ਇਹ ਠੀਕ ਹੀ ਤਾਂ ਕਹਿ ਰਹੀ ਹੈ ਹਾਂ, ਜੇਕਰ ਤੁਹਾਡੇ ਕੋਲ ਦੋ ਆਨੇ ਹਨ ਤਾਂ ਦੇ ਦਿਓ ਮੈਂ ਵੀ ਇਹ ਪ੍ਰਦਰਸ਼ਨੀ ਦੇਖ ਲਵਾਂ’’ ਤੇ ਨਹਿਰੂ ਜੀ ਨੇ ਟਿਕਟ ਖ਼ਰੀਦ ਕੇ ਪ੍ਰਦਰਸ਼ਨੀ ਦੇਖੀ ਉਹ ਸਵੈ-ਸੇਵਿਕਾ ਸ੍ਰੀਮਤੀ ਦੁਰਗਾ ਬਾਈ ਦੇਸ਼ਮੁਖ ਸਨ, ਜੋ ਅੱਗੇ ਚੱਲ ਕੇ ਸੰਸਦ ਮੈਂਬਰ, ਯੋਜਨਾ ਕਮਿਸ਼ਨ ਦੀ ਮੈਂਬਰ ਤੇ ਸਮਾਜ ਕਲਿਆਣ ਬੋਰਡ ਦੀ ਮੁਖੀ ਬਣੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ