ਝੂਠਾ ਵਾਅਦਾ ਨਹੀਂ ਕਰਦੀ ਕਾਂਗਰਸ: ਰਾਹੁਲ

Rahul

ਕਿਹਾ, ਕਾਂਗਰਸ ਜੋ ਕਹਿੰਦੀ ਹੈ ਉਸ ਨੂੰ?ਕਰਕੇ ਵਿਖਾਉਂਦੀ ਹੈ

ਏਜੰਸੀ,  ਰਾਏਪੁਰ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਜੋ ਕਹਿੰਦੀ ਹੈ ਉਸ ਨੂੰ ਕਰਕੇ ਵਿਖਾਉਂਦੀ ਹੈ, ਕਦੇ ਝੂਠਾ ਵਾਅਦਾ ਨਹੀਂ ਕਰਦੀ ਹੈ ਗਾਂਧੀ ਨੇ ਅੱਜ ਸਰਗੁਜਾ ਖੇਤਰ ਦੇ ਕੋਰੀਆ ਜ਼ਿਲ੍ਹੇ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਮੇਰੇ ਭਾਸ਼ਣ ਵੇਖ ਸਕਦੇ ਹੋ ਕਿ ਕਿਤੇ ਉਸ ‘ਚ ਕੋਈ ਝੂਠ ਬੋਲਿਆ ਹੋਵੇ ਜਾਂ ਰਾਹੁਲ ਗਾਂਧੀ ਨੇ ਕੋਈ ਵਾਅਦਾ ਕੀਤਾ, ਜਿਸ ਨੂੰ ਪੂਰਾ ਨਹੀਂ ਕੀਤਾ ਗਿਆ ਹੋਵੇ ਪ੍ਰਧਾਨ ਮੰਤਰੀ ਖਿਲਾਫ਼ ਤਿੱਖਾ ਹਮਲਾ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਜੀ ਨੇ ਕਿਹਾ ਸੀ ਕਿ ਕਾਲੇ ਧਨ ਖਿਲਾਫ਼ ਲੜਾਈ ਲੜਾਂਗੇ ਜਿਨ੍ਹਾਂ ਨੇ ਆਪਣੇ ਸਿਰਾਣ੍ਹੇ ਹੇਠਾਂ, ਘਰ ‘ਚ ਪੈਸਾ ਬਚਾ ਕੇ ਰੱਖਿਆ ਸੀ ਉਹ ਸਭ ਚੋਰ ਸਨ ਅਤੇ ਮੋਦੀ ਜੀ ਨੇ ਉਨ੍ਹਾਂ ਸਭ ਚੋਰਾਂ ਖਿਲਾਫ਼ ਕਾਰਵਾਈ ਕੀਤੀ ਉਨ੍ਹਾਂ ਨੇ ਕਿਹਾ ਕਿ, ਮੈਂ ਤੁਹਾਨੂੰ ਦੱਸ ਦੇਵਾਂ ਤੁਸੀਂ ਚੋਰੀ ਨਹੀਂ ਕੀਤੀ ਹੈ ਚੋਰੀ ਉਸ ਵਿਅਕਤੀ ਨੇ ਕੀਤੀ ਹੈ ਜੋ ਤੁਹਾਨੂੰ ਚੋਰ ਕਹਿ ਰਿਹਾ ਹੈ ਉਸ ਦਾ ਨਾਂਅ ਨਰਿੰਦਰ ਮੋਦੀ ਹੈ ਕਾਂਗਰਸ ਦੀ ਤਾਰੀਫ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਸੀਂ ਕਦੇ ਝੂਠਾ ਵਾਅਦਾ ਨਹੀਂ ਕੀਤਾ ਅਸੀਂ ਜੋ ਕਿਹਾ ਸੀ ਉਹ ਕੀਤਾ ਅਸੀਂ ਮਨਰੇਗਾ ਦਿੱਤਾ, ਭੋਜਨ ਦਾ ਅਧਿਕਾਰ ਦਿੱਤਾ ਅਤੇ ਸੂਚਨਾ ਦਾ ਅਧਿਕਾਰ ਦਿੱਤਾ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਯੂਪੀਏ ਸਰਕਾਰ ਨੇ ਕਿਸਾਨਾਂ ਦਾ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ

ਕਾਂਗਰਸ ਝੂਠ ਦਾ ਏਟੀਐਮ-ਸ਼ਾਹ

ਪਤਥਲਗਾਂਵ ਛੱਤੀਸਗੜ੍ਹ ਦੇ ਪਤਥਲਗਾਂਵ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਦੇਸ਼ ‘ਚ ਸਿਰਫ ਝੂਠ ਦਾ ਏਟੀਐਮ ਬਣ ਕੇ ਰਹਿ ਗਈ ਹੈ ਸ਼ਾਹ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਪੁੱਛਣਾ ਚਾਹੁੰਦੇ ਹਨ ਕਿ 55 ਸਾਲ ਤੱਕ ਤੁਸੀਂ ਦੇਸ਼ ‘ਚ ਰਾਜ ਕੀਤਾ ਛੱਤੀਸਗੜ੍ਹ ਲਈ ਤੁਸੀਂ ਕੀ ਕੀਤਾ ਡਾ. ਰਮਨ ਸਰਕਾਰ ਨੇ ਸਭ ਤੋਂ ਪਹਿਲਾਂ ਹਰ ਪਿੰਡ ‘ਚ ਬਿਜਲੀ ਪਹੁੰਚਾਈ ਹੈ, ਅੱਜ ਕਾਂਗਰਸ ਕਿਸਾਨਾਂ ਲਈ ਝੋਨਾ ਖਰੀਦੀ ਬੋਨਸ ਦੇਣ ਦੀ ਗੱਲ ਕਹਿੰਦੇ ਹਨ, ਪਰ ਇਸ ਤੋਂ ਪਹਿਲਾਂ ਉਹ ਕਿੱਥੇ ਸਨ ਇਨ੍ਹਾਂ ਨੇ ਕਿਸੇ ਲਈ ਕੁਝ ਨਹੀਂ ਕੀਤਾ ਪਰੰਤੂ ਜਦੋਂ ਵੋਟ ਮੰਗਣ ਦੀ ਵਾਰੀ ਆਉਂਦੀ ਹੈ ਝੂਠੇ ਭਰੋਸੇ ਦੇ ਨਾਲ ਵੋਟ ਮੰਗਣ ਆ ਜਾਂਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।