ਕਪੂਰਥਲਾ ਤੋਂ ਕਾਂਗਰਸ ਉਮੀਦਵਾਰ ਰਾਣਾ ਗੁਰਜੀਤ ਸਿੰਘ 7263 ਵੋਟਾਂ ਨਾਲ ਜੇਤੂ

gurjeet singh

ਕਪੂਰਥਲਾ ਤੋਂ ਕਾਂਗਰਸ ਉਮੀਦਵਾਰ ਰਾਣਾ ਗੁਰਜੀਤ ਸਿੰਘ 7263 ਵੋਟਾਂ ਨਾਲ ਜੇਤੂ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਕਪੂਰਥਲਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਣਾ ਗੁਰਜੀਤ ਸਿੰਘ 7263 ਵੋਟਾਂ ਨਾਲ ਜਿੱਤ ਗਏ ਹਨ । ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਰਹੀ। ਰਾਣਾ ਗੁਰਜੀਤ ਸਿੰਘ ਨੂੰ 40844 ਵੋਟਾਂ ਪਈਆਂ ਤੇ ਆਮ ਆਦਮੀ ਪਾਰਟੀ ਦੀ ਮੰਜੂ ਰਾਣਾ ਨੂੰ 34556  ਵੋਟਾਂ ਪਈਆਂ।

ਪੰਜਾਬ ਚੋਣਾਂ ਦੇ ਨਤੀਜੇ

ਆਪ                                                   89

ਕਾਂਗਰਸ                                              12

ਸ਼੍ਰੋਮਣੀ ਅਕਾਲੀ ਦਲ+                             10

ਭਾਜਪਾ +                                             5

‘ਆਪ’ 89 ਸੀਟਾਂ ‘ਤੇ ਅੱਗੇ, ਦਫਤਰਾਂ ‘ਚ ਜਸ਼ਨ ਸ਼ੁਰੂ
ਚੋਣ ਕਮਿਸ਼ਨ ਅਨੁਸਾਰ ਆਮ ਆਦਮੀ ਪਾਰਟੀ 89 ਸੀਟਾਂ ‘ਤੇ ਅਤੇ ਸ਼੍ਰੋਮਣੀ ਅਕਾਲੀ ਦਲ 7, ਕਾਂਗਰਸ 13 ਅਤੇ ਹੋਰ 8 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।

ਸਟਰਾਂਗ ਰੂਮ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ

ਚੋਣਾਂ ਵਿੱਚ ਕੁੱਲ 2,14,99,804 ਰਜਿਸਟਰਡ ਵੋਟਰਾਂ ਵਿੱਚੋਂ 71.95 ਫੀਸਦੀ ਭਾਵ 15469618 ਵੋਟਰਾਂ ਨੇ 24740 ਪੋਲਿੰਗ ਸਟੇਸ਼ਨਾਂ ’ਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਵੋਟਰਾਂ ਵਿੱਚ 8133930 ਪੁਰਸ਼, 7335406 ਔਰਤਾਂ ਅਤੇ 282 ਟਰਾਂਸਜੈਂਡਰ ਹਨ। ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਗਿੱਦੜਬਾਹਾ ਵਿੱਚ ਸਭ ਤੋਂ ਵੱਧ 84.93 ਫੀਸਦੀ ਮਤਦਾਨ ਹੋਇਆ। ਘੱਟ ਮਤਦਾਨ ਵਾਲੇ ਹਲਕਿਆਂ ਵਿੱਚ ਅੰਮ੍ਰਿਤਸਰ ਪੱਛਮੀ ਵਿੱਚ 55.40 ਪ੍ਰਤੀਸ਼ਤ, ਲੁਧਿਆਣਾ ਦੱਖਣੀ ਵਿੱਚ 59.04 ਪ੍ਰਤੀਸ਼ਤ ਅਤੇ ਅੰਮ੍ਰਿਤਸਰ ਕੇਂਦਰੀ ਵਿੱਚ 59.19 ਪ੍ਰਤੀਸ਼ਤ ਮਤਦਾਨ ਹੋਇਆ। ਵੋਟਿੰਗ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨੂੰ ਸਟਰਾਂਗ ਰੂਮ ਵਿੱਚ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here