ਸੀਐਮ ਚੰਨੀ ਦੋ ਸੀਟਾਂ ਤੋਂ ਲੜਨਗੇ ਚੋਣ, ਕਾਂਗਰਸ ਪਾਰਟੀ ਦੀ ਆਖਰੀ 8 ਉਮੀਦਵਾਰਾਂ ਦੀ ਲਿਸਟ ਜਾਰੀ

Congress Announces Candidates,

ਮੁੱਖ ਮੰਤਰੀ ਚੰਨੀ ਭਦੌੜ ਤੇ ਚਮਕੌਰ ਸਾਹਿਬ ਤੋਂ ਲੜਨਗੇ ਚੋਣਾਂ (Congress Announces Candidates,)

  • ਚਰਨਜੀਤ ਚੰਨੀ ਭਦੌੜ ਤੋਂ ਵੀ ਲੜਨਗੇ ਚੋਣ, 2 ਥਾਂ ਤੋਂ ਲੜਨ ਦਾ ਲਿਆ ਫੈਸਲਾ, 3 ਵਿਧਾਇਕਾਂ ਦੀ ਟਿਕਟ ਕੱਟੀ
  • ਕਾਂਗਰਸ ਪਾਰਟੀ ਦੀ ਆਖਰੀ 8 ਉਮੀਦਵਾਰਾਂ ਦੀ ਲਿਸਟ ਜਾਰੀ, ਤਿੰਨੇ ਵਿਧਾਇਕਾਂ ਵਲੋਂ ਬਗਾਵਤ ਸ਼ੁਰੂ
  • ਵਿਸ਼ਨੂੰ ਸ਼ਰਮਾ ਐਮ.ਸੀ. ਚੋਣ ਨਹੀਂ ਜਿੱਤ ਸਕੇ, ਕਾਂਗਰਸ ਨੇ ਅਮਰਿੰਦਰ ਖ਼ਿਲਾਫ਼ ਬਣਾਇਆ ਉਮੀਦਵਾਰ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਕਾਂਗਰਸ ਪਾਰਟੀ ਵੱਲੋਂ ਆਪਣੇ ਬਾਕੀ ਰਹਿੰਦੇ 8 ਉਮੀਦਵਾਰਾਂ ਦੀ ਲਿਸਟ ਨੂੰ ਜਾਰੀ ਕਰ ਦਿੱਤਾ ਗਿਆ ਹੈ। ਜਿਸ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਮਕੌਰ ਸਾਹਿਬ ਤੋਂ ਬਾਅਦ ਬਰਨਾਲਾ ਦੇ ਭਦੌੜ ਵਿਧਾਨ ਸਭਾ ਹਲਕੇ ਤੋਂ ਵੀ ਉਮੀਦਵਾਰ ਬਣਾਇਆ ਗਿਆ ਹੈ। ਚਰਨਜੀਤ ਸਿੰਘ ਚੰਨੀ ਲਈ ਭਦੌੜ ਵਿਧਾਨ ਸਭਾ ਦੂਜੀ ਸੀਟ ਹੋਏਗੀ ਅਤੇ ਚਰਨਜੀਤ ਸਿੰਘ ਚੰਨੀ ਇਸ ਸੀਟ ਤੋਂ ਜਿੱਤਣ ਦੀ ਆਸ ਲਗਾ ਕੇ ਚਲ ਰਹੇ ਹਨ।

3 ਵਿਧਾਇਕਾਂ ਦੀ ਟਿਕਟ ਕੱਟੀ

ਇਥੇ ਹੀ ਕਾਂਗਰਸ ਹਾਈ ਕਮਾਨ ਵੱਲੋਂ 3 ਵਿਧਾਇਕਾਂ ਦੀ ਟਿਕਟ ਨੂੰ ਕੱਟ ਦਿੱਤਾ ਗਿਆ ਹੈ। ਨਵਾਂ ਸ਼ਹਿਰ ਤੋਂ ਅੰਗਦ ਸੈਣੀ, ਜਲਾਲਾਬਾਦ ਤੋਂ ਰਮਿੰਦਰ ਆਵਲਾ ਅਤੇ ਅਟਾਰੀ ਤੋਂ ਤਰਸੇਮ ਸਿੰਘ ਡੀਸੀ ਦੀ ਟਿਕਟ ਨੂੰ ਕੱਟ ਦਿੱਤਾ ਗਿਆ ਹੈ। ਇਨਾਂ ਤਿੰਨ ਵਿਧਾਇਕਾਂ ਵਿੱਚੋਂ ਅੰਗਦ ਸੈਣੀ ਵਲੋਂ ਬਗਾਵਤ ਕਰਦੇ ਹੋਏ ਕਲ ਹੀ ਆਜ਼ਾਦ ਉਮੀਦਵਾਰ ਵਜੋਂ ਉੱਤਰਨ ਦਾ ਐਲਾਨ ਕਰ ਦਿੱਤਾ ਹੈ ਤਾਂ ਤਰਸੇਮ ਡੀਸੀ ਅਤੇ ਰਮਿੰਦਰ ਆਵਲਾ ਮੀਡੀਆ ਅੱਗੇ ਕੁਝ ਨਹੀਂ ਕਹਿ ਰਹੇ ਹਨ ਪਰ ਉਨਾਂ ਵਲੋਂ ਵੀ ਬਗਾਵਤੀ ਸੁਰ ਦਿਖਾਈ ਦੇ ਰਹੇ ਹਨ।

ਕਾਂਗਰਸ ਪਾਰਟੀ ਵੱਲੋਂ ਪਟਿਆਲਾ ਵਿਖੇ ਵੀ ਹੈਰਾਨੀ ਜਨਕ ਫੈਸਲਾ ਕੀਤਾ ਹੈ, ਜਿਸ ਵਿੱਚ ਪਟਿਆਲਾ ਤੋਂ ਵਿਸ਼ਨੂੰ ਸ਼ਰਮਾ ਨੂੰ ਅਮਰਿੰਦਰ ਸਿੰਘ ਦੇ ਖ਼ਿਲਾਫ਼ ਮੈਦਾਨ ਵਿੱਚ ਉਤਾਰੀਆਂ ਹੈ। ਵਿਸ਼ਨੂੰ ਸ਼ਰਮਾ ਨੂੰ ਅਮਰਿੰਦਰ ਸਿੰਘ ਨੇ ਹੀ ਪਟਿਆਲਾ ਦਾ ਮੇਅਰ ਬਣਾਇਆ ਸੀ ਅਤੇ ਪਿਛਲੀ ਵਾਰ ਵਿਸ਼ਨੂੰ ਸ਼ਰਮਾ ਕਾਂਗਰਸ ਦੀ ਟਿਕਟ ਤੋਂ ਐਮ.ਸੀ. ਵੀ ਜਿੱਤ ਨਹੀਂ ਪਾਏ ਸਨ। ਵਿਸ਼ਨੂੰ ਸ਼ਰਮਾ ਨੂੰ ਆਜ਼ਾਦ ਉਮੀਦਵਾਰ ਕ੍ਰਿਸ਼ਨ ਚੰਦ ਬੁੱਧੂ ਨੇ 165 ਵੋਟਾਂ ਨਾਲ ਹਰਾ ਦਿੱਤਾ ਸੀ ਤਾਂ ਹੁਣ ਕਾਂਗਰਸ ਪਾਰਟੀ ਨੇ ਵਿਸ਼ਨੂੰ ਸ਼ਰਮਾ ਨੂੰ ਅਮਰਿੰਦਰ ਸਿੰਘ ਦੇ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਾਰੀਆਂ ਹੈ।

ਇਸ ਲਿਸਟ ਅਨੁਸਾਰ ਅਟਾਰੀ ਤੋਂ ਤਰਸੇਮ ਸਿੰਘ ਸਿਆਕੀਆ, ਖੇਮਕਰਨ ਤੋਂ ਸੁਖਪਾਲ ਭੁੱਲਰ, ਨਵਾਂ ਸ਼ਹਿਰ ਤੋਂ ਸਤਬੀਰ ਸਿੰਘ ਸੈਣੀ, ਲੁਧਿਆਣਾ ਸਾਉਥ ਤੋਂ ਈਸ਼ਵਰ ਜੋਤ ਸਿੰਘ ਚੀਮਾ, ਜਲਾਲਾਬਾਦ ਤੋਂ ਮੋਹਨ ਸਿੰਘ ਫਲਿਆ ਵਾਲਾਂ, ਭਦੌੜ ਤੋਂ ਚਰਨਜੀਤ ਸਿੰਘ ਚੰਨੀ, ਬਰਨਾਲਾ ਤੋਂ ਮਨੀਸ਼ ਬਾਂਸਲ ਅਤੇ ਪਟਿਆਲਾ ਤੋਂ ਵਿਸ਼ਨੂੰ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ