ਖੁਦਮੁਖਤਿਆਰੀ ‘ਚ ਸੰਨ੍ਹ ਦਾ ਵਿਰੋਧ

Confrontation, Autonomy

ਐਨ. ਕੇ . ਸੋਮਾਨੀ

ਹਾਂਗਕਾਂਗ ਸਰਕਾਰ ਦੇ ਲੋਕਤੰਤਰ ਵਿਰੋਧੀ ਰਵੱਈਏ ਤੇ ਚੋਣ ਸੁਧਾਰ ਦੇ ਨਾਂਅ ‘ਤੇ ਥੋਪੇ ਗਏ ਤੁਗਲਕੀ ਫੁਰਮਾਨ ਨੂੰ ਲੈ ਕੇ ਜਾਰੀ ਵਿਰੋਧ ਪ੍ਰਦਰਸ਼ਨਾਂ ਦੀ ਅੱਗ ਹਾਲੇ ਪੂਰੀ ਤਰ੍ਹਾਂ ਨਾਲ ਠੰਢੀ ਹੋਈ ਨਹੀਂ ਕਿ ਵਿਵਾਦਿਤ ਸਪੁਰਦਗੀ ਬਿੱਲ ਨੇ ਨਾਗਰਿਕਾਂ ਨੂੰ ਫਿਰ ਤੋਂ ਸੜਕਾਂ ‘ਤੇ ਉਤਾਰ ਦਿੱਤਾ ਹੈ ਤਕਰੀਬਨ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਹਾਂਗਕਾਂਗ ਦੇ ਹਵਾਈ ਅੱਡੇ ‘ਤੇ ਕਬਜ਼ਾ ਕਰ ਲਿਆ, ਜਿਸ ਤੋਂ ਬਾਦ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਾਂਗਕਾਂਗ ਦਾ ਹਵਾਈ ਅੱਡਾ ਦੁਨੀਆ ਦਾ ਸਭ ਤੋਂ ਭੀੜ ਵਾਲਾ ਹਵਾਈ ਅੱਡਾ ਮੰਨਿਆ ਜਾਂਦਾ ਹੈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ‘ਚ ਉਡਾਨਾਂ ਦਾ ਆਉਣਾ-ਜਾਣਾ ਹੁੰਦਾ ਹੈ ਅੰਤਰਰਾਸ਼ਟਰੀ ਉਡਾਨਾਂ ਰੱਦ ਹੋਣ ਕਾਰਨ ਪੂਰੀ ਦੁਨੀਆ ਦਾ ਧਿਆਨ ਹਾਂਗਕਾਂਗ ਦੇ ਪ੍ਰਦਰਸ਼ਨਾਂ ‘ਤੇ ਲੱਗਾ ਹੋਇਆ ਹੈ ਉੱਧਰ ਚੀਨ ਨੇ ਪ੍ਰਦਰਸ਼ਨਕਾਰੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਚੁੱਪ ਨਹੀਂ ਬੈਠੇਗਾ ਚੀਨੀ ਫੌਜ ਦੇ ਹਾਂਗਕਾਂਗ ਦੀ ਸਰਹੱਦ ਵੱਲ ਵਧਣ ਦੀ ਖ਼ਬਰਾਂ ਵੀ ਆ ਰਹੀਆਂ ਹਨ ਪ੍ਰਦਰਸ਼ਨਾਂ ਨੂੰ ਹਾਂਗਕਾਂਗ ‘ਚ ਨਿਵੇਸ਼ ਅਤੇ ਅਰਥਵਿਵਸਥਾ ਲਈ ਗੰਭੀਰ ਖਤਰਾ ਦੱਸਿਆ ਜਾ ਰਿਹਾ ਹੈ।

ਚੀਨ ਸਮੱਰਥਕ ਹਾਂਗਕਾਂਗ ਦੇ ਮੁਖੀ ਕੈਰੀ ਲੈਮ (ਹਾਂਗਕਾਂਗ ਦੇ ਚੀਫ਼ ਐਗਜੀਕਿਊਟਿਵ) ਨੇ ਪਿਛਲੇ ਦਿਨੀਂ ਹਾਂਗਕਾਂਗ ਵਿਧਾਨ ਪ੍ਰੀਸ਼ਦ ‘ਚ ਸਪੁਰਦਗੀ ਤਜ਼ਵੀਜਾਂ ਨਾਲ ਸਬੰਧਿਤ ਬਿੱਲ ਪੇਸ਼ ਕੀਤਾ ਪ੍ਰਸਤਾਵਿਤ ਬਿੱਲ ਮੁਤਾਬਕ ਜੇਕਰ ਹਾਂਗਕਾਂਗ ਦਾ ਕੋਈ ਵਿਅਕਤੀ ਚੀਨ ‘ਚ ਅਪਰਾਧ ਕਰਦਾ ਹੈ, ਜਾਂ ਪ੍ਰਦਰਸ਼ਨ ਕਰਦਾ ਹੈ ਤਾਂ ਉਸਦੇ ਖਿਲਾਫ਼ ਹਾਂਗਕਾਂਗ ‘ਚ ਨਹੀਂ ਸਗੋਂ ਚੀਨ ‘ਚ ਮੁਕੱਦਮਾ ਚਲਾਇਆ ਜਾਵੇਗਾ ਜੂਨ ‘ਚ ਇਸ ਬਿੱਲ ਨੂੰ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸਦਾ ਜ਼ਬਰਦਰਸਤ ਵਿਰੋਧ ਹੋਇਆ ਸੀ ਜੇਕਰ ਬਿੱਲ ਪਾਸ ਹੋ ਜਾਂਦਾ ਹੈ ਤਾਂ ਚੀਨ ਨੂੰ ਉਨ੍ਹਾਂ ਖੇਤਰਾਂ ‘ਚ ਵੀ ਸ਼ੱਕੀਆਂ ਨੂੰ ਸਪੁਰਦ ਕਰਨ ਦਾ ਅਧਿਕਾਰ ਪ੍ਰਾਪਤ ਹੋ ਜਾਂਦਾ ਜਿਨ੍ਹਾ ਨਾਲ ਹਾਂਗਕਾਂਗ ਦਾ ਸਮਝੌਤਾ ਨਹੀਂ ਹੈ ਹਾਲਾਂਕਿ ਨਾਗਰਿਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਬਿੱਲ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤਾ ਗਿਆ ਹੈ, ਪਰ ਅੰਦੋਲਨਕਾਰੀ ਇਸਨੂੰ ਪੂਰੀ ਤਰ੍ਹਾਂ ਰੱਦ ਕੀਤੇ ਜਾਣ ਦੀ ਮੰਗ ‘ਤੇ ਅੜੇ ਹੋਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਦੀ ਸਾਮਵਾਦੀ ਪਾਰਟੀ ਇਸ ਬਿੱਲ ਦੇ ਜਰੀਏ ਹਾਂਗਕਾਂਗ ‘ਤੇ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦੀ ਹੈ ਜੇਕਰ ਇਹ ਕਾਨੂੰਨ ਬਣ ਗਿਆ ਤਾਂ ਚੀਨ ਇਸ ਨੂੰ ਵਿਰੋਧੀਆਂ ਅਤੇ ਅਲੋਚਕਾਂ ਖਿਲਾਫ਼ ਇਸਤੇਮਾਲ ਕਰ ਸਕਦਾ ਹੈ ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਨਵਾਂ ਕਾਨੂੰਨ ਸਿਰਫ਼ ਗੰਭੀਰ ਅਪਰਾਧ ਕਰਨ ਵਾਲਿਆਂ ‘ਤੇ ਹੀ ਲਾਗੂ ਹੋਵੇਗਾ ਪਰ ਹਾਂਗਕਾਂਗ ਦੇ ਨਾਗਰਿਕ ਸਰਕਾਰ ਦੀ ਇਸ ਦਲੀਲ ਨੂੰ ਮੰਨਣ ਲਈ ਤਿਆਰ ਨਹੀਂ ਹਨ।

ਸਾਲ 2017 ਦੀਆਂ ਵਿਧਾਨ ਪ੍ਰੀਸ਼ਦ ਚੋਣਾਂ ‘ਚ ਲੋਕਤੰਤਰ ਸਮੱਰਥਕ ਪਾਰਟੀਆਂ ਨੇ 70 ਮੈਂਬਰੀ ਵਿਧਾਨ ਪ੍ਰੀਸ਼ਦ ‘ਚ 27 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ ਉਸ ਸਮੇਂ ਇਸ ਗੱਲ ਦੀ ਉਮੀਦ ਕੀਤੀ ਗਈ ਸੀ ਕਿ ਹੁਣ ਇਨ੍ਹਾਂ ਪਾਰਟੀਆਂ ‘ਚ ਕਿਸੇ ਵੀ ਬਿੱਲ ‘ਤੇ ਵੀਟੋ ਕਰਨ ਦੀ ਸ਼ਕਤੀ ਆ ਗਈ ਹੈ ਫਿਰ ਵੀ ਵਿਧਾਨ ਪ੍ਰੀਸ਼ਦ ਦੇ ਢਾਂਚੇ ਦੀ ਜੋ ਵਿਵਸਥਾ ਹਾਂਗਕਾਂਗ ‘ਚ ਕੀਤੀ ਗਈ ਉਸ ਨਾਲ ਲੋਕਤੰਤਰ ਹਿਮਾਇਤੀ ਪਾਰਟੀਆਂ ਲਈ ਬਹੁਮਤ ਹਾਸਲ ਕਰਨਾ ਲਗਭਗ ਅਸੰਭਵ ਹੈ ਵਿਧਾਨ ਪ੍ਰੀਸ਼ਦ ਦੇ ਕੁੱਲ 70 ਮੈਂਬਰਾਂ ‘ਚੋਂ 30 ਮੈਂਬਰਾਂ ਦੀ ਚੋਣ ਚੀਨ ਸਮਰਥਿਤ ਉਨ੍ਹਾਂ ਵਰਗਾਂ ਵੱਲੋਂ ਕੀਤੀ ਜਾਂਦੀ ਹੈ ਜੋ ਵੱਖ-ਵੱਖ ਉਦਯੋਗਾਂ ਤੇ ਸਮਾਜਿਕ ਖੇਤਰਾਂ ਦੀ ਅਗਵਾਈ ਕਰਦੇ ਹਨ ਚੀਨ ਸਮਰਥਿਤ ਹੋਣ ਕਾਰਨ ਇਹ ਸੀਟਾਂ ਚੀਨ ਸਮਰਥਿਤ ਉਮੀਦਵਾਰਾਂ ਦੇ ਖਾਤੇ ‘ਚ ਜਾਂਦੀਆਂ ਹਨ ਸਿਰਫ਼ 40 ਸੀਟਾਂ ਲਈ ਪ੍ਰਤੀਨਿਧੀਆਂ ਦੀ ਚੋਣ ਸਿੱਧੀ ਜਨਤਾ ਵੱਲੋਂ ਕੀਤੀ ਜਾਂਦੀ ਹੈ ਹਾਂਗਕਾਂਗ ਚੀਨ ਦੇ ਦੱਖਣੀ-ਪੂਰਵੀ ਕੰਢੇ ‘ਤੇ ਕੈਂਟਨ (ਪਰਲ) ਨਦੀ ਦੇ ਮੁਹਾਣੇ ‘ਤੇ ਸਥਿਤ 230 ਤੋਂ ਜਿਆਦਾ ਛੋਟੇ-ਮੋਟੇ ਦੀਪਾਂ ਦਾ ਸਮੂਹ ਹੈ ਪਹਿਲੇ ਅਫ਼ੀਮ ਯੁੱਧ ‘ਚ ਚੀਨ ਦੀ ਹਾਰ ਤੋਂ ਬਾਦ ਹਾਂਗਕਾਂਗ ਬ੍ਰਿਟੇਨ ਦਾ ਉਪਨਿਵੇਸ਼ ਬਣ ਗਿਆ 1840 ‘ਚ ਸ਼ੁਰੂ ਹੋਇਆ ਇਹ ਯੁੱਧ 1842 ਤੱਕ ਚੱਲਿਆ 29 ਅਗਸਤ ਨੂੰ ਛਿੰਗ ਰਾਜਵੰਸ਼ ਦੀ ਸਰਕਾਰ ਵੱਲੋਂ ਬ੍ਰਿਟੇਨ ਦੇ ਨਾਲ ਨਾਨਚਿੰਗ ਸੰਧੀ ‘ਤੇ ਹਸਤਾਖਰ ਕਰਨ ਤੋਂ ਬਾਦ ਯੁੱਧ ਸਮਾਪਤ ਹੋਇਆ ਯੁੱਧ ‘ਚ ਹਾਰੇ ਚੀਨ ਨੂੰ ਹਾਂਗਕਾਂਗ ਬ੍ਰਿਟੇਨ ਨੂੰ ਭੇਂਟ ‘ਚ ਦੇਣਾ ਪਿਆ 155 ਸਾਲਾਂ ਤੱਕ ਹਾਂਗਕਾਂਗ ਬ੍ਰਿਟੇਨ ਦਾ ਉਪਨਿਵੇਸ਼ ਰਿਹਾ 1 ਜੁਲਾਈ 1997 ‘ਚ ਬ੍ਰਿਟੇਨ ਨੇ ਕੁਝ ਸ਼ਰਤਾਂ ਦੇ ਨਾਲ ਹਾਂਗਕਾਂਗ ਦੀ ਮੁਖਤਿਆਰੀ ਮੁੜ ਚੀਨ ਨੂੰ ਸੌਂਪ ਦਿੱਤੀ ਇਨ੍ਹਾਂ ਸ਼ਰਤਾਂ ‘ਚ ਇੱਕ ਮੁੱਖ ਸ਼ਰਤ ਇਹ ਵੀ ਸੀ ਕਿ ਚੀਨ ਹਾਂਗਕਾਂਗ ਦੀ ਪੂੰਜੀਵਾਦੀ ਵਿਵਸਥਾ ‘ਚ ਦਖ਼ਲਅੰਦਾਜ਼ੀ ਨਹੀਂ ਕਰੇਗਾ ਚੀਨ ਨੇ ਵੀ ਰੱਖਿਆ ਅਤੇ ਵਿਦੇਸ਼ ਮਾਮਲਿਆਂ ਨੂੰ ਛੱਡ ਕੇ ਹਾਂਗਕਾਂਗ ਦੀ ਪ੍ਰਸ਼ਾਸਨਿਕ ਵਿਵਸਥਾ ਨਾਲ ਛੇੜਛਾੜ ਨਾ ਕਰਨ ਅਤੇ ਪੂੰਜੀਵਾਦੀ ਵਿਵਸਥਾ ਨੂੰ ਅਗਲੇ 50 ਸਾਲਾਂ ਤੱਕ ਬਣਾਈ ਰੱਖਣ ਦਾ ਭਰੋਸਾ ਦਿੱਤਾ ਇਸ ਤਰ੍ਹਾਂ ਇੱਕ ਦੇਸ਼ ਦੋ ਪ੍ਰਣਾਲੀ ਦੇ ਸਿਧਾਂਤ ਦੇ ਅਧਾਰ ‘ਤੇ ਹਾਂਗਕਾਂਗ ਦਾ ਰਲੇਵਾਂ ਚੀਨ ‘ਚ ਹੋ ਗਿਆ।

ਜਿਸ ਸਮੇਂ ਹਾਂਗਕਾਂਗ ਦਾ ਰਲੇਵਾਂ ਕੀਤਾ ਗਿਆ, ਉਸ ਸਮੇਂ ਚੀਨ ਇਸ ਗੱਲ ਨੂੰ ਲੈ ਕੇ ਰਾਜ਼ੀ ਸੀ ਕਿ ਹਾਂਗਕਾਂਗ ਦਾ ਪ੍ਰਸ਼ਾਸਨ ਹਾਂਗਕਾਂਗ ਦੇ ਅਧਿਕਾਰੀਆਂ ਦੀ ਇੱਛਾ ਅਤੇ ਹਾਂਗਕਾਂਗ ਦੇ ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਹੀ ਚੱਲੇਗਾ ਪਰ ਹੁਣ ਚੀਨ ਦੀ ਨੀਅਤ ‘ਚ ਖੋਟ ਦਿਖਾਈ ਦੇਣ ਲੱਗੀ ਹੈ ਸਮਝੌਤੇ ਦੀਆਂ ਸ਼ਰਤਾਂ ਦਾ ਉਲੰਘਣ ਕਰਕੇ ਚੀਨ ਉੱਥੋਂ ਦੀ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਵਿਵਸਥਾ ‘ਚ ਵੀ ਖੁੱਲ੍ਹ ਕੇ ਦਖ਼ਲਅੰਦਾਜੀ ਕਰਨ ਲੱਗਾ ਹੈ ਚੀਨ ਦੀ ਇਸ ਦਖ਼ਲਅੰਦਾਜ਼ੀ ਦਾ ਹਾਂਗਕਾਂਗ ਦੀ ਜਨਤਾ ਵਿਰੋਧ ਕਰ ਰਹੀ ਹੈ।

ਲੋਕਤੰਤਰਿਕ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਸਤੰਬਰ 2014 ‘ਚ ਹਾਂਗਕਾਂਗ ‘ਚ ਵਿਆਪਕ ਪੱਧਰ ‘ਤੇ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਹੋਇਆ ਵਧਦੇ ਵਿਰੋਧ ਪ੍ਰਦਰਸ਼ਨਾਂ ਅਤੇ ਅੰਤਰਰਾਸ਼ਟਰੀ ਦਬਾਅ ਕਾਰਨ ਚੀਨ ਨੇ 2017 ‘ਚ ਹਾਂਗਕਾਂਗ ਦੇ ਮੁਖੀ (ਚੀਫ਼ ਐਕਜੀਕਿਊਟਿਵ) ਦੀ ਚੋਣ ਕਰਵਾਉਣ ਦਾ ਵਾਅਦਾ ਕੀਤਾ ਪਰ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਨਾਲ ਹਾਂਗਕਾਂਗ ਦੇ ਨਾਗਰਿਕ ਸੰਤੁਸ਼ਟ ਨਹੀਂ ਹੋਏ ਇਸ ਮਹੱਤਵਪੂਰਨ ਅਹੁਦੇ ਦਾ ਅਧਿਕਾਰ ਚੀਨੀ ਸਰਕਾਰ ਨੇ ਖੁਦ ਕੋਲ ਰੱਖ ਲਿਆ ਚੋਣ ਦੀ ਇਸ ਪ੍ਰਕਿਰਿਆ  ਕਾਰਨ ਹਾਂਗਕਾਂਗ ਦਾ ਆਮ ਨਾਗਰਿਕ ਇਸ ਅਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਨਹੀਂ ਕਰ ਸਕਦਾ ਹੈ।

ਚੀਨੀ ਸੰਸਦ ਦੀ ਸਟੈਂਡਿੰਗ ਕਮੇਟੀ ਚੀਫ਼ ਐਕਜੀਕਿਊਟਿਵ ਦੀ ਚੋਣ ਲਈ ਇੱਕ ਰਜਿਸਟ੍ਰੇਸ਼ਨ ਕਮੇਟੀ ਿਂਨ-ਚਾਰ ਲੋਕਾਂ ਦਾ ਨਾਂਅ ਉਮੀਦਵਾਰੀ ਲਈ ਪੇਸ਼ ਕਰੇਗੀ ਇਸਦਾ ਅਰਥ ਇਹ ਹੋਇਆ ਕਿ ਹਾਂਗਕਾਂਗ ਦੀ ਜਨਤਾ ਆਪਣੇ ਆਗੂ ਦੀ ਚੋਣ ਤਾਂ ਕਰ ਸਕੇਗੀ ਪਰ ਆਗੂ ਦੇ ਰੂਪ ‘ਚ ਉਨ੍ਹਾਂ ਉਮੀਦਵਾਰਾਂ ‘ਚੋਂ ਕਿਸੇ ਇੱਕ ਦੀ ਚੋਣ ਕਰਨੀ ਹੋਵੇਗੀ, ਜਿਸ ਦਾ ਚੀਨ ਸੁਝਾਅ ਦੇਵੇਗਾ ਚੀਨ ਦੇ ਇਸ ਲੋਕਤੰਤਰ ਵਿਰੋਧੀ ਰਵੱਈਏ ਦਾ ਉੱਥੋਂ ਦੀ ਜਨਤਾ ਨੇ ਖਾਸਕਰ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਜ਼ੋਰਦਾਰ ਵਿਰੋਧ ਪ੍ਰਰਦਸ਼ਨ ਕੀਤਾ ਆਕਿਊਪਾਈ ਸੈਂਟਰਲ (ਕੇਂਦਰ ‘ਤੇ ਕਬਜ਼ਾ) ਨਾਂਅ ਦੇ ਅੰਦੋਲਨ ਤਹਿਤ ਵਿਦਿਆਰਥੀਆਂ ਨੇ ਹਾਂਗਕਾਂਗ ਦੇ ਮਹੱਤਵਪੂਰਨ ਸਥਾਨਾਂ ਦਾ ਘਿਰਾਓ ਕਰਕੇ ਵਪਾਰਕ ਗਤੀਵਿਧੀਆਂ ਠੱਪ ਕਰਨੀਆਂ ਸ਼ੁਰੂ ਕਰ ਦਿੱਤੀਆਂ ਚੀਨ ਦੀ ਲੋਕਤੰਤਰ ਵਿਰੋਧੀ ਨੀਤੀ ਨੂੰ ਲੈ ਕੇ ਸ਼ੁਰੂ ਹੋਏ ਪ੍ਰਦਰਸ਼ਨਾਂ ‘ਤੇ ਅਮਰੀਕਾ, ਬ੍ਰਿਟੇਨ, ਤਾਈਵਾਨ, ਮਲੇਸ਼ੀਆ, ਜਾਪਾਨ ਅਤੇ ਦੱਖਣੀ ਕੋਰੀਆ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਅੰਤਰਰਾਸ਼ਟਰੀ ਮੀਡੀਆ ‘ਚ ਵੀ ਚੀਨ ਦੇ ਹਾਂਗਕਾਂਗ ਵਿਰੋਧੀ ਰੁਖ਼ ਦੀ ਅਚੋਲਨਾ ਹੋਈ ਹੁਣ ਤਾਜ਼ਾ ਸਪੁਰਦਗੀ ਬਿੱਲ ਨੂੰ ਲੈ ਕੇ ਨਾਗਰਿਕ ਫਿਰ ਸੜਕਾਂ ‘ਤੇ ਹਨ ਇਸ ਵਾਰ ਲੋਕ ਜ਼ਿਆਦਾ ਜਾਗਰੂਕ ਨਜ਼ਰ ਆ ਰਹੇ ਹਨ ਚੀਨ ਨੇ ਪ੍ਰਦਰਸ਼ਨਕਾਰੀਆਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਸੰਕੇਤ ਦਿੱਤੇ ਹਨ।

ਇੱਥੇ ਸਵਾਲ ਇਹ ਉੱਠ ਰਹੇ ਹਨ ਕਿ ਮੌਜ਼ੂਦਾ ਸਥਿਤੀ ‘ਤੇ ਕੰਟਰੋਲ ਲਈ ਚੀਨ ਕੀ ਕਦਮ ਚੁੱਕ ਸਕਦਾ ਹੈ? ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਲਈ ਉਸ ਕੋਲ ਦੋ ਬਦਲ ਹੋ ਸਕਦੇ ਹਨ ਪਹਿਲਾ, ਫੌਜੀ ਦਖ਼ਲਅੰਦਾਜੀ ਦਾ, ਤੇ ਦੂਜਾ, ਹਾਂਗਕਾਂਗ ਤੋਂ ਨਿਵੇਸ਼ ਅਤੇ ਵਪਾਰ ਲਈ ਹੱਥ ਖਿੱਚ ਲੈਣਾ ਫੌਜੀ ਦਖ਼ਲਅੰਦਾਜੀ ਨਾਲ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦਾ ਅਰਥ ਹੋਵੇਗਾ ਪੂਰੇ ਮਾਮਲੇ ਦਾ ਅੰਤਰਰਾਸ਼ਟਰੀਕਰਨ ਕਰਨਾ ਚੀਨ ਅਜਿਹਾ ਨਹੀਂ ਚਾਹੁੰਦਾ ਦੂਜਾ ਇਸ ਮਾਮਲੇ ‘ਚ ਹਾਂਗਕਾਂਗ ਦੇ ਸੰਵਿਧਾਨਕ ਧਾਰਾਵਾਂ ਵੀ ਅੜਿੱਕਾ ਬਣ ਸਕਦੀਆਂ ਹਨ ਹਾਂਗਕਾਂਗ ਦੇ ਸੰਵਿਧਾਨ ‘ਚ ਸਾਫ਼ ਸ਼ਬਦਾਂ ‘ਚ ਕਿਹਾ ਗਿਆ ਹੈ ਕਿ ਹਾਂਗਕਾਂਗ ‘ਚ ਚੀਨੀ ਫੌਜ ਤਾਂ ਹੀ ਦਖ਼ਲਅੰਦਾਜੀ ਕਰ ਸਕਦੀ ਹੈ, ਜੇ ਹਾਂਗਕਾਂਗ ਦੀ ਸਰਕਾਰ ਇਸ ਲਈ ਅਪੀਲ ਕਰੇ ਜਾਂ ਫਿਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅਤੇ ਆਫ਼ਤਾਂ ਦੇ ਸਮੇਂ ਫੌਜ ਦੀ ਜ਼ਰੂਰਤ ਹੋਵੇ ਪਰ ਜਾਣਕਾਰਾਂ ਦੀ ਮੰਨੀਏ ਤਾਂ ਇਸ ਗੱਲ ਦੇ ਮੌਕੇ ਘੱਟ ਹਨ ਕਿ ਚੀਨੀ ਫੌਜ ਹਾਂਗਕਾਂਗ ‘ਚ ਕਿਸੇ ਤਰ੍ਹਾਂ ਦੀ ਦਖ਼ਲਅੰਦਾਜੀ ਕਰੇਗੀ ਚੀਨ ਦੀ ਦਖ਼ਲਅੰਦਾਜੀ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਚੀਨ ਦੀ ਸਰਕਾਰ ਲਈ ਜੋਖ਼ਿਮ ਪੈਦਾ ਕਰ ਸਕਦੀ ਹੈ ਅਜਿਹੇ ‘ਚ ਉਹ ਦੂਜੇ ਬਦਲ ਦਾ ਸਹਾਰਾ ਲੈ ਸਕਦਾ ਹੈ।

ਚੀਨ ਨੂੰ ਸੌਂਪੇ ਜਾਣ ਦੇ ਬਾਦ ਤੋਂ ਹੀ ਹਾਂਗਕਾਂਗ ਆਰਥਿਕ ਤੌਰ ‘ਤੇ ਕਾਫ਼ੀ ਮਜ਼ਬੂਤ ਰਿਹਾ ਹੈ ਜੇਕਰ ਹਾਂਗਕਾਂਗ ਚੀਨ ਦੇ ਸ਼ਾਸਨ ਨੂੰ ਚੁਣੌਤੀ ਦਿੰਦਾ ਰਹੇਗਾ ਤਾਂ ਚੀਨ ਨਿਵੇਸ਼ ਅਤੇ ਵਪਾਰ ‘ਚੋਂ ਆਪਣਾ ਹੱਥ ਖਿੱਚ ਸਕਦਾ ਹੈ ਚੀਨ ਦੇ ਇਸ ਕਦਮ ਨਾਲ ਹਾਂਗਕਾਂਗ ਦੀ ਅਰਥਵਿਵਸਥਾ ਕਮਜ਼ੋਰ ਹੋਵੇਗੀ ਜਿਸ ਨਾਲ ਬੀਜਿੰਗ ‘ਤੇ ਉਸਦੀ ਨਿਰਭਰਤਾ ਵਧੇਗੀ ਵਿਰੋਧ ਪ੍ਰਦਰਸ਼ਨਾਂ ਅਤੇ ਅੰਤਰਰਾਸ਼ਟਰੀ  ਪੱਧਰ ‘ਤੇ ਹੋ ਰਹੀ ਆਲੋਚਨਾ ਦੇ ਬਾਵਜੂਦ ਚੀਨ ਆਪਣੀ ਹਾਂਗਕਾਂਗ ਨੀਤੀ ਪ੍ਰਤੀ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੇ ਪੱਖ ‘ਚ ਨਹੀਂ ਹੈ ਉਸਦਾ ਕਹਿਣਾ ਹੈ ਕਿ ਹਾਂਗਕਾਂਗ ਪੂਰੀ ਤਰ੍ਹਾਂ ਉਸਦਾ ਅੰਦਰੂਨੀ ਮਾਮਲਾ ਹੈ ਹਾਂਗਕਾਂਗ ਪ੍ਰਤੀ ਚੀਨ ਦਾ ਮੋਹ ਸਿਰਫ਼ ਇਸ ਲਈ ਨਹੀਂ ਹੈ ਕਿ ਹਾਂਗਕਾਂਗ ਦੁਨੀਆ ਦਾ ਇੱਕ ਮਹੱਤਵਪੂਰਨ ਬੰਦਰਗਾਹ ਤੇ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਸਟਾਕ ਐਕਸਚੇਂਜ ਹੈ ਇਸਦੇ ਪਿੱਛੇ ਉਸਨੂੰ ਕਿਤੇ ਨਾ ਕਿਤੇ ਤਿੱਬਤ ਅਤੇ ਝਿੰਗਝਿਆਂਗ ਦਿਖਾਈ ਦਿੰਦਾ ਹੈ ਹਾਂਗਕਾਂਗ ਦੀ ਅਜ਼ਾਦੀ ਦਾ ਅਰਥ ਹੋਵੇਗਾ ਦੇਰ-ਸਵੇਰ ਤਿੱਬਤ ਅਤੇ ਝਿੰਗਝਿਆਂਗ ਦੀ ਅਜ਼ਾਦੀ ਦਾ ਸਮੱਰਥਨ ਕਰਨਾ ਇਹੀ ਕਾਰਨ ਹੈ ਕਿ ਸਾਮਵਾਦ ਪ੍ਰਤੀ ਪ੍ਰੇਮ ਦਾ ਵਿਖਾਵਾ ਕਰਕੇ ਚੀਨ ਇਸ ਪੂੰੰਜੀਵਾਦੀ ਵਿਵਸਥਾ ਵਾਲੇ ਪ੍ਰਦੇਸ਼ ‘ਚ ਲੋਕਤੰਤਰ ਨੂੰ ਜ਼ੋਰ-ਜ਼ਬਰਦਸਤੀ ਦਬਾਈ ਰੱਖਣਾ ਚਾਹੁੰਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।