Lok Sabha Elections : 46 ਦਿਨਾਂ ’ਚ 7 ਗੇੜ, ਪਹਿਲੀ ਵੋਟਿੰਗ 19 ਅਪਰੈਲ, ਆਖਿਰੀ 1 ਜੂਨ ਨੂੰ, ਨਤੀਜੇ 4 ਜੂਨ ਨੂੰ, ਚੋਣ ਜ਼ਾਬਤਾ ਹੋਇਆ ਲਾਗੂ

Lok Sabha Elections 2024

ਨਵੀਂ ਦਿੱਲੀ (ਏਜੰਸੀ)। ਸ਼ਨਿੱਚਰਵਾਰ ਨੂੰ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕੀਤਾ ਹੋ ਗਿਆ ਹੈ। ਇਸ ਦੇ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। 543 ਸੀਟਾਂ ਲਈ ਸੱਤ ਪੜਾਵਾਂ ’ਚ ਵੋਟਾਂ ਪੈਣਗੀਆਂ। ਪਹਿਲੇ ਪੜਾਅ ਦੀ ਵੋਟਿੰਗ 19 ਅਪਰੈਲ ਨੂੰ ਹੋਵੇਗੀ ਤੇ ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ। ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਵੋਟਿੰਗ ਤੋਂ ਨਤੀਜਿਆਂ ਤੱਕ 46 ਦਿਨ ਲੱਗਣਗੇ। ਲੋਕ ਸਭਾ ਦੇ ਨਾਲ-ਨਾਲ 4 ਸੂਬਿਆਂ ਆਂਧਰਾ ਪ੍ਰਦੇਸ਼, ਓਡੀਸ਼ਾ, ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਓਡੀਸ਼ਾ ’ਚ 13 ਮਈ, 20 ਮਈ, 25 ਮਈ ਤੇ 1 ਜੂਨ ਨੂੰ ਵੋਟਾਂ ਪੈਣਗੀਆਂ। ਬਾਕੀ ਤਿੰਨ ਰਾਜਾਂ ’ਚ ਇੱਕੋ ਪੜਾਅ ’ਚ ਚੋਣਾਂ ਹੋਣਗੀਆਂ। ਅਰੁਣਾਚਲ ਤੇ ਸਿੱਕਮ ’ਚ 19 ਅਪਰੈਲ ਨੂੰ ਤੇ ਆਂਧਰਾ ਪ੍ਰਦੇਸ਼ ’ਚ 13 ਮਈ ਨੂੰ ਵੋਟਾਂ ਪੈਣਗੀਆਂ।

ਪੱਛਮੀ ਬੰਗਾਲ ’ਚ ਸੱਤ ਪੜਾਵਾਂ ’ਚ ਪੈਣਗੀਆਂ ਵੋਟਾਂ | Lok Sabha Elections 2024

ਪੱਛਮੀ ਬੰਗਾਲ ’ਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਪੱਛਮੀ ਬੰਗਾਲ ਵਿੱਚ ਸੱਤ ਪੜਾਵਾਂ ’ਚ ਚੋਣਾਂ ਹੋਣਗੀਆਂ। ਬੰਗਾਲ ਦੀਆਂ 42 ਲੋਕ ਸਭਾ ਸੀਟਾਂ ਲਈ 19 ਅਪਰੈਲ, 26 ਅਪਰੈਲ, 7 ਮਈ, 13 ਮਈ, 20 ਮਈ, 25 ਮਈ ਤੇ 1 ਜੂਨ ਨੂੰ ਵੋਟਾਂ ਪੈਣਗੀਆਂ। ਦੇਸ਼ ਭਰ ’ਚ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। (Lok Sabha Elections 2024)

ਉੱਤਰ ਪ੍ਰਦੇਸ਼ ਦੀਆਂ 80 ਸੀਟਾਂ ’ਚੋਂ ਕਿਸ ਪੜਾਅ ’ਚ ਕਿੰਨੀਆਂ ਸੀਟਾਂ ’ਤੇ ਹੋਵੇਗੀ ਵੋਟਿੰਗ?

  • ਪਹਿਲਾ ਗੇੜ : 8
  • ਦੂਜਾ ਗੇੜ : 8
  • ਤੀਜਾ ਗੇੜ : 10
  • ਚੌਥਾ ਗੇੜ : 13
  • ਪੰਜਵਾਂ ਗੇੜ : 14
  • ਛੇਵਾਂ ਗੇੜ : 14
  • ਸੱਤਵਾਂ ਗੇੜ : 13

ਲੋਕ ਸਭਾ ਚੋਣਾਂ ਦੀ ਗਿਣਤੀ 4 ਜੂਨ ਨੂੰ | Lok Sabha Elections 2024

ਪਹਿਲਾ ਪੜਾਅ

  1. ਵੋਟਿੰਗ : 19 ਅਪਰੈਲ
  2. ਸੂਬੇ : 21
  3. ਲੋਕ ਸਭਾ ਸੀਟਾਂ : 102

ਦੂਜਾ ਗੇੜ

  • ਵੋਟਿੰਗ : 26 ਅਪਰੈਲ
  • ਸੂਬੇ : 13
  • ਲੋਕ ਸਭਾ ਸੀਟਾਂ : 89

ਤੀਜਾ ਗੇੜ

  1. ਵੋਟਿੰਗ : 7 ਮਈ
  2. ਰਾਜ : 12
  3. ਲੋਕ ਸਭਾ ਸੀਟਾਂ : 94

ਚੌਥਾ ਗੇੜ

  • ਵੋਟਿੰਗ : 13 ਮਈ
  • ਰਾਜ : 10
  • ਲੋਕ ਸਭਾ ਸੀਟਾਂ : 96

ਪੰਜਵਾਂ ਗੇੜ

  1. ਵੋਟਿੰਗ : 20 ਮਈ
  2. ਸੂਬੇ : 8
  3. ਲੋਕ ਸਭਾ ਸੀਟਾਂ : 49

ਛੇਵਾਂ ਗੇੜ

  • ਵੋਟਿੰਗ : 25 ਮਈ
  • ਸੂਬੇ : 7
  • ਲੋਕ ਸਭਾ ਸੀਟਾਂ : 57

ਸੱਤਵਾਂ ਗੇੜ

  1. ਵੋਟਿੰਗ : 1 ਜੂਨ
  2. ਸੂਬੇ : 8
  3. ਲੋਕ ਸਭਾ ਸੀਟਾਂ : 57

ਨਤੀਜੇ : 4 ਜੂਨ 2024

ਸੱਤਵੇਂ ਪੜਾਅ ਦੀ ਵੋਟਿੰਗ ਜੂਨ ’ਚ | Lok Sabha Elections 2024

ਸੱਤਵਾਂ ਗੇੜ

  • ਵੋਟਿੰਗ : 1 ਜੂਨ
  • ਸੂਬੇ : 8
  • ਲੋਕ ਸਭਾ ਸੀਟਾਂ : 57

25 ਮਈ ਨੂੰ ਛੇਵੇਂ ਗੇੜ ਦੀ ਵੋਟਿੰਗ

ਛੇਵਾਂ ਗੇੜ

  1. ਵੋਟਿੰਗ : 25 ਮਈ
  2. ਸੂਬੇ : 7
  3. ਲੋਕ ਸਭਾ ਸੀਟਾਂ : 57

ਭਾਰਤ ’ਚ ਵੋਟਰਾਂ ਦੀ ਗਿਣਤੀ ਅਮਰੀਕਾ, ਯੂਰਪ ਤੇ ਅਸਟਰੇਲੀਆ ਦੇ ਕੁੱਲ ਵੋਟਰਾਂ ਤੋਂ ਵੀ ਜ਼ਿਆਦਾ

ਰਾਜੀਵ ਕੁਮਾਰ ਨੇ ਕਿਹਾ ਕਿ ਅਸੀਂ ਇਸ ਭੂਗੋਲਿਕ ਤੇ ਸੱਭਿਆਚਾਰਕ ਤੌਰ ’ਤੇ ਵਿਭਿੰਨਤਾ ਵਾਲੇ ਦੇਸ਼ ਦੀ ਸਭ ਤੋਂ ਵੱਡੀ ਚੋਣ ਲਈ ਦੋ ਸਾਲਾਂ ਤੋਂ ਤਿਆਰੀ ਕੀਤੀ ਹੈ। ਸਾਡੇ ਕੋਲ 97 ਕਰੋੜ ਵੋਟਰ ਹਨ। ਇਹ ਗਿਣਤੀ ਅਮਰੀਕਾ, ਯੂਰਪ ਤੇ ਅਸਟਰੇਲੀਆ ਦੇ ਕੁੱਲ ਵੋਟਰਾਂ ਤੋਂ ਜ਼ਿਆਦਾ ਹੈ। ਸਾਡੇ ਕੋਲ 10.5 ਲੱਖ ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ 1.5 ਕਰੋੜ ਲੋਕਾਂ ਦੀ ਹੈ। 55 ਲੱਖ ਈਵੀਐਮ ਚੋਣ ਕਮਿਸ਼ਨ ਨੇ ਹੁਣ ਤੱਕ 17 ਆਮ ਚੋਣਾਂ ਤੇ 400 ਤੋਂ ਜ਼ਿਆਦਾ ਵਿਧਾਨ ਸਭਾ ਚੋਣਾਂ ਕਰਵਾਈਆਂ ਹਨ। ਪਿਛਲੀਆਂ 11 ਚੋਣਾਂ ਸ਼ਾਂਤੀਪੂਰਨ ਰਹੀਆਂ ਹਨ। ਅਦਾਲਤੀ ਕੇਸ ਘਟੇ ਹਨ। (Lok Sabha Elections 2024)

ਭਾਜਪਾ ਨੇ ਆਪਣੀ ਚੋਣ ਮੁਹਿੰਮ ਦਾ ਥੀਮ ਗੀਤ ਕੀਤਾ ਲਾਂਚ 

ਪੰਜਾਬ ‘ਚ ਲੋਕ ਸਭਾ ਚੋਣਾਂ 1 ਜੂਨ ਨੂੰ | Lok Sabha Elections 2024

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਵੋਟਾਂ 1 ਜੂਨ ਨੂੰ ਪੈਣਗੀਆਂ। ਇਸ ਸਾਲ ਚੋਣਾਂ 7 ਗੇੜਾਂ ‘ਚ ਹੋਣ ਜਾ ਰਹੀਆਂ ਹਨ। ਪੰਜਾਬ ‘ਚ ਆਖਿਰੀ ਗੇੜ ‘ਚ ਵੋਟਾਂ ਪੈਣਗੀਆਂ। ਜਦਕਿ ਇਨ੍ਹਾਂ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।

ਪੂਰੇ ਦੇਸ਼ ’ਚ ਪਹਿਲੀ ਵਾਰ 85 ਸਾਲ ਤੋਂ ਵੱਧ ਉਮਰ ਦੇ ਵੋਟਰ ਪਾ ਸਕਣਗੇ ਘਰ ਬੈਠੇ ਹੀ ਵੋਟ

ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਪੂਰੇ ਦੇਸ਼ ’ਚ ਪਹਿਲੀ ਵਾਰ ਅਜਿਹਾ ਸਿਸਟਮ ਲਾਗੂ ਹੋਣ ਜਾ ਰਿਹਾ ਹੈ। ਫਾਰਮ 12ਡੀ ਉਨ੍ਹਾਂ ਵੋਟਰਾਂ ਨੂੰ ਦਿੱਤਾ ਜਾਵੇਗਾ ਜੋ 85 ਸਾਲ ਤੋਂ ਵੱਧ ਉਮਰ ਦੇ ਹਨ ਜਾਂ 40 ਪ੍ਰਤੀਸ਼ਤ ਤੋਂ ਵੱਧ ਅਪਾਹਜ ਹਨ। ਜੇਕਰ ਉਹ ਪੋਲਿੰਗ ਸਟੇਸ਼ਨ ਨਹੀਂ ਜਾਣਾ ਚਾਹੁੰਦੇ ਤਾਂ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਦੀ ਵੋਟ ਦਰਜ ਕਰਵਾਈ ਜਾਵੇਗੀ। ਇਸ ਦੇ ਲਈ ਅਸੀਂ ਚੋਣ ਡਿਊਟੀ ’ਤੇ ਲੱਗੇ ਰਮਚਾਰੀਆਂ ਨੂੰ ਸਿਖਲਾਈ ਦਿੱਤੀ ਹੈ। (Lok Sabha Elections 2024)

ਭਾਰਤ ਚੋਣ ਕਮਿਸ਼ਨ ਨੇ ਪੇਸ਼ ਕੀਤਾ ਡਾਟਾ | Lok Sabha Elections 2024

  • ਕੁੱਲ ਵੋਟਰ : 96.8 ਕਰੋੜ
  • ਪੁਰਸ਼ : 49.7 ਕਰੋੜ
  • ਮਹਿਲਾ : 47.1 ਕਰੋੜ
  • 85 ਸਾਲ ਤੋਂ ਉੱਪਰ – 82 ਲੱਖ
  • 18 ਤੋਂ 19 ਸਾਲ ਤੱਕ ਦੇ ਵੋਟਰ 1.8 ਕਰੋੜ

LEAVE A REPLY

Please enter your comment!
Please enter your name here