ਏਜੰਸੀ/ਗਾਜ਼ਾ। ਇਜ਼ਰਾਈਲ ਨੇ ਮੰਗਲਵਾਰ ਨੂੰ ਗਾਜ਼ਾ ਪੱਟੀ ‘ਤੇ ਆਪਣੇ ਹਮਲੇ ਵਿਚ ਇਰਾਨ ਸਮਰਥਿਤ ਫ਼ਲਸਤੀਨੀ ਅੱਤਵਾਦੀ ਜਥੇਬੰਦੀ ਇਸਲਾਮਿਕ ਜਿਹਾਦ ਦੇ ਚੋਟੀ ਦੇ ਕਮਾਂਡਰ ਬਹਾ ਅਬੂ ਅਲ ਅਤਾ ਨੂੰ ਢੇਰ ਕਰ ਦਿੱਤਾ। ਇਸ ਹਮਲੇ ਦੇ ਜਵਾਬ ਵਿਚ ਅੱਤਵਾਦੀ ਜਥੇਬੰਦੀ ਨੇ ਵੀ ਤੇਲ ਅਵੀਵ ਸਹਿਤ ਇਜ਼ਰਾਈਲ ਦੇ ਕਈ ਸ਼ਹਿਰਾਂ ਵਿਚ ਰਾਕਟ ਦਾਗ਼ੇ। ਇਜ਼ਰਾਈਲ ਦਾ ਦੋਸ਼ ਹੈ ਕਿ ਅਲ ਅਤਾ ਨੇ ਸਰਹੱਦ ਪਾਰੋਂ ਨਾ ਕੇਵਲ ਕਈ ਹਮਲਿਆਂ ਨੂੰ ਅੰਜਾਮ ਦਿੱਤਾ ਸੀ ਸਗੋਂ ਉਹ ਹੋਰ ਹਮਲਿਆਂ ਦੀ ਯੋਜਨਾ ਬਣਾ ਰਿਹਾ ਸੀ।
ਉਹ ਗਾਜ਼ਾ ਤੋਂ ਸੱਤਾਧਾਰੀ ਹਮਾਸ ਗਰੁੱਪ ਲਈ ਵੀ ਨਵੀਆਂ ਚੁਣੌਤੀਆਂ ਪੈਦਾ ਕਰ ਰਿਹਾ ਸੀ। ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿਚ ਵੀ ਇਸਲਾਮਿਕ ਜਿਹਾਦ ਨਾਲ ਜੁੜੇ ਸਿਆਸੀ ਆਗੂ ਅਕਰਮ ਅਲ ਅਜੌਰੀ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਸੀਰੀਆ ਦੇ ਸਰਕਾਰੀ ਮੀਡੀਆ ਮੁਤਾਬਿਕ ਇਸ ਹਮਲੇ ਵਿਚ ਅਜੌਰੀ ਦੇ ਪੁੱਤਰ ਸਣੇ ਦੋ ਲੋਕਾਂ ਦੀ ਮੌਤ ਹੋਈ ਹੈ। ਇੱਕ ਚਸ਼ਮਦੀਦ ਅਨੁਸਾਰ ਗਾਜ਼ਾ ਪੱਟੀ ‘ਤੇ ਕੀਤੇ ਗਏ ਹਮਲੇ ਤੋਂ ਕੁਝ ਘੰਟਿਆਂ ਪਿੱਛੋਂ ਹੀ ਵਪਾਰਕ ਰਾਜਧਾਨੀ ਤੇਲ ਅਵੀਵ ਸਣੇ ਮੱਧ ਇਜ਼ਰਾਈਲ ਦੇ ਸ਼ਹਿਰਾਂ ਵਿਚ ਸੰਭਾਵਿਤ ਹਵਾਈ ਹਮਲਿਆਂ ਨੂੰ ਲੈ ਕੇ ਸਾਇਰਨ ਵੱਜਣ ਲੱਗੇ। ਦੱਖਣੀ ਅਤੇ ਮੱਧ ਇਜ਼ਰਾਈਲ ਵਿਚ ਸਕੂਲ ਬੰਦ ਕਰ ਦਿੱਤੇ ਗਏ। ਨਾਗਰਿਕਾਂ ਨੂੰ ਘਰਾਂ ਵਿਚ ਹੀ ਰਹਿਣ ਅਤੇ ਬਹੁਤ ਜ਼ਰੂਰੀ ਕੰਮ ਕਾਰਨ ਹੀ ਬਾਹਰ ਨਿੱਕਲਣ ਦੀ ਸਲਾਹ ਦਿੱਤੀ ਗਈ ਹੈ। ਗਾਜ਼ਾ ਪੱਟੀ ਤੋਂ ਇਜ਼ਰਾਈਲ ‘ਤੇ ਕੀਤੇ ਗਏ ਹਮਲਿਆਂ ਵਿਚ ਹੋਏ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਅਜੇ ਤੱਕ ਨਹੀਂ ਮਿਲ ਸਕੀ।
ਇਜ਼ਰਾਇਲ ‘ਚ ਹਮਲੇ ਦੀ ਸਾਜਿਸ਼ ਰਚ ਰਿਹਾ ਸੀ ਅਤਾ: ਇਜ਼ਰਾਇਲ
ਤੇਲ ਅਵੀਵ ਗਾਜ਼ਾ ਪੱਟੀ ‘ਚ ਇਜ਼ਰਾਇਲੀ ਸੁਰੱਖਿਆ ਫੋਰਸਾਂ ਦੀ ਕਾਰਵਾਈ ‘ਚ ਮਾਰਿਆ ਗਿਆ ‘ਪੈਲੇਸੀਟਨਿਅਨ ਇਸਲਾਮਿਕ ਜਿਹਾਦ’ (ਪੀਆਈਜੇ) ਸਮੂਹ ਦਾ ਕਮਾਂਡਰ ਬਹਾ ਅਬੂ ਅਲ ਅਤਾ ਆਉਣ ਵਾਲੇ ਦਿਨਾਂ ‘ਚ ਵੱਡੇ ਹਮਲੇ ਦੀ ਸਾਜਿਸ਼ ਰਚ ਰਿਹਾ ਸੀ ਇਜ਼ਰਾਇਲ ਡਿਫੈਂਸ ਫੋਰਸੇਜ਼ (ਆਈਡੀਐਫ) ਦੇ ਬੁਲਾਰੇ ਜੋਨਾਥਨ ਕੋਨਰਿਕਸ ਨੇ ਦੱਸਿਆ ਕਿ ਅਤਾ ਦੇਸ਼ ‘ਚ ਜ਼ਲਦ ਹੀ ਵੱਡਾ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ ਉਨ੍ਹਾਂ ਦੱਸਿਆ ਕਿ ਉਸ ਦੇ ਮਾਰੇ ਜਾਣ ਤੋਂ ਬਾਅਦ ਫਲਸਤੀਨੀ ਸਰਹੱਦ ‘ਤੇ ਅਚਾਨਕ ਹਿੰਸਾ ਤੇਜ਼ ਹੋ ਗਈ ਅਤੇ ਫਲਸਤੀਨ ਨੇ ਗਾਜ਼ਾ ਪੱਟੀ ਤੋਂ ਰਾਕੇਟ ਵੀ ਦਾਗੇ ਬੁਲਾਰੇ ਨੇ ਦੱਸਿਆ ਕਿ ਅਤਾ ਨੂੰ ਅੱਤਵਾਦੀ ਹਮਲਿਆਂ ਦਾ ਕਾਫੀ ਤਜ਼ਰਬਾ ਸੀ ਅਤੇ ਉਹ ਵੱਖ-ਵੱਖ ਤਰ੍ਹਾਂ ਦੇ ਹਥਿਆਰਾਂ ਅਤੇ ਤਕਨੀਕਾਂ ਦੀ ਵਰਤੋਂ ਕਰਕੇ ਹਮਲਾ ਕਰਦਾ ਸੀ ਉਨ੍ਹਾਂ ਦੱਸਿਆ ਕਿ ਪੀਆਈਜੇ ਕਮਾਂਡਰ ‘ਤੇ ਲੰਮੇ ਸਮੇਂ ਤੋਂ ਨਜ਼ਰ ਰੱਖੀ ਜਾ ਰਹੀ ਸੀ ਪਰ ਉਸ ਨੂੰ ਮਾਰ ਸੁੱਟਣ ਦਾ ਫੈਸਲਾ ਲਗਭਗ ਇੱਕ ਹਫਤਾ ਪਹਿਲਾਂ ਕੀਤਾ ਗਿਆ ਜਿਸ ਤੋਂ ਬਾਅਦ ਹੀ ਇਜ਼ਰਾਇਲੀ ਫੌਜ ਉਸ ਦੇ ਖਾਤਮੇ ਲਈ ਮੌਕੇ ਦੀ ਉਡੀਕ ਕਰ ਰਹੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।