ਪਰਮਾਤਮਾ ਦੇ ਪਿਆਰ ‘ਚ ਸਮਾਇਆ ਹੈ ਪਰਮਾਨੰਦ : ਪੂਜਨੀਕ ਗੁਰੂ ਜੀ

Love , God , Enshrined,  Pujanik Guru ji

ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਦਾ ਪਿਆਰ-ਮੁਹੱਬਤ ਜਿਸ ਦੇ ਭਾਗ ‘ਚ ਲਿਖ ਦਿੱਤਾ ਜਾਂਦਾ ਹੈ ਉਹ ਇਨਸਾਨ ਦੋਵਾਂ ਜਹਾਨਾਂ ‘ਚ ਸਭ ਤੋਂ ਸੁਖੀ ਹੋ ਜਾਂਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਦੇ ਪਿਆਰ-ਮੁਹੱਬਤ ‘ਚ ਪਰਮਾਨੰਦ ਸਮਾਇਆ ਹੈ ਉਥੇ ਗ਼ਮ, ਦੁੱਖ, ਦਰਦ, ਚਿੰਤਾ , ਪ੍ਰੇਸ਼ਾਨੀ ਲਈ ਕੋਈ ਜਗ੍ਹਾ ਨਹੀਂ ਜੋ ਇਨਸਾਨ  ਪਰਮਾਤਮਾ ਦੇ ਪਿਆਰ ਦੇ ਮਾਰਗ ‘ਤੇ ਚਲਦਾ ਹੈ, ਉਹ ਦਿਲੋ-ਦਿਮਾਗ ਤੋਂ, ਹਿਰਦੇ ਤੋਂ ਪਾਕਿ ਪਵਿੱਤਰ ਹੁੰਦਾ ਜਾਂਦਾ ਹੈ ਤੇ ਉਸ ਨੂੰ ਲੱਜਤਾਂ, ਨਜ਼ਾਰੇ ਮਿਲਣੇ ਸ਼ੁਰੂ ਹੋ ਜਾਂਦੇ ਹਨ, ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਲੋਕ ਮਾਲਕ ਦੇ ਪਿਆਰ-ਮੁਹੱਬਤ ਦੇ ਰਾਹ ‘ਤੇ ਚੱਲਦੇ ਹਨ, ਉਨ੍ਹਾਂ ਲਈ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਕੋਈ ਮਾਇਨੇ ਨਹੀਂ ਰੱਖਦੀ ਹਾਲਾਂਕਿ ਇਹ ਸਾਰੀਆਂ ਬਹੁਤ ਵੱਡੀਆਂ ਸ਼ਕਤੀਆਂ ਹਨ।

ਕਿਉਂਕਿ ਕਾਮ-ਵਾਸਨਾ, ਦੇਵ-ਮਹਾਂਦੇਵਾਂ ਦੇ ਮਨ ਦੀ ਡਗਮਗ-ਡਗਮਗ ਕਰਵਾ ਦਿੰਦੀ ਹੈ ਕਾਮ-ਵਾਸਨਾ, ਵੱਡੇ-ਵੱਡੇ ਰਿਸ਼ੀ-ਮੁਨੀਆਂ ਨੂੰ ਘਾਤ ਲਾ ਕੇ ਪਟਕ ਦਿੰਦਾ ਹੈ ਕਰੋਧ, ਅਜਿਹਾ ਜ਼ਾਲਮ ਹੈ ਕਿ ਪਤਾ ਨਹੀਂ ਦੁਨੀਆ ‘ਚ ਕਿੰਨੀ ਤਬਾਹੀ ਕੀਤੀ ਹੈ ਇਸ ਤਰ੍ਹਾਂ ਲੋਭ-ਲਾਲਚ, ਮਨ, ਮੋਹ-ਮਾਇਆ, ਇਹ ਅਜਿਹੀਆਂ ਸ਼ਕਤੀਆਂ ਹਨ, ਜੋ ਇਨਸਾਨ ਨੂੰ ਕਿਤੋਂ ਦਾ ਨਹੀਂ ਛੱਡਦੇ ਇਨ੍ਹਾਂ ‘ਚ ਉਲਝ ਕੇ ਇਨਸਾਨ ਆਪਣੀ ਔਕਾਤ, ਹਸਤੀ ਭੁੱਲ ਜਾਂਦਾ ਹੈ ਤੇ ਆਪਣੇ-ਆਪ ਨੂੰ ਇੰਨਾ ਵੱਡਾ, ਇੰਨਾ ਉੱਚਾ ਬਣਾ ਲੈਂਦਾ ਹੈ ਕਿ ਸਾਰੇ ਕਾਇਦੇ-ਕਾਨੂੰਨ, ਇਨਸਾਨੀਅਤ ਭੁੱਲ ਜਾਂਦਾ ਹੈ ਤੇ ਉਹ ਸ਼ੈਤਾਨੀਅਤ ਵੱਲ ਕਦਮ ਵਧਾ ਲੈਂਦਾ ਹੈ ਅਜਿਹੇ ‘ਚ ਪਰਮਾਤਮਾ ਦਾ ਪ੍ਰੇਮ ਹੀ ਹੈ, ਜੋ ਰਾਖਸ਼ਾਂ ਨੂੰ ਦੇਵਤਾ ਬਣਾ ਦਿੰਦਾ ਹੈ ਪਰਮਾਤਮਾ ਦਾ ਪ੍ਰੇਮ, ਤੜਫ਼ਦੇ ਹੋਇਆਂ ਨੂੰ ਮਲ੍ਹਮ ਲਾ ਦਿੰਦਾ ਹੈ ਪਰਮਾਤਮਾ ਦਾ ਪ੍ਰੇਮ, ਇਨਸਾਨ ਨੂੰ ਸੁੱਖਾਂ ਦੀ ਖਾਨ ਬਖਸ਼ਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ ‘ਚ ਚੱਲਣ ਲਈ ਕੋਈ ਜਾਦੂ-ਟੂਣਾ ਨਹੀਂ ਕਰਨਾ ਕੋਈ ਪੈਸੇ ਦੀ ਲੋੜ ਨਹੀਂ ਕੋਈ ਕੰਮ-ਧੰਦਾ ਨਹੀਂ ਛੱਡਣਾ ਘਰ-ਪਰਿਵਾਰ ਨਹੀਂ ਛੱਡਣਾ ਕੋਈ ਕੱਪੜੇ ਬਦਲਣ ਦਾ ਚੱਕਰ ਨਹੀਂ ਤੁਸੀਂ ਪਰਮਾਤਮਾ ਦੇ ਪਿਆਰ ‘ਚ ਚੱਲਣਾ ਹੈ, ਤਾਂ ਬਸ, ਸੇਵਾ ਤੇ ਸਿਮਰਨ ਕਰਨਾ ਅਤੀ ਜ਼ਰੂਰੀ ਹੈ ਤੁਸੀਂ ਸੇਵਾ-ਸਿਮਰਨ, ਭਗਤੀ-ਇਬਾਦਤ ਕਰਦੇ ਹੋ, ਤਾਂ ਪਰਮਾਤਮਾ ਦੇ ਨਾਮ ਨਾਲ ਤੁਹਾਡੇ ਦਿਲੋ-ਦਿਮਾਗ ਦਾ ਸ਼ੀਸ਼ਾ ਸਾਫ਼ ਹੁੰਦਾ ਹੈ ਤੇ ਤੁਸੀਂ ਉਸ ਦੀ ਦਇਆ-ਮਿਹਰ, ਰਹਿਮਤ ਦੇ ਲਾਇਕ ਬਣਦੇ ਚਲੇ ਜਾਂਦੇ ਹੋ ਇਸ ਲਈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰੋ, ਪਰਹਿੱਤ, ਪਰਮਾਰਥ ਕਰਿਆ ਕਰੋ ਤਾਂਕਿ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਤੁਹਾਡੀ ਝੋਲੀ ‘ਚ ਆ ਸਕਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।