ਆਓ! ਗਰਮੀ ਤੋਂ ਬਚੀਏ

Avoid Heat

ਆਓ! ਗਰਮੀ ਤੋਂ ਬਚੀਏ

ਹਰ ਮੌਸਮ ਹਰ ਸਾਲ ਆਉਂਦਾ ਹੈ, ਜੋ ਕੁਦਰਤ ਦਾ ਨਿਯਮ ਹੈ ਆਪਾਂ ਨੂੰ ਹਰ ਮੌਸਮ ਦਾ ਮੁਕਾਬਲਾ ਕਰਨਾ ਪੈਣਾ ਹੈ ਬਹੁਤੀ ਸਰਦੀ ਵੀ ਝੱਲਣੀ ਪੈਣੀ ਹੈ ਤੇ ਬਹੁਤੀ ਗਰਮੀ ਵੀ ਸਹਿਣੀ ਪੈਣੀ ਹੈ ਇਹਦੇ ਵਿਚਲੇ ਖਰਾਬ ਹੁੰਦੇ ਮੌਸਮ ਬਰਸਾਤਾਂ, ਗੜੇ, ਹਨ੍ਹੇਰੀ, ਤੂਫਾਨ, ਭੂਚਾਲ ਇਹ ਵੱਖਰੇ ਹਨ ਇਸ ਧਰਤੀ ‘ਤੇ ਰਹਿਣਾ ਹੈ ਤਾਂ ਸਹਿਣਾ ਵੀ ਹੈ ਜਦੋਂ ਕੋਈ ਮੌਸਮ ਆਉਂਦਾ ਹੈ ਤਾਂ ਉਸ ਤੋਂ ਬਚਣ ਲਈ ਉਪਰਾਲੇ ਬਹੁਤ ਹਨ ਉਹ ਹਨ ਘਰ ਦੀਆਂ ਖੁਰਾਕਾਂ, ਫਲ, ਸਬਜ਼ੀਆਂ ਤੇ ਜੜ੍ਹੀ-ਬੂਟੀਆਂ ਜੋ ਕਾਫੀ ਹੱਦ ਤੱਕ ਤੁਹਾਨੂੰ ਬਚਾਅ ਕੇ ਰੱਖਦੀਆਂ ਹਨ (Avoid Heat)

ਦੂਜੀ ਗੱਲ ਇਹ ਕਿ ਮੌਸਮ ਮੁਤਾਬਕ ਤੁਸੀਂ ਆਪਣਾ ਬਚਾਅ ਕਿਵੇਂ ਕਰਨਾ ਹੈ? ਜਿਵੇਂ ਸਰਦੀਆਂ ‘ਚ ਗਰਮ ਕੱਪੜਿਆਂ ਦੀ ਸਰੀਰ ਲਈ ਲੋੜੀਂਦੀ ਗਰਮੀ ਜਿਵੇਂ ਸਿਰ ਲਈ ਟੋਪੀ, ਹੱਥਾਂ ‘ਤੇ ਦਸਤਾਨੇ, ਛਾਤੀ ਢੱਕਣ ਲਈ ਕੋਟੀ ਆਦਿ ਜ਼ਰੂਰੀ ਹੈ ਇਸਦੇ ਉਲਟ ਗਰਮੀ ‘ਚ ਘੱਟ ਕੱਪੜਿਆਂ ਨਾਲ ਗੁਜ਼ਾਰਾ ਹੋ ਜਾਂਦਾ ਹੈ ਫੇਰ ਵੀ ਗਰਮੀ ਤੋਂ ਬਚਾਅ ਲਈ ਜ਼ਰੂਰੀ ਗੱਲਾਂ ਆਪਾਂ ਨੂੰ ਚੇਤੇ ਰੱਖਣੀਆਂ ਪੈਣੀਆਂ ਹਨ ਬਾਹਰੀ ਚਮੜੀ ਦਾ ਬਚਾਅ ਜ਼ਰੂਰੀ ਹੈ ਤੇ ਸਰੀਰ ਦੇ ਅੰਦਰਲੇ ਭਾਗ ‘ਚ ਠੰਢਕ ਰੱਖਣੀ ਪੈਣੀ ਹੈ

ਗਰਮੀ ਦੇ ਕਹਿਰ ਤੋਂ ਬਚਣ ਲਈ ਕੁਝ ਸਲਾਹਾਂ ਤੇ ਨੁਸਖੇ

ਕਿਉਂਕਿ ਜਿਹੜਾ ਇਨਸਾਨ ਆਪਣੀ ਦੇਖਭਾਲ ਖੁਦ ਹੀ ਨਹੀਂ ਕਰ ਸਕਦਾ ਉਹ ਕਾਹਦਾ ਇਨਸਾਨ ਹੋਇਆਂ ਐਤਕੀਂ ਸਰਕਾਰ ਵੱਲੋਂ ਰੈੱਡ ਅਲਰਟ ਜਾਰੀ ਹੋਇਆ ਕਿ ਗਰਮੀ ਬਹੁਤ ਜਿਆਦਾ ਪੈਣੀ ਹੈ ਸੋ ਮੈਂ ਅੱਜ ਤੁਹਾਨੂੰ ਗਰਮੀ ਦੇ ਕਹਿਰ ਤੋਂ ਬਚਣ ਲਈ ਕੁਝ ਸਲਾਹਾਂ ਤੇ ਨੁਸਖੇ ਦੱਸਾਂਗਾ ਉਹ ਜ਼ਰੂਰ ਅਪਣਾਉ ਤੇ ਆਪ ਆਪਣੇ ਪ੍ਰਤੀ ਗੰਭੀਰ ਹੋਵੋ ਆਓ! ਕੁਝ ਨੁਸਖਿਆਂ ‘ਤੇ ਝਾਤੀ ਮਾਰੀਏ।

1) ਗੁਲਾਬ ਫੁੱਲ 250 ਗ੍ਰਾਮ ਨੂੰ 300 ਗ੍ਰਾਮ ਪਾਣੀ ‘ਚ ਚਟਣੀ ਵਾਂਗ ਕੁੱਟੋ, ਫੇਰ ਇਹਨੂੰ ਛਾਣ ਲਵੋ ਇਸ ਵਿੱਚ 250 ਗ੍ਰਾਮ ਖੰਡ ਪਾ ਕੇ ਉਬਾਲੋ ਇੱਕ ਤਾਰ ਦੀ ਚਾਸ਼ਨੀ ਤੋਂ ਪਹਿਲਾਂ-ਪਹਿਲਾਂ ਗੈਸ ਬੰਦ ਕਰ ਦਿਉ ਹੁਣ ਇਸ ਵਿੱਚ 10 ਐੱਮ.ਐੱਲ. ਨਿੰਬੂ ਰਸ ਪਾ ਕੇ ਇਹਨੂੰ ਗਰਮ-ਗਰਮ ਹੀ ਛਾਣ ਲਵੋ ਠੰਢਾ ਨਾ ਹੋਣ ਦਿਉ ਨਹੀਂ ਤਾਂ ਛਾਣ ਨਹੀਂ ਹੋਣਾ ਇਹ ਤਿਆਰ ਹੈ ਇਹ ਸਾਲ ਖਰਾਬ ਨਹੀਂ ਹੁੰਦਾ, ਫਰਿਜ਼ ‘ਚ ਰੱਖੋ ਲੋੜ ਅਨੁਸਾਰ 250 ਗ੍ਰਾਮ ਪਾਣੀ ‘ਚ 25 ਐੱਮ.ਐੱਲ਼. ਪਾ ਕੇ ਪੀਵੋ ਗਰਮੀ ਵਿੱਚ ਸਰੀਰ ਨੂੰ ਠੰਢਕ ਪਹੁੰਚਾਉਂਦਾ ਹੈ ਦਿਲ ਤੇ ਦਿਮਾਗ ਸ਼ਾਂਤ ਰਹਿੰਦਾ ਹੈ।

ਗਰਮੀ ਤੋਂ ਬਚਣ ਲਈ ਪੀਓ ਜੂਸ

2) 5-6 ਫਲ ਅੰਜ਼ੀਰ ਕੱਟ ਕੇ ਛੋਟੇ-ਛੋਟੇ ਪੀਸ ਬਣਾ ਲਓ 2 ਚਮਚ ਮਿਸ਼ਰੀ ਮਿਲਾ ਕੇ ਰਾਤ ਨੂੰ ਮਿੱਟੀ ਦੇ ਭਾਂਡੇ ‘ਚ ਇੱਕ ਗਲਾਸ ਪਾਣੀ ਮਿਲਾ ਕੇ ਚਾਣਨੀ ਰਾਤ ‘ਚ ਰੱਖ ਦਿਉ ਸਵੇਰੇ ਇਹ ਪਾਣੀ ਤੇ ਅੰਜ਼ੀਰ ਚਬਾ–ਚਬਾ ਕੇ ਖਾ ਲਵੋ।


ਫਾਇਦੇ: ਅੰਜ਼ੀਰ ਗਰਮੀ ਦਾ ਇੱਕ ਬਹੁਤ ਵਧੀਆ ਫਲ ਹੈ ਇਸ ਵਿੱਚ ਖੁਰਾਕੀ ਤੱਤ ਬਹੁਤ ਹੁੰਦੇ ਹਨ ਇਸ ਨਾਲ ਗਰਮੀ ਤੋਂ ਬਚਾਅ ਰਹੇਗਾਬੀ. ਪੀ. ਕੰਟਰੋਲ ਰਹੇਗਾ ਨਕਸੀਰ ਚੱਲਦੀ ਹੋਵੇ ਤਾਂ ਬਚਾਅ ਰਹੇਗਾ ਇਸ ਤੋਂ ਇਲਾਵਾ ਗੰਨੇ ਦਾ ਰਸ, ਸੱਤੂ, ਗੁਲਕੰਦ, ਪੇਠਾ, ਆਂਵਲਾ, ਤਰਬੂਜ਼, ਸਾਬੂਦਾਣਾ ਹਫਤੇ ‘ਚ 1-2 ਵਾਰ ਜਰੂਰ ਖਾਓ ਇਨ੍ਹਾਂ ‘ਚੋਂ ਇੱਕ ਚੀਜ਼ ਵਾਰੀ-ਵਾਰੀ ਵਰਤੋ।

3) ਤਰਬੂਜ਼ ਮਗਜ਼, ਕੱਦੂ ਮਗਜ਼, ਕੱਕੜੀ ਮਗਜ਼, ਖੀਰਾ ਮਗਜ, ਗਾਜਬਾਨ, ਇਹ ਸਾਰੇ 50-50 ਗ੍ਰਾਮ ਸੌਂਫ 100 ਗ੍ਰਾਮ ਸਭ ਨੂੰ ਅਲੱਗ ਪੀਸ ਕੇ ਮਿਲਾ ਲਵੋ ਇਹ ਪਾਊਡਰ ਦੇ 2 ਚਮਚ, 5 ਦਾਣੇ ਨਾਬ ਟੁਕੜੇ-ਟੁਕੜੇ ਕਰਕੇ, 2 ਚਮਚ ਗੁਲਕੰਦ ਪਾ ਕੇ ਢੱਕ ਕੇ ਰੱਖ ਦਿਉ ਸਵੇਰੇ ਸਭ ਨੂੰ ਮੱਲ ਛਾਣ ਕੇ ਰੋਟੀ ਤੋਂ ਪਹਿਲਾਂ ਪੀ ਲਵੋ ਇਸੇ ਤਰ੍ਹਾਂ ਸਵੇਰੇ ਰੱਖ ਕੇ ਸ਼ਾਮ ਨੂੰ ਪੀ ਲਵੋ।

ਗਰਮੀ ਦੇ ਕਹਿਰ ਤੋਂ ਬਚਣ ਲਈ ਕੁਝ ਸਲਾਹਾਂ ਤੇ ਨੁਸਖੇ

ਫਾਇਦੇ: ਪੇਸ਼ਾਬ ਦੀ ਗਰਮੀ, ਅੰਤੜੀਆਂ ਦੀ ਖੁਸ਼ਕੀ, ਜਿਆਦਾ ਪਸੀਨਾ ਆਉਣਾ, ਸਿਰ ਦਰਦ, ਨੀਂਦ ਨਾ ਆਉਣਾ ਠੀਕ ਹੁੰਦਾ ਹੈ ਕਿਉਂਕਿ ਜ਼ਿਆਦਾ ਗਰਮੀ ‘ਚ ਇਹ ਰੋਗ ਵਧਦੇ ਹਨ।

4) 1 ਕਿਲੋ ਗੁਲਕੰਦ ‘ਚ 10 ਗ੍ਰਾਮ ਪ੍ਰਵਾਲ ਪਿਸਟੀ ਮਿਲਾ ਕੇ ਰੱਖ ਲਵੋ ਪ੍ਰਵਾਲ ਪਿਸਟੀ ਆਯੁਰਵੈਦ ਮੈਡੀਕਲ ਸਟੋਰ ਤੋਂ ਆਮ ਮਿਲ ਜਾਂਦੀ ਹੈ ਇਸ ਗੱਲ ਦਾ ਧਿਆਨ ਰੱਖੋ ਪ੍ਰਵਾਲ ਪਿਸਟੀ ਨੂੰ ਥੋੜ੍ਹਾ-ਥੋੜ੍ਹਾ ਕਰਕੇ ਚੰਗੀ ਤਰ੍ਹਾਂ ਮਿਲਾਉਣਾ ਹੈ 1 ਚਮਚ ਸਵੇਰੇ-ਸ਼ਾਮ ਖਾਉ ਜਿਨ੍ਹਾਂ ਨੂੰ ਗਰਮੀ ਜਿਆਦਾ ਮਹਿਸੂਸ ਹੁੰਦੀ ਹੈ ਉਨ੍ਹਾਂ ਲਈ ਬਹੁਤ ਚੰਗੀ ਤੇ ਕੁਦਰਤੀ ਚੀਜ਼ ਹੈ।

5) ਨਿੰਬੂ 25 ਨਗ, ਆਂਵਲਾ 50 ਨਗ, ਇਨ੍ਹਾਂ ਦਾ ਰਸ ਕੱਢੋ ਇਸ ਰਸ ‘ਚ 20 ਗ੍ਰਾਮ ਮਿਸ਼ਰੀ, 25 ਗ੍ਰਾਮ ਸੇਂਧਾ ਨਮਕ, ਪਲਾਸ ਦੇ ਫੁੱਲ਼ 250 ਗ੍ਰਾਮ, ਜੇ ਮਿਲ ਜਾਣ ਤਾਂ ਜਿਆਦਾ ਪ੍ਰਭਾਵਸ਼ਾਲੀ ਬਣੇਗਾ ਕਿਸੇ ਚੀਨੀ ਦੇ ਭਾਂਡੇ ‘ਚ ਪਾ ਕੇ 3 ਮਹੀਨੇ ਧੁੱਪ ‘ਚ ਰੱਖ ਦਿਓ ਬਾਅਦ ‘ਚ ਕੱਪੜੇ ਨਾਲ ਛਾਣ ਕੇ ਰੱਖ ਲਵੋ 1 ਚਮਚ ਖਾਲੀ ਪੇਟ ਪੀਵੋ 1 ਘੰਟਾ ਕੁਝ ਨਾ ਖਾਓ ਗਰਮੀ ਵਿੱਚ ਵੀ ਗਰਮੀ ਨਹੀਂ ਲੱਗੇਗੀ ਦਿਲ, ਦਿਮਾਗ ਸ਼ਾਂਤ ਰਹੇਗਾ ਇਹ ਨੁਸਖਾ ਔਖਾ ਹੈ ਪਰ ਇਸ ਵਾਰ ਨਹੀਂ ਤਾਂ ਅਗਲੀ ਵਾਰ ਬਣਾ ਲਵੋ। ਕਈ ਵਾਰੀ ਮੌਸਮ ਮੁਤਾਬਿਕ ਚੀਜ਼ਾਂ ਮਿਲਦੀਆਂ ਨਹੀਂ

ਆਓ! ਗਰਮੀ ਤੋਂ ਬਚੀਏ (Avoid Heat)

6) ਬੰਸਲੋਚਣ, ਸੱਤ ਗਿਲੋ, ਮੁਕਤਾ ਸੁਕਤੀ ਭਸਮ, ਚੰਦਨ ਸਫੈਦ ਬੁਰਾਦਾ, ਅਸਰੋਲ, ਸਭ 10-10 ਗ੍ਰਾਮ ਸਭ ਨੂੰ 1 ਬੋਤਲ ਗੁਲਾਬ ਅਰਕ ‘ਚ ਖਰਲ ਕਰਕੇ ਖੂਬ ਘੋਟੋ ਅਰਥਾਤ ਇੰਨ੍ਹਾਂ ਪੰਜ ਚੀਜ਼ਾਂ ‘ਚ ਥੋੜ੍ਹਾ-ਥੋੜ੍ਹਾ ਗੁਲਾਬ ਅਰਕ ਪਾਈ ਜਾਣਾ ਤੇ ਘੋਟੀ ਜਾਣਾ ਜਦ ਸਾਰੀ ਦਵਾਈ ਗੁਲਾਬ ਦੇ ਅਰਕ ਵਿੱਚ ਜ਼ਜ਼ਬ ਹੋ ਜਾਵੇ ਤਾਂ ਇਸਨੂੰ 1 ਕਿਲੋ ਗੁਲਕੰਦ ‘ਚ ਮਿਲਾ ਦਿਉ ਨੁਸਖਾ ਤਿਆਰ ਹੈ ਅੱਧਾ ਚਮਚ ਸਵੇਰੇ-ਸ਼ਾਮ ਖਾਉ ਬੱਚੇ ਨੂੰ ਚੌਥਾ ਹਿੱਸਾ ਦੇਵੋ ਨਾਲ਼ ਲੱਸੀ ਪੀ ਲਵੋ ਜਿਹੜਾ ਬੰਦਾ ਗਰਮੀ ‘ਚ ਇਹ ਸਮੱਗਰੀ 1 ਕਿਲੋ ਖਾ ਗਿਆ

ਉਹਦਾ ਸਰੀਰ ਏ ਸੀ ਵਾਂਗ ਰਹੇਗਾ, ਗਰਮੀ ਮਹਿਸੂਸ ਨਹੀਂ ਹੋਵੇਗੀ ਬਾਕੀ ਗਰਮੀ ‘ਚ ਕੁਦਰਤੀ ਜੂਸ, ਫਲ਼ਾਂ ਦਾ ਰਸ, ਲੱਸੀ ਸਿਕੰਜਵੀ ਪੀਵੋ ਕੋਲਡ ਡਰਿੰਗ ਵਗੈਰਾ ਨਾ ਪੀਵੋ ਇਹ ਤੁਹਾਡੇ ਸਰੀਰ ਦਾ ਸਤਿਆਨਾਸ਼ ਕਰਨਗੇ ਕੋਲਡ ਡਰਿੰਕ ਪੀ-ਪੀ ਕੇ ਵਿਦੇਸ਼ੀ ਕੰਪਣੀਆਂ ਨੂੰ ਅਮੀਰ ਨਾ ਬਣਾਈ ਜਾਵੋ ਤੁਹਾਡਾ ਸਰੀਰ ਰੋਗੀ ਹੋਵੇਗਾ ਬੱਚਿਆਂ ਨੂੰ ਸਕੂਲ ਜਾਣ ਲੱਗੇ ਜਿਹੜੀ ਪਾਣੀ ਦੀ ਬੋਤਲ ਬੱਚੇ ਨੂੰ ਦਿੰਦੇ ਹੋ, ਉਹਦੇ ਵਿੱਚ ਅੰਗੂਰਾਂ ਦੀ ਖੰਡ ਅਰਥਾਤ ਗੁਲੂਕੋਜ਼ ਸੀ ਜਾਂ ਡੀ ਮਿਲਾ ਕੇ ਸਕੂਲ ਭੇਜੋ।
ਵੈਦ ਬੀ. ਕੇ. ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।