ਉਦਘਾਟਨੀ ਮੈਚ ਸਿੰਘ ਵਾਰੀਅਰਜ਼ ਪੰਜਾਬ ਨੇ ਹਰਿਆਣਾ ਲਾਇਨਜ਼ ਨੂੰ ਹਰਾ ਕੇ ਜਿੱਤੇ
ਜਲੰਧਰ, ਸੱਚ ਕਹੂੰ ਨਿਊਜ
ਸਿੰਘ ਵਾਰੀਅਰਜ ਪੰਜਾਬ ਨੇ ਹਰਿਆਣਾ ਲਾਇਨਜ਼ ਨੂੰ ਸਖਤ ਮੁਕਾਬਲੇ ਮਗਰੋਂ 45-42 ਦੇ ਫਰਕ ਨਾਲ ਹਰਾ ਕੇ ਗਲੋਬਲ ਕਬੱਡੀ ਲੀਗ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਸ਼ੁਰੂ ਹੋਈ ਕਬੱਡੀ ਲੀਗ ਪੰਜਾਬ ਸਰਕਾਰ ਦੇ ਤੰਦਰੁਸਤ ਪੰਜਾਬ ਮਿਸ਼ਨ ਤੇ ਤਹਿਤ ਕਰਵਾਈ ਜਾ ਰਹੀ ਹੈ। ਇਸ ਲੀਗ ਦਾ ਉਦਘਾਟਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤਾ।
ਉਦਘਾਟਨੀ ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿਚ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਦੇ ਖੇਡਾਂ ਨੂੰ ਦੁਬਾਰਾ ਪ੍ਰਫੂਲਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਵੱਲ ਪੰਜਾਬ ਸਰਕਾਰ ਵਲੋਂ ਪਹਿਲੀ ਕਦਮੀ ਗਲੋਬਲ ਕਬੱਡੀ ਲੀਗ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਕਰਵਾ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਬੱਡੀ ਪੰਜਾਬ ਦੇ ਪਿੰਡ ਪਿੰਡ ਵਿਚ ਖੇਡੀ ਜਾ ਰਹੀ ਹੈ। ਪੰਜਾਬੀਆਂ ਵਲੋਂ ਦੇਸ਼ ਦੀ ਖੇਡਾਂ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।
ਇਸ ਮੌਕੇ ਤੇ ਭਾਗ ਲੈਣ ਵਾਲੀਆਂ 6 ਟੀਮਾਂ ਨੇ ਮਾਰਚ ਪਾਸਟ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ ਗਈ। ਮੁੱਖ ਮਹਿਮਾਨ ਨੇ ਉਦਘਾਟਨੀ ਮੈਚ ਦੀਆਂ ਟੀਮਾਂ ਨਾਲ ਜਾਣ ਪਛਾਣ ਕੀਤੀ। ਉਦਘਾਟਨੀ ਸਮਾਰੋਹ ਤੋਂ ਪਹਿਲਾਂ ਪੰਜਾਬੀ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਪੰਜਾਬੀ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਉਦਘਾਟਨੀ ਮੈਚ ਦੇ ਪਹਿਲੇ ਅੱਧ ਵਿਚ ਹਰਿਆਣਾ ਲਾਇਨਜ਼ ਨੇ ਸਿੰਘ ਵਾਰੀਅਰਜ ਪੰਜਾਬ ਨੂੰ ਸਖਤ ਟੱਕਰ ਦਿਤੀ। ਅੱਧੇ ਸਮੇਂ ਤੱਕ ਸਿੰਘ ਵਾਰੀਅਰਜ਼ 21-17 ਦੇ ਫਰਕ ਨਾਲ ਅੱਗੇ ਸੀ। ਖੇਡ ਦੇ ਦੂਜੇ ਅੱਧ ਵਿਚ ਹਰਿਆਣਾ ਦੇ ਖਿਡਾਰੀਆਂ ਨੇ ਇਕ ਵਾਰ ਹੰਭਲਾ ਮਾਰਿਆ ਅਤੇ ਸਕੋਰ ਦਾ ਅੰਤਰ ਘਟਾ ਕੇ 40-40 ਕਰ ਦਿੱੱਤਾ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 45-42 ਰਹਿਣ ਕਰਕੇ ਸਿੰਘ ਵਾਰੀਅਰਜ਼ ਪੰਜਾਬ ਜੇਤੂ ਰਹੇ। ਪੰਜਾਬ ਦੇ ਮਨਜੋਤ ਸਿੰਘ ਨੂੰ ਬੇਹਤਰੀਨ ਰੇਡਰ ਅਤੇ ਹਰਿਆਣਾ ਦੇ ਸੋਨੂੰ ਨੂੰ ਬੇਹਤਰੀਨ ਜਾਫੀ ਐਲਾਨਿਆ ਗਿਆ।
ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਚੋਧਰੀ ਸੰਤੋਖ ਸਿੰਘ, ਵਿਧਾਇਕ ਰਜਿੰਦਰ ਬੇਰੀ, ਨਵਤੇਜ ਸਿੰਘ ਚੀਮਾ, ਫਤਿਹਜੰਗ ਸਿੰਘ ਬਾਜਵਾ, ਕੇਵਲ ਸਿੰਘ ਢਿਲੋਂ, ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਸ਼ਰਮਾ, ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ, ਸੀਨੀਅਰ ਪੁਲਿਸ ਅਧਿਕਾਰੀ ਰਜਿੰਦਰ ਸਿੰਘ, ਮੁੱਖਵਿੰਦਰ ਸਿੰਘ, ਕੁਲਵੰਤ ਸਿੰਘ ਹੀਰ, ਜਾਇੰਟ ਕਮਿਸ਼ਨਰ ਨਗਰ ਨਿਗਮ ਰਾਜੀਵ ਵਰਮਾ, ਗਲੋਬਲ ਕਬੱਡੀ ਲੀਗ ਦੇ ਮਾਲਕ ਸੁਰਜੀਤ ਸਿੰਘ ਟੁੱਟ, ਯੋਗੇਸ਼ ਛਾਬੜਾ, ਰਣਬੀਰ ਸਿੰਘ ਟੁੱਟ, ਰਣਜੀਤ ਸਿੰਘ ਟੁੱਟ, ਅਸਿਸਟੈਂਟ ਡਾਇਰੈਕਟਰ ਖੇਡਾਂ ਪੰਜਾਬ ਕਰਤਾਰ ਸਿੰਘ, ਇਕਬਾਲ ਸਿੰਘ ਸੰਧੂ ਏਡੀਸੀ ਲੁਧਿਆਣਾ, ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ, ਤਰਲੋਕ ਸਿੰਘ ਭੁੱਲਰ ਕੈਨੇਡਾ, ਬਲਦੇਵ ਸਿੰਘ ਬਾਜਵਾ ਜਰਮਨੀ,ਗੈਰੀ ਜੋਹਲ ਕੈਨੇਡਾ,ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।