ਪੰਜਾਬ, ਹਰਿਆਣਾ ‘ਚ ਠੰਢਾ ਰਹੇਗਾ ਮੌਸਮ

Fog, Hit, After, Record Winter

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ‘ਚ ਘੱਟੋ-ਘੱਟ ਤਾਪਮਾਨ ਆਮ ਤੋਂ ਕੁਝ ਡਿਗਰੀ ਉਪਰ ਹੇਠਾਂ ਰਹਿਣ ਦੇ ਬਾਵਜੂਦ ਉੱਥੇ ਮੌਸਮ ਬਹੁਤ ਠੰਢਾ ਰਹੇਗਾ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਈ ਹਿੱਸੇ ਧੁੰਦ ਦੀ ਚਾਦਰ ਨਾਲ ਢਕੇ ਰਹੇ ਜਿਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅੰਬਾਲਾ, ਕਰਨਾਲ, ਲੁਧਿਆਣਾ ਅਤੇ ਪਟਿਆਲਾ ਜਿਹੇ ਕੁਝ ਇਲਾਕਿਆਂ ‘ਚ ਸੰਘਣੀ ਧੁੰਦ ਛਾਈ ਰਹੀ ਜਿਸ ਨਾਲ ਇਨ੍ਹਾਂ ਥਾਵਾਂ ‘ਤੇ ਦ੍ਰਿਸ਼ਟਤਾ 50 ਮੀਟਰ ਤੋਂ ਵੀ ਘੱਟ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦਾ ਬਠਿੰਡਾ ਸਭ ਤੋਂ ਠੰਢਾ ਸਥਾਨ ਰਿਹਾ ਜਿੱਥੇ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪੰਜਾਬ ਦੇ ਦੂਜੇ ਸਥਾਨਾਂ ਅੰਮ੍ਰਿਤਸਰ ਅਤੇ ਪਟਿਆਲਾ ‘ਚ ਘੱਟੋ-ਘੱਟ ਤਾਪਮਾਨ ਲੜੀਵਾਰ 7.9 ਅਤੇ 10.8 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਤਾਪਮਾਨ ਤੋਂ ਚਾਰ ਡਿਗਰੀ ਉੱਪਰ ਹੈ ਆਦਮਪੁਰ, ਲੁਧਿਆਣਾ, ਹਲਵਾਰਾ, ਗੁਰਦਾਸਪੁਰ ਅਤੇ ਪਠਾਨਕੋਟ ‘ਚ ਵੀ ਮੌਸਮ ਕਾਫੀ ਠੰਢਾ ਰਿਹਾ।

ਠੰਢ ਦੀ ਲਪੇਟ ‘ਚ ਕਸ਼ਮੀਰ ਘਾਟੀ | Weather Update

ਕਸ਼ਮੀਰ ਘਾਟੀ ‘ਚ 40 ਦਿਨ ਪੈਣ ਵਾਲੀ ਕੜਾਕੇ ਦੇ ਠੰਢ ਸ਼ੁਰੂ ਹੋ ਚੁੱਕੀ ਹੈ ਕਸ਼ਮੀਰ ‘ਚ ਇਸ ਨੂੰ ਚਿੱਲੀ ਕਲਾਂ ਦਾ ਨਾਂਅ ਦਿੱਤਾ ਗਿਆ ਹੈ ਇਨ੍ਹਾਂ ਦਿਨਾਂ ‘ਚ ਘਾਟੀ ਵਿੱਚ ਸਾਰੇ ਨਾਲੇ ਤੇ ਨਦੀਆਂ ਜੰਮ ਜਾਂਦੀਆਂ ਹਨ ਕਸ਼ਮੀਰੀਆਂ ਲਈ ਇਹ ਮੁਸ਼ਕਲ ਦੀ ਘੜੀ ਹੁੰਦੀ ਹੈ, ਪਰ ਸੈਲਾਨੀ ਖੂਬਸੂਰਤੀ ਦਾ ਮਜ਼ਾ ਲੈਂਦੇ ਹਨ। ਮੌਸਮ ਅਧਿਕਾਰੀਆਂ ਅਨੁਸਾਰ, ਸਾਰੀ ਰਾਤ ਮੀਂਹ ਪੈਣ ਕਰਕੇ ਜੰਮੂ-ਕਸ਼ਮੀਰ ਦੇ ਤਾਪਮਾਨ ‘ਚ ਸੁਧਾਰ ਹੋਇਆ ਹੈ ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ 3.1 ਡਿਗਰੀ ਸੈਲਸੀਅਸ ਹੈ ਪਹਿਲਗਾਮ ਦਾ ਤਾਪਮਾਨ 0.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਗੁਲਮਰਗ ਦਾ ਤਾਪਮਾਨ 2.8 ਡਿਗਰੀ ਸੈਲਸੀਅਸ ਸੀ ਲੇਹ ‘ਚ ਸਿਫ਼ਰ ਤੋਂ ਥੱਲੇ 9.2 ਡਿਗਰੀ ਤਾਪਮਾਨ ਤੇ ਕਾਰਗਿਲ ‘ਚ ਸਿਫ਼ਰ ਤੋਂ ਥੱਲੇ 6.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਜੰਮੂ ‘ਚ 11 ਡਿਗਰੀ, ਕਟੜਾ ‘ਚ 12.1 ਡਿਗਰੀ, ਬਟੋਟ ‘ਚ 5.4 ਡਿਗਰੀ, ਬਨੀਹਾਲ ‘ਚ 3.9 ਡਿਗਰੀ, ਭਦਰਵਾਹ ‘ਚ 3.4 ਡਿਗਰੀ, ਊਧਮਪੁਰ ਵਿੱਚ 10.3 ਡਿਗਰੀ ਦਰਜ ਕੀਤਾ ਗਿਆ। (Weather Update)

ਦੀਪਤੀ ਸ਼ਰਮਾ ਬਣੀ ICC Player of The Month

LEAVE A REPLY

Please enter your comment!
Please enter your name here