ਅਮਰੀਕਾ ‘ਚ ਵੱਡਾ ਟੈਕਸ ਸੁਧਾਰ ਬਿੱਲ ਪਾਸ 

Tax Reform Bill, Passed, US, Donald Trump, Democratic Leaders

ਟਰੰਪ ਨੇ ਮਨਾਇਆ ਜਸ਼ਨ 

ਏਜੰਸੀ 
ਵਾਸ਼ਿੰਗਟਨ, 21 ਦਸੰਬਰ 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਰਿਪਬਲਿਕਨ ਸਾਂਸਦਾਂ ਨਾਲ ਕਾਂਗਰਸ ਵੱਲੋਂ ਪਿਛਲੇ 30 ਸਾਲਾਂ ‘ਚ ਅਮਰੀਕਾ ਦੇ ਸਭ ਤੋਂ ਵੱਡੇ ਟੈਕਸ ਸੁਧਾਰ ਨੂੰ ਪਾਸ ਕੀਤੇ ਜਾਣ ਦਾ ਜਸ਼ਨ ਮਨਾਇਆ ਟੈਕਸ ਸੁਧਾਰ ਸਬੰਧੀ ਇਹ ਬਿੱਲ ਹੁਣ ਵ੍ਹਾਈਟ ਹਾਊਸ ‘ਚ ਰਾਸ਼ਟਰਪਤੀ ਦੇ ਦਸਤਖਤ ਲਈ ਚਲਾ ਗਿਆ ਹੈ, ਪਰ ਵਾਈਟ ਹਾਊਸ ਨੇ ਹਾਲੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਰਾਸ਼ਟਰਪਤੀ ਇਸ ਬਿੱਲ ‘ਤੇ ਦਸਤਖ਼ਤ ਕਦੋਂ ਕਰਨਗੇ

ਟਰੰਪ ਤੋਂ ਇਲਾਵਾ ਵ੍ਹਾਈਟ ਹਾਊਸ ਦੇ ਸਾਊਥ ਲਾਂਸ ‘ਚ ਉਪ ਰਾਸ਼ਟਰਪਤੀ ਮਾਈਕ ਪੇਂਸ, ਉਨ੍ਹਾਂ ਦੇ ਪ੍ਰਸ਼ਾਸਨ ਦੇ ਸੀਨੀਅਰ ਮੈਂਬਰ ਅਤੇ ਉੱਚ ਰਿਪਬਲਿਕਨ ਅਗਵਾਈ ਸਮੇਤ ਕਈ ਸਾਂਸਦ ਵੀ ਇਸ ਮੌਕੇ ਮੌਜ਼ੂਦ ਸਨ ਟਰੰਪ ਨੇ ਵ੍ਹਾਈਟ ਹਾਊਸ ਦੇ ਸਾਊਥ ਲਾਂਸ ‘ਚ ਬਿੱਲ ਪਾਸ ਕੀਤੇ ਜਾਣ ਦੇ ਸਮਾਰੋਹ ਦੌਰਾਨ ਕਿਹਾ ਕਿ ਫਿਰ ਤੋਂ ਕ੍ਰਿਸਮਸ ਦੀ ਮੁਬਾਰਕਬਾਦ ਦੇ ਸਕਦੇ ਹਾਂ ਲੋਕ ਫਿਰ ਤੋਂ ਕ੍ਰਿਸਮਸ ਦੀ ਵਧਾਈ ਦੇ ਰਹੇ ਹਨ ਅਤੇ ਸਾਨੂੰ ਇਹ ਆਵਾਜ਼ ਪਸੰਦ ਹੈ

ਪ੍ਰਤੀਨਿਧੀ ਸਭਾ ਨੇ 1,500 ਅਰਬ ਡਾਲਰ ਦੇ ਇਸ ਟੈਕਸ ਬਿੱਲ ਨੂੰ ਪਾਸ ਕਰਨ ‘ਚ ਤਕਨੀਕੀ ਰੁਕਾਵਟ ਦੂਰ ਕਰਦਿਆਂ ਕੱਲ੍ਹ 201 ਦੇ ਮੁਕਾਬਲੇ 224 ਵੋਟਾਂ ਨਾਲ ਇਸ ਨੂੰ ਦੂਜੀ ਵਾਰ ਮਨਜ਼ੂਰੀ ਦਿੱਤੀ ਇਸ ਤੋਂ ਪਹਿਲਾਂ ਇਸ ਬਿੱਲ ਨੂੰ ਸੀਨੇਟ ਅਤੇ ਪ੍ਰਤੀਨਿਧੀ ਸਭਾ ਨੇ ਪਾਸ ਕੀਤਾ ਸੀ

ਟਰੰਪ ਨੇ ਰਿਪਬਲਿਕਨ ਸਾਂਸਦਾਂ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਮੈਂਬਰਾਂ ਦੀਆਂ ਤਾੜੀਆਂ ਦੀ ਗੜਗੜਾਹਟ ਦਰਮਿਆਨ ਕਿਹਾ ਕਿ ਇਹ ਸ਼ਾਨਦਾਰ ਤਜ਼ਰਬਾ ਰਿਹਾ ਅਜਿਹਾ 34 ਸਾਲਾਂ ‘ਚ ਕਦੇ ਨਹੀਂ ਹੋਇਆ ਮੈਂ ਹਮੇਸ਼ਾ ਕਿਹਾ ਹੈ ਕਿ ਇਹ ਸਭ ਤੋਂ ਵੱਡਾ ਸੁਧਾਰ ਹੈ ਮੈਂ ਹਮੇਸ਼ਾ ਕਹਿੰਦਾ ਹਾਂ ਇਹ ਬਹੁਤ ਵੱਡਾ ਹੈ ਇਹ ਸਾਡੇ ਦੇਸ਼ ਦੇ ਇਤਿਹਾਸ ‘ਚ ਸਭ ਤੋਂ ਵੱਡੀ ਟੈਕਸ ਕਟੌਤੀ ਹੈ ਇਹ ਅਸਲ ‘ਚ ਖਾਸ ਹੈ ਉਨ੍ਹਾਂ ਨੇ ਕਿਹਾ ਕਿ ਇਸ ਟੈਕਸ ਸੁਧਾਰ ਬਿੱਲ ਦੇ ਪਾਸ ਹੋਣ ਕਾਰਨ ਕੰਪਨੀਆਂ ਵਾਪਸ ਅਮਰੀਕਾ ਪਰਤ ਰਹੀਆਂ ਹਨ

ਟਰੰਪ ਨੇ ਕਿਹਾ ਕਿ ਅਸੀਂ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾ ਰਹੇ ਹਾਂ ਪੇਂਸ ਨੇ ਟਰੰਪ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦੇ ਪਹਿਲੇ ਦਿਨ ਤੋਂ ਇਸ ਰਾਸ਼ਟਰਪਤੀ ਨੇ ਮੁਕਤ ਅਤੇ ਨਿਰਪੱਖ ਵਪਾਰ ਦੀ ਵਕਾਲਤ ਕੀਤੀ ਉਨ੍ਹਾਂ ਨੇ ਰਿਕਾਰਡ ਪੱਧਰ ‘ਤੇ ਸੰਘੀ ਲਾਲਫੀਤਾਸ਼ਾਹੀ ਨੂੰ ਵਾਪਸ ਲਿਆ ਅਸੀਂ ਅਮਰੀਕੀਆਂ ‘ਚ ਊਰਜਾ ਦਾ ਸੰਚਾਰ ਕੀਤਾ ਹੈ

ਟੈਕਸ ਸੁਧਾਰ ਇੱਕ ਘਪਲਾ, ਕਾਰਪੋਰੇਟ ਅਮਰੀਕਾ ਨੂੰ ਫਾਇਦਾ ਪਹੁੰਚਾਉਣ ਵਾਲਾ ਕਦਮ: ਡੈਮੋਕ੍ਰੇਟ ਆਗੂ

ਵਾਸ਼ਿੰਗਟਨ ਅਮਰੀਕਾ ‘ਚ ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ਅਤੇ ਭਾਰਤੀ ਅਮਰੀਕੀ ਸਾਂਸਦਾਂ ਨੇ ਅਮਰੀਕੀ ਕਾਂਗਰਸ ਵੱਲੋਂ ਕੱਲ੍ਹ ਪਾਸ ਕੀਤੇ ਬਿੱਲ ਨੂੰ ‘ਟੈਕਸ ਘਪਲਾ’ ਕਰਾਰ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਇਹ ਬੱਚਿਆਂ ਦੇ ਭਵਿੱਖ ਨੂੰ ਚੌਪਟ ਕਰ ਦੇਵੇਗਾ, ਮੱਧਮ ਵਰਗੀ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਵੇਗਾ ਅਤੇ ਇਸ ਨਾਲ ਸਿਰਫ ਇੱਕ ਫੀਸਦੀ ਕਾਰਪੋਰੇਟ ਨੂੰ ਫਾਇਦਾ ਹੋਵੇਗਾ

ਡੈਮੋਕ੍ਰੇਟਿਕ ਪਾਰਟੀ ਦੇ ਸਾਰੇ ਮੈਂਬਰਾਂ ਨੇ ਟੈਕਸ ਸੁਧਾਰ ਬਿੱਲ ਖਿਲਾਫ਼ ਵੋਟ ਪਾਈ ਇਸ ਬਿੱਲ ਨੂੰ ਅਮਰੀਕਾ ਦਾ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ‘ਚ ਸਭ ਤੋਂ ਵੱਡਾ ਟੈਕਸ ਸੁਧਾਰ ਮੰਨਿਆ ਜਾ ਰਿਹਾ ਹੈ ਨਾਲ ਹੀ ਸੱਤਾ ‘ਚ ਆਉਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਮਹੱਤਵਪੂਰਨ ਕਾਨੂੰਨੀ ਜਿੱਤ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।