Cold Wave Alert: ਮੌਸਮ ਵਿਭਾਗ ਨੇ ਅਗਲੇ 40 ਦਿਨਾਂ ਦੀ ਕੀਤੀ ਭਵਿੱਖਬਾਣੀ, ਠੰਢ ਨੇ ਛੇੜੀ ਕੰਬਣੀ

Cold Wave Alert
Cold Wave Alert: ਜੰਮਣ ਲੱਗੀ ਬਰਫ਼ ਠੰਢ ਨਾਲ ਕੰਬੇ ਲੋਕ, ਹੁਣ ਅਗਲੇ 40 ਦਿਨ ਸਤਾਏਗੀ ਠੰਢ

Cold Wave Alert: ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 8.5 ਡਿਗਰੀ ਸੈਲਸੀਅਸ

  • 1974 ਤੋਂ ਬਾਅਦ ਸਭ ਤੋਂ ਠੰਢੀ ਰਾਤ | Cold Wave Alert

Cold Wave Alert: ਸ਼੍ਰੀਨਗਰ (ਏਜੰਸੀ)। ਕਸ਼ਮੀਰ ’ਚ ਸ਼ਨਿੱਚਰਵਾਰ ਤੋਂ 40 ਦਿਨਾਂ ਦੀ ਸਖ਼ਤ ਸਰਦੀ ਦਾ ਦੌਰ ‘ਚਿੱਲਈ ਕਲਾਂ’ ਸ਼ੁਰੂ ਹੋ ਗਿਆ, ਜਿਸ ਦੌਰਾਨ ਕਸ਼ਮੀਰ ਪੂਰੀ ਤਰ੍ਹਾਂ ਜੰਮ ਗਿਆ। ਸ੍ਰੀਨਗਰ ਦੇ ਮੌਸਮ ਵਿਗਿਆਨ ਕੇਂਦਰ ਨੇ ਦੱਸਿਆ ਕਿ ‘ਚਿੱਲਈ ਕਲਾਂ’ ਦੀ ਪਹਿਲੀ ਰਾਤ ਨੂੰ ਕਸ਼ਮੀਰ ਘਾਟੀ ਵਿੱਚ ਰਾਤ ਦਾ ਤਾਪਮਾਨ ਫਰੀਜ਼ਿੰਗ ਪੁਆਇੰਟ ਤੋਂ ਕਈ ਡਿਗਰੀ ਹੇਠਾਂ ਚਲਾ ਗਿਆ। ਸ੍ਰੀਨਗਰ ਦਾ ਘੱਟੋ-ਘੱਟ ਤਾਪਮਾਨ ਮਨਫ਼ੀ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ 1974 ਤੋਂ ਬਾਅਦ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ ਹੈ।

ਮੌਸਮ ਕੇਂਦਰ ਅਨੁਸਾਰ 1974 ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 10.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਭ ਤੋਂ ਘੱਟ ਤਾਪਮਾਨ ਦਾ ਰਿਕਾਰਡ ਮਨਫ਼ੀ 12.8 ਡਿਗਰੀ ਸੈਲਸੀਅਸ ਹੈ, ਜੋ 13 ਦਸੰਬਰ 1964 ਨੂੰ ਰਿਕਾਰਡ ਕੀਤਾ ਗਿਆ ਸੀ। ਸੁਤੰਤਰ ਮੌਸਮ ਨਿਰੀਖਕ ਫੈਜ਼ਾਨ ਆਰਿਫ਼ ਨੇ ਕਿਹਾ ਕਿ ਅੱਜ ਦਾ ਤਾਪਮਾਨ 1891 ਤੋਂ ਬਾਅਦ ਸ੍ਰੀਨਗਰ ਵਿੱਚ ਦਸੰਬਰ ਦਾ ਤੀਜਾ ਸਭ ਤੋਂ ਘੱਟ ਤਾਪਮਾਨ ਸੀ। ਉਸ ਨੇ ਕਿਹਾ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ 1998 ਤੋਂ ਬਾਅਦ ਸਭ ਤੋਂ ਘੱਟ ਤਾਪਮਾਨ ਮਨਫ਼ੀ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। Cold Wave Alert

Read Also : Insurance Policy: ਕੀ ਹੁਣ ਸਸਤਾ ਹੋ ਜਾਵੇਗਾ ਬੀਮਾ?, ਜੀਐੱਸਟੀ ਕੌਂਸਲ ਦੀ 55ਵੀਂ ਮੀਟਿੰਗ ’ਚ ਕੀ ਹੋਇਆ

ਹੁਣ ਤੱਕ ਦਾ ਰਿਕਾਰਡ 31 ਦਸੰਬਰ 1986 ਨੂੰ ਮਨਫ਼ੀ 9.4 ਡਿਗਰੀ ਸੈਲਸੀਅਸ ਹੈ। ਕੁੱਲ ਮਿਲਾ ਕੇ ਅੱਜ ਦਾ ਤਾਪਮਾਨ ਦਸੰਬਰ ਵਿੱਚ ਕੁਪਵਾੜਾ ਜ਼ਿਲ੍ਹ੍ਹੇ ਵਿੱਚ ਦਰਜ ਕੀਤਾ ਗਿਆ ਨੌਵਾਂ ਸਭ ਤੋਂ ਘੱਟ ਤਾਪਮਾਨ ਹੈ। ਹੋਰ ਮੈਦਾਨੀ ਇਲਾਕਿਆਂ ਵਿੱਚ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ ਹੈ। ਉੱਤਰੀ ਕਸ਼ਮੀਰ ਦੇ ਗੁਲਮਰਗ ਰਿਜੋਰਟ ਵਿੱਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ 6.2 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜਦੋਂ ਕਿ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 8.6 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।

Cold Wave Alert

ਦੱਖਣੀ ਕਸ਼ਮੀਰ ਦੇ ਕਾਜੀਗੁੰਡ, ਕੋਕਰਨਾਗ, ਪੁਲਵਾਮਾ ਅਤੇ ਸ਼ੋਪੀਆਂ ਵਿੱਚ ਕ੍ਰਮਵਾਰ ਮਨਫ਼ੀ 8.2 ਡਿਗਰੀ ਸੈਲਸੀਅਸ, ਮਨਫ਼ੀ 5.8 ਡਿਗਰੀ ਸੈਲਸੀਅਸ, ਮਨਫ਼ੀ 10.3 ਡਿਗਰੀ ਸੈਲਸੀਅਸ ਅਤੇ ਮਨਫ਼ੀ 10.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਪਿਛਲੇ ਕੁਝ ਹਫ਼ਤਿਆਂ ਤੋਂ ਕਸ਼ਮੀਰ ਘਾਟੀ ਵਿੱਚ ਤਾਪਮਾਨ ਸਿਫ਼ਰ ਤੋਂ ਹੇਠਾਂ ਦਰਜ ਕੀਤਾ ਜਾ ਰਿਹਾ ਹੈ। ਜੰਮੂ ਵਿੱਚ ਵੀ ਸੀਤ ਲਹਿਰ ਤੇਜ਼ ਹੋ ਗਈ ਹੈ।

ਇਸ ਤੋਂ ਇਲਾਵਾ ਜੰਮੂ ’ਚ ਘੱਟੋ-ਘੱਟ ਤਾਪਮਾਨ ਮਨਫੀ 5.4 ਡਿਗਰੀ ਸੈਲਸੀਅਸ ਅਤੇ ਬਨਿਹਾਲ ’ਚ ਮਨਫੀ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਠੰਢੇ ਮੌਸਮ ਅਤੇ ਬਰਫਬਾਰੀ ਲਈ ਜਾਣੀ ਜਾਂਦੀ 40 ਦਿਨਾਂ ਦੀ ਮਿਆਦ ‘ਚਿੱਲਈ-ਕਲਾਂ’ ਹਰ ਸਾਲ 21 ਦਸੰਬਰ ਤੋਂ ਸ਼ੁਰੂ ਹੋ ਕੇ 30 ਜਨਵਰੀ ਤੱਕ ਚੱਲਦੀ ਹੈ। ਇਸ ਦੌਰਾਨ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ’ਚ ਸੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ।