ਆਸਮਾਨ ’ਚ ਵਰ੍ਹ ਰਹੀ ਹੈ ਅੱਗ, ਡੇਰਾ ਪ੍ਰੇਮੀਆਂ ਨੇ ਕੀਤਾ ਰਾਹਤ ਕਾਰਜ ਸ਼ੁਰੂ

Cold Water
ਪਟਿਆਲਾ : ਠੰਢੇ ਪਾਣੀ ਲਗਾਈ ਗਈ ਛਬੀਲ ਦੌਰਾਨ ਸੇਵਾ ਕਰਦੇ ਹੋਏ ਸ਼ਰਧਾਲੂ ।

ਡੇਰਾ ਸ਼ਰਧਾਲੂਆਂ ਨੇ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਲਾਈ ਠੰਢੇ ਪਾਣੀ ਦੀ ਛਬੀਲ (Cold Water )

  • ਰਾਹਗੀਰਾਂ ਦੀ ਪਿਆਸ ਬਝਾਉਣ ਲਈ ਲਗਾਤਾਰ ਜਾਰੀ ਰਹੇਗੀ ਠੰਢੇ ਪਾਣੀ ਛਬੀਲ
  • ਪੂਜਨੀਕ ਗੁਰੂ ਜੀ ਦੇ ਬਚਨਾਂ ਤੋਂ ਬਾਅਦ ਸ਼ੁਰੂ ਕੀਤੀ ਛਬੀਲ-85 ਮੈਂਬਰ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਧ-ਸੰਗਤ ਨੂੰ ਜੋ ਕੋਈ ਵੀ ਮਾਨਵਤਾ ਭਲਾਈ ਕਰਨ ਦਾ ਸੁਨੇਹਾ ਦਿੰਦੇ ਹਨ, ਸਾਧ-ਸੰਗਤ ਉਸ ਸੁਨੇਹੇ ’ਤੇ ਵੱਧ ਚੜ੍ਹ ਕੇ ਕਰਨ ਨੂੰ ਉਤਾਵਲੀ ਰਹਿੰਦੀ ਹੈ। ਪੂਜਨੀਕ ਗੁਰੂ ਜੀ ਵੱਲੋਂ ਸਾਧ-ਸੰਗਤ ਨੂੰ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆ ਰਾਹੀਗਰਾਂ ਲਈ ਠੰਢੇ ਪਾਣੀ ਦੀਆਂ ਛਬੀਲਾਂ ਲਗਾਉਣ ਲਈ ਕਿਹਾ ਗਿਆ ਸੀ। ਇਸੇ ਕੜੀ ਤਹਿਤ ਪਿੰਡ ਖੇੜੀ ਗੁੱਜਰਾਂ ਅਤੇ ਸੂਲਰ ਬਲਾਕ ਬਠੋਈ-ਡਕਾਲਾ ਦੀ ਸਾਧ-ਸੰਗਤ ਵੱਲੋਂ ਸੂਲਰ ਚੌਂਕ ਪਟਿਆਲਾ ਵਿਖੇ ਠੰਢੇ ਪਾਣੀ ਦੀ ਛਬੀਲ ਲਗਾਈ ਗਈ। Cold Water

ਇਸ ਸਬੰਧੀ ਜਾਣਕਾਰੀ ਦਿੰਦਿਆ 85 ਹਰਮਿੰਦਰ ਨੋਨਾ ਨੇ ਦੱਸਿਆ ਕਿ ਅੱਗ ਵਰਾਉਂਦੀ ਗਰਮੀ ਵਿੱਚ ਪਾਰਾ 45 ਡਿਗਰੀ ਤੋਂ ਉੱਪਰ ਚਲਾ ਗਿਆ ਹੈ ਅਤੇ ਇਸੇ ਨੂੰ ਧਿਆਨ ’ਚ ਰੱਖਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਰਾਹਗੀਰਾਂ ਲਈ ਠੰਢੇ ਪਾਣੀ ਦੀ ਛਬੀਲ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਵੱਲੋਂ ਪੁਰਾਰਤਨ ਸੱਭਿਅਚਾਰ ਨੂੰ ਜਿਉਂਦਾ ਰੱਖਦਿਆ ਘੜਿਆਂ ਵਿੱਚ ਪਾਣੀ ਭਰ ਕੇ ਰੱਖਿਆ ਗਿਆ ਹੈ ਕਿਉਂਕਿ ਘੜਿਆਂ ਦਾ ਪਾਣੀ ਮਨੁੱਖੀ ਸਿਹਤ ਲਈ ਲਾਭਦਾਇਕ ਹੁੰਦਾ ਹੈ। Cold Water

Cold Water

ਇਹ ਵੀ ਪੜ੍ਹੋ: ਬਲਾਕ ਬਹਾਦਰਗੜ੍ਹ ਦੀ ਸਾਧ-ਸੰਗਤ ਨੇ ਲਾਈ ਠੰਢੇ ਪਾਣੀ ਦੀ ਛਬੀਲ

ਲਾਕ ਬਹਾਦਰਗੜ੍ਹ ਦੀ ਸਾਧ-ਸੰਗਤ ਨੇ ਲਾਈ ਠੰਢੇ ਪਾਣੀ ਦੀ ਛਬੀਲ

ਇਸ ਦੇ ਨਾਲ ਹੀ ਪਾਣੀ ਦਾ ਇੱਕ ਵੱਡਾ ਟੱਬ ਵੀ ਆਉਣ ਜਾਣ ਵਾਲੇ ਰਾਹਗੀਰਾਂ ਲਈ ਰੱਖਿਆ ਗਿਆ ਹੈ। ਡੇਰਾ ਸ਼ਰਧਾਲੂਆਂ ਵੱਲੋਂ ਆਉਣ ਜਾਣ ਵਾਲੇ ਲੋਕਾਂ ਨੂੰ ਠੰਢਾ ਪਾਣੀ ਵਰਤਾਇਆ ਗਿਆ। ਇਸ ਮੌਕੇ 85 ਮੈਂਬਰ ਹਰਜਿੰਦਰ ਸਿੰਘ, ਰਾਮ ਕੁਮਾਰ ਖੇੜੀ ਗੁੱਜਰਾਂ, ਵਿਜੈ ਇੰਸਾਂ ਸੂਲਰ, ਇੰਸਰ ਇੰਸਾਂ ਤੇ ਨੰਦ ਝੰਡੀ ਨੇ ਦੱਸਿਆ ਕਿ ਇਹ ਪਾਣੀ ਦੀ ਛਬੀਲ ਗਰਮੀ ਦੇ ਦਿਨਾਂ ਵਿੱਚ ਲਗਾਤਾਰ ਜਾਰੀ ਰਹੇਗੀ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਕੀਤੇ ਬਚਨਾਂ ਤੋਂ ਬਾਅਦ ਹੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਿਆਨਕ ਗਰਮੀ ਵਿੱਚ ਰਾਹਗੀਰਾਂ ਦੀ ਪਿਆਸ ਨੂੰ ਪਾਣੀ ਦੀ ਛਬੀਲ ਰਾਹੀਂ ਬੁਝਾਇਆ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਫੌਜੀ, ਕੁਲਵਿੰਦਰ ਫੌਜੀ, ਵੇਦਪਾਲ ਇੰਸਾਂ, ਸੁਰਿੰਦਰ ਇੰਸਾਂ ਸਮੇਤ ਹੋਰ ਸੇਵਾਦਾਰ ਮੌਜੂਦ ਸਨ। Cold Water