ਸੀਐਮ ਮਾਨ ਨੇ ਟਾਟਾ ਦੇ ਸਟੀਲ ਪਲਾਂਟ ਦਾ ਰੱਖਿਆ ਨੀਂਹ ਪੱਥਰ

CM Bhagwant Mann

2600 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਪਲਾਂਟ

  • 2500 ਤੋਂ ਵੱਧ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ

(ਸੱਚ ਕਹੂੰ ਨਿਊਜ਼) ਲੁਧਿਆਣਾ। ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ। ਮਾਨ ਨੇ ਅੱਜ ਜਿਲ੍ਹਾ ਲੁਧਿਆਣਾ ’ਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਟਾ ਸਟੀਲ ਪਲਾਂਟ ਦਾ ਨੀਂਹ ਪੱਥਰ ਰੱਖਿਆ। ਲੁਧਿਆਣਾ ਵਿਖੇ ਲੱਗਣ ਵਾਲਾ ਇਹ ਪਲਾਂਟ 2600 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਤੇ ਲਗਭਗ 2500 ਤੋਂ ਵੱਧ ਲੋਕਾਂ ਨੂੰ ਇਸ ਨਾਲ ਸਿੱਧੇ-ਅਸਿੱਧੇ ਤੌਰ ‘ਤੇ ਰੁਜ਼ਗਾਰ ਵੀ ਮਿਲੇਗਾ।

ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਟਾਟਾ ਗਰੁੱਪ ਦਾ ਪੰਜਾਬ ‘ਚ ਸਵਾਗਤ ਕਰਦੇ ਹਾਂ। ਟਾਟਾ ਦੇ ਆਉਣ ਨਾਲ ਪੰਜਾਬ ‘ਚ ਨਿਵੇਸ਼ ਰੁਜ਼ਗਾਰ ਤੇ ਵਪਾਰ ਨੂੰ ਹੁਲਾਰਾ ਮਿਲੇਗਾ। ਬਰਕਤ ਵਾਲੀ ਧਰਤੀ ਪੰਜਾਬ ਕਿਸੇ ਨੂੰ ਘਾਟਾ ਨੀ ਪਾਉਂਦੀ। ਮੁੱਖ ਮੰਤਰੀ ਨੇ ਕਿਹਾ ਕਿ ਟਾਟਾ ਤੋਂ ਬਾਅਦ ਵੱਡੀਆਂ ਕੰਪਨੀਆਂ ਨੇ ਪੰਜਾਬ ਆਉਣਾ ਸ਼ੁਰੂ ਕਰ ਦਿੱਤਾ ਹੈ।ਉਨਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਪਲਾਂਟ ਲਾਉਣ ਲਈ ਜ਼ਮੀਨ ਦਿੱਤੀ ਹੈ। ਸਭ ਤੋਂ ਪਹਿਲਾਂ ਉਹਨਾਂ ਦੇ ਧੀਆਂ ਪੁੱਤਾਂ ਨੂੰ ਇਸ ਪਲਾਂਟ ‘ਚ ਕੰਮ ਮਿਲੂਗ। ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਹੀ ਹੀ ਸਾਡੀ ਪਹਿਲ ਹੈ।

ਇਹ ਵੀ ਪੜ੍ਹੋ : ਪੰਜਾਬ ਭਾਜਪਾ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਨਿਵੇਸ਼ ਲਈ MoU ਸਾਈਨ ਨੀ ਕਰਦੇ ਦਿਲ ਦੇ ਸਾਈਨ ਕਰਦੇ ਹਾਂ। ਹੁਣ ਤੱਕ ਪੰਜਾਬ ‘ਚ 57 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆ ਚੁੱਕਿਆ ਹੈ। ਕਾਗ਼ਜ਼ਾਂ ‘ਚ ਨੀ ਸਗੋਂ ਜ਼ਮੀਨੀ ਹਕੀਕਤ ‘ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨਾਂ ਕਿਹਾ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ ਜਾ ਰਹੇ ਹਨ।

CM Bhagwant Mann

ਮਾਨ ਨੇ ਕਿਹਾ ਪੰਜਾਬ ’ਚ ਮਾਹੌਲ ਪੂਰੀ ਤਰ੍ਹਾਂ ਸਹੀ ਹੈ ਤਾਂ ਹੀ ਤਾਂ ਵਪਾਰੀ ਇੱਥੇ ਨਿਵੇਸ਼ ਕਰਨ ਲਈ ਆ ਰਹੇ ਹਨ। ਜਿਹੜੇ ਸੂਬੇ ‘ਚ ਹਾਲਾਤ ਖ਼ਰਾਬ ਹੋਣ ਵਪਾਰੀ ਉੱਥੇ ਫੈਕਟਰੀ ਨੀ ਲਾਉਂਦਾ। ਪੰਜਾਬ ’ਚ ਕਾਨੂੰਨ ਵਿਵਸਥਾ ਪੂਰੀ ਤਰਾਂ ਠੀਕ ਹੈ ਅਤੇ ਨਿਵੇਸ਼ ਦਾ ਸਿਲਸਿਲਾ ਪੰਜਾਬ ‘ਚ ਇਸੇ ਤਰ੍ਹਾਂ ਚੱਲਦਾ ਰਹੇਗਾ। ਉਨਾਂ ਕਿਹਾ ਕਿ ਹੁਣ ਏਅਰ ਇੰਡੀਆ ਟਾਟਾ ਸਕਾਈ ਦੇ ਨਾਂਅ ਨਾਲ ਜਾਣਿਆ ਜਾਵੇਗ। ਅਸੀਂ ਟਾਟਾ ਵਾਲਿਆਂ ਨਾਲ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਜਦੋਂ ਵੀ ਫਲਾਈਟਾਂ ਸ਼ੁਰੂ ਹੋਣ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਮੁਹਾਲੀ ਤੋਂ ਫਲਾਈਟਾਂ ਕੈਨੇਡਾ ਅਮਰੀਕਾ ਲਈ ਸ਼ੁਰੂ ਕੀਤੀਆਂ ਜਾਣ।