CM Health Scheme Punjab: ਮੁੱਖ ਮੰਤਰੀ ਸਿਹਤ ਯੋਜਨਾ ਹਰ ਪਰਿਵਾਰ ਲਈ ਵਰਦਾਨ ਸਾਬਿਤ ਹੋਵੇਗੀ : ਚੇਅਰਮੈਨ ਜੱਸੀ ਸੋਹੀਆਂ ਵਾਲਾ

CM Health Scheme Punjab
ਭਾਦਸੋਂ : ਪਿੰਡ ਭੜੀ ਪਨੈਚਾਂ ਵਿਖੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਸਨਮਾਨ ਕਰਦੇ ਹੋਏ ਬਲਵੀਰ ਸਿੰਘ ਪਨੈਚ, ਹਰਵਿੰਦਰ ਸਿੰਘ ਗੱਗੀ ਇੰਗਲੈਂਡ, ਅਮਨਦੀਪ ਸਿੰਘ ਪਨੈਚ ਪੁਰਤਗਾਲ, ਰਾਜੂ ਭੜੀ ਇੰਗਲੈਂਡ ਅਤੇ ਸਰਪੰਚ ਹਰਿੰਦਰ ਸਿੰਘ ਆਦਿ। ਤਸਵੀਰ: ਸੁਸ਼ੀਲ ਕੁਮਾਰ

CM Health Scheme Punjab: (ਸੁਸ਼ੀਲ ਕੁਮਾਰ) ਭਾਦਸੋਂ। ਪਿੰਡ ਭੜੀ ਪਨੈਚਾਂ ਵਿਖੇ ਐਨਆਰਆਈ ਹਰਵਿੰਦਰ ਸਿੰਘ ਗੱਗੀ ਇੰਗਲੈਂਡ ਦੇ ਗ੍ਰਹਿ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ’ਚ ਸ਼ਮੂਲੀਅਤ ਕਰਨ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਬਣਾਈ ਗਈ ਮੁੱਖ ਮੰਤਰੀ ਸਿਹਤ ਯੋਜਨਾ ਸਕੀਮ ਪੰਜਾਬ ਵਾਸੀਆਂ ਨੂੰ ਲਈ ਇੱਕ ਵੱਡੀ ਸੌਗਾਤ ਹੈ ਜੋ ਹਰ ਪਰਿਵਾਰ ਲਈ ਵਰਦਾਨ ਸਾਬਿਤ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਯੋਜਨਾ ਲਾਗੂ ਹੋ ਜਾਣ ਨਾਲ ਕੋਈ ਵੀ ਪੰਜਾਬ ਵਾਸੀ ਇਲਾਜ ਪੱਖੋਂ ਵਾਂਝਾ ਨਹੀਂ ਰਹੇਗਾ ਕਿਉਂਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਹਰ ਪੰਜਾਬੀ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ।

ਇਹ ਵੀ ਪੜ੍ਹੋ: Harmit Singh Sandhu AAP: ਸਾਬਕਾ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ’ਚ ਸ਼ਾਮਲ

ਇਸ ਮੌਕੇ ਬਲਵੀਰ ਸਿੰਘ ਪਨੈਚ, ਹਰਵਿੰਦਰ ਸਿੰਘ ਗੱਗੀ ਇੰਗਲੈਂਡ, ਅਮਨਦੀਪ ਸਿੰਘ ਪਨੈਚ ਪੁਰਤਗਾਲ, ਰਾਜੂ ਭੜੀ ਇੰਗਲੈਂਡ ਅਤੇ ਸਰਪੰਚ ਹਰਿੰਦਰ ਸਿੰਘ ਵਲੋਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਪੰਚ, ਫ਼ਤਹਿ ਦੀਨ ਪੰਚ, ਬਲਵਿੰਦਰ ਸਿੰਘ ਪੰਚ, ਸਤਵੀਰ ਕੌਰ ਪੰਚ, ਕਰਮਜੀਤ ਕੌਰ ਪੰਚ, ਸੋਹਣ ਲਾਲ ਭੜੀ, ਤਰਲੋਚਨ ਸਿੰਘ, ਬਲਵੰਤ ਸਿੰਘ, ਪਲਵਿੰਦਰ ਸਿੰਘ, ਸੁਖਦੇਵ ਸਿੰਘ, ਆਪ ਆਗੂ ਸੁੱਖ ਘੁੰਮਣ ਚਾਸਵਾਲ, ਸੂਬੇਦਾਰ ਸੰਤੋਖ ਸਿੰਘ ਸਰਪੰਚ ਖਿਜਰਪੁਰ, ਬਲਰਾਮ ਦਾਸ, ਜਸਕਰਨਵੀਰ ਸਿੰਘ ਤੇਜੇ ਆਦਿ ਮੌਜੂਦ ਸਨ।