ਜਲੰਧਰ ਤੋਂ ਹੋਈ ‘ਸੀਐੱਮ ਦੀ ਯੋਗਸ਼ਾਲਾ’ ਦੀ ਸ਼ੁਰੂਆਤ, ਮੁੱਖ ਮੰਤਰੀ ਮਾਨ ਨੇ ਕੀ ਕਿਹਾ?

CM-di-Yogshala

ਪੰਜਾਬ ਨੂੰ ਸਿਹਤਮੰਦ ਬਣਾਵੇਗੀ CM di Yogashala

ਜਲੰਧਰ। ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਯੋਗਾ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ ਅੱਜ ਜਲੰਧਰ ਦੇ ਪੀਏਪੀ ਗਰਾਊਂਡ ’ਚ ‘ਸੀਐੱਮ ਦੀ ਯੋਗਸ਼ਾਲਾ’ (CM di Yogashala) ਦੀ ਸ਼ੁਰੂਆਤ ਕੀਤੀ ਗਈ। ਇਸ ਖੇਡ ਮੇਦਾਨ ਵਿੱਚ ਕਰੀਬ 15 ਹਜ਼ਾਰ ਲੋਕਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਯੋਗਾ ਕੀਤਾ। ਇਸ ਮੌਕੇ ਰਾਘਵ ਚੱਢਾ ਸਮੇਤ ਕਈ ਮੰਤਰੀਆ ਨੇ ਹਿੱਸਾ ਲਿਆ। ਯੋਗਾ ਅਧਿਆਪਕਾਂ ਨੇ ਸਾਰਿਆਂ ਨੂੰ ਯੋਗਾ ਕਰਨ ਲਈ ਪੇ੍ਰਰਿਆ।

CM-di-Yogshala

‘ਸੀਐੱਮ ਦੀ ਯੋਗਸ਼ਾਲਾ’ ਦੀ ਸ਼ੁਰੂਆਤ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਨੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਇੱਥੇ ਮੈਟ ’ਤੇ ਬੈਠ ਕੇ ਯੋਗਾ ਕੀਤਾ ਜਾਵੇ। ਅਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਵੀ ਯੋਗਾ ਕਰਦੇ ਹਾਂ। ਉਨ੍ਹਾਂ ਕਿਹ ਕਿ ਅੱਜ ਜਿਸ ਤਰ੍ਹਾਂ ਦੀ ਸਾਡੀ ਜੀਵਨ ਸ਼ੈਲੀ ਹੈ, ਉਸ ਨਾਲ ਲੋਕਾਂ ਵਿੱਚ ਡਿਪ੍ਰੈਸ਼ਨ ਹੈ।  ਇਸ ਤੋਂ ਛੁਟਕਾਰਾ ਪਾਉਣ ਲਈ ਯੋਗ ਹੀ ਪ੍ਰਾਚੀਨ ਸਾਧਨ ਹੈ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮੇਰਾ ਪੰਜਾਬ ਸਿਹਤਮੰਦ ਹੋਵੇ। ਜੇ ਮੇਰਾ ਪੰਜਾਬ ਸਿਹਤਮੰਦ ਹੋਵੇਗਾ ਤਾਂ ਬਾਕੀਆਂ ਨੂੰ ਵੀ ਪਾਜ਼ਿਟਿਵ ਊਰਜਾ ਦੇਵੇਗਾ। ਇਹੀ ਸਾਡਾ ਮਕਸਦ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਇਲਾਕੇ ਵਿੱਚ 25 ਵਿਅਕਤੀ ਇਕੱਠੇ ਯੋਗਾ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਨੂੰ 7669400500 ’ਤੇ ਮਿੱਸ ਕਾਲ ਕਰੋ, ਯੋਗਾ ਟਰੇਨਰ ਤੁਹਾਡੇ ਤੱਕ ਮੁਫ਼ਤ ਪਹੰੁਚ ਜਾਵੇਗਾ।

ਇਹ ਵੀ ਪੜ੍ਹੋ : Ashes Series : ਇੰਗਲੈਂਡ 273 ਦੌੜਾਂ ’ਤੇ ਆਲਆਉਟ, ਅਸਟਰੇਲੀਆ ਨੂੰ 281 ਦੌੜਾਂ ਦਾ ਟੀਚਾ

LEAVE A REPLY

Please enter your comment!
Please enter your name here