ਸਫਾਈ ਮਹਾਂ ਅਭਿਆਨ ਚਲਾ ਕੇ ਗੁਰੂ ਨਗਰੀ ਗੁਰੂਗ੍ਰਾਮ ਦੇ ਦੀਦਾਰ ਕਰੇਗੀ ਸਾਧ-ਸੰਗਤ

dera

6 ਮਾਰਚ ਨੂੰ ਸਫਾਈ ਮਹਾਂ ਅਭਿਆਨ ਚਲਾ ਕੇ ਗੁਰੂ ਨਗਰੀ ਗੁਰੂਗ੍ਰਾਮ ਦੇ ਦੀਦਾਰ ਕਰੇਗੀ ਸਾਧ-ਸੰਗਤ (Dera Sacha Sauda)

ਸਰਸਾ (ਸੱਚ ਕਹੂੰ ਨਿਊਜ਼)। ਸਤਿਗੁਰੂ ਦੇ ਪ੍ਰਤੀ ਸ਼ਰਧਾ ਤੇ ਵੈਰਾਗ ਦੀ ਇੱਕ ਨਵੀਂ ਮਿਸਾਲ ਵੇਖਣ ਨੂੰ ਮਿਲੇਗੀ 6 ਮਾਰਚ ਨੂੰ ਜਦੋਂ ਡੇਰਾ ਸੱਚਾ ਸੌਦਾ (Dera Sacha Sauda) ਦੀ ਸਾਧ-ਸੰਗਤ  ਗੁਰੂਗ੍ਰਾਮ ’ਚ ਸਫਾਈ ਮਹਾਂ ਅਭਿਆਨ ਚਲਾ ਕੇ ਇਸ ਪਵਿੱਤਰ ਸ਼ਹਿਰ ਨੂੰ ਪੂਰੇ ਸਤਿਕਾਰ ਨਾਲ ਚਮਕਾ ਦੇਵੇਗੀ। ਰੂਹਾਨੀਅਤ ਦੇ ਇਤਿਹਾਸ ’ਚ ਇਹ ਆਪਣੇ-ਆਪ ’ਚ ਵੱਡੀ ਗੱਲ ਹੋਵੇਗੀ ਜਦੋਂ ਸਾਧ-ਸੰਗਤ ਸਤਿਗੁਰੂ ਜੀ ਦੇ ਚਰਨ ਸਪੱਰਸ਼ ਧਰਤੀ ਦੀ ਸੇਵਾ ਸੰਭਾਲ ਰੂਪ ’ਚ ਨਮਸਕਾਰ ਕਰੇਗੀ। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਦੇ ਦਿਲਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪ੍ਰਤੀ ਸ਼ਰਧਾ ਤੇ ਵੈਰਾਗ ਦਾ ਸਮੁੰਦਰ ਠਾਠਾਂ ਮਾਰ ਰਿਹਾ ਹੈ। ਡੇਰਾ ਸ਼ਰਧਾਲੂਆਂ ਦੇ ਦਿਲਾਂ ’ਚ ਉਸ ਪਵਿੱਤਰ ਧਰਤੀ ਗੁਰੂਗ੍ਰਾਮ ਲਈ ਸ਼ਰਧਾ ਤੇ ਸਤਿਕਾਰ ਇਸ ਕਦਰ ਹੈ ਕਿ ਸਾਧ-ਸੰਗਤ ਇਸ ਪਵਿੱਤਰ ਨਗਰ ਦੇ ਦਰਸ਼ਨਾਂ ਲਈ 6 ਮਾਰਚ ਨੂੰ ਸਫਾਈ ਮਹਾਂ ਅਭਿਆਨ ਚਲਾ ਕੇ ਇਸ ਨਗਰ ਦੀ ਸ਼ੋਭਾ ਵਧਾਏਗੀ।

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਨੇ ਪਿਛਲੇ ਮਹੀਨੇ 21 ਦਿਨ ਇਸ ਸ਼ਹਿਰ ’ਚ ਆਪਣੇ ਪਵਿੱਤਰ ਚਰਨ ਕਮਲ ਟਿਕਾਏ ਤਾਂ ਸਾਧ-ਸੰਗਤ ਆਪਣੇ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਅਤਿ ਵਿਆਕੁਲ ਸੀ ਪਰ ਕਾਨੂੰਨ ਤੇ ਅਨੁਸ਼ਾਸਨ ਦੀ ਪਾਲਣਾ ਕਰਦਿਆਂ ਸਾਧ-ਸੰਗਤ ਨੇ ਆਪਣੀ ਭਾਵਨਾਵਾਂ ਨੂੰ ਕਾਬੂ ’ਚ ਰੱਖ ਕੇ ਗੁਰੂਗ੍ਰਾਮ ਨਾ ਜਾਣ ਦਾ ਫੈਸਲਾ ਲਿਆ ਸੀ। ਪਰ ਇਸ ਪਵਿੱਤਰ ਨਗਰੀ ਦੇ ਦਰਸ਼ਨਾਂ ਲਈ ਸਾਧ-ਸੰਗਤ ਦੀ ਤੜਫ ਜਿਓਂ ਦੀ ਤਿਓਂ ਹੈ ਜਿਸ ਦੀ ਪੂਰਤੀ ਲਈ ਸਾਧ-ਸੰਗਤ ਨੇ ਬੀਤੀ 28 ਫਰਵਰੀ ਨੂੰ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਨੂੰ ਅਪੀਲ ਕੀਤੀ ਸੀ ਕਿ ਪੂਜਨੀਕ ਗੁਰੂ ਜੀ ਜਿਸ ਨਗਰ ’ਚ ਰੁਕੇ ਅਸੀ ਉਸ ਨਗਰ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਤੇ ਪੂਜਨੀਕ ਗੁਰੂ ਜੀ ਦੇ ਉੱਥੇ ਪਧਾਰਨ ਦੀ ਖੁਸ਼ੀ ’ਚ ਸਫਾਈ ਮਹਾਂ ਅਭਿਆਨ ਚਲਾਉਣਾ ਚਾਹੁੰਦੇ ਹਾਂ। ਇਸੇ ਕੜੀ ’ਚ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਨੂੰ ਗੁਰੂਗ੍ਰਾਮ ਪ੍ਰਸ਼ਾਸਨ ਤੋਂ 6 ਮਾਰਚ ਨੂੰ ਸਫਾਈ ਮਹਾਂ ਅਭਿਆਨ ਚਲਾਉਣ ਦੀ ਆਗਿਆ ਮਿਲੀ ਹੈ।

32 ਵੱਡੇ ਸ਼ਹਿਰਾਂ ਵਿੱਚ ਸਫਾਈ ਮਹਾਂ ਅਭਿਆਨ ਚਲਾ ਚੁੱਕੀ ਹੈ ਸਾਧ-ਸੰਗਤ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜੂਰੀ ’ਚ ‘ਹੋ ਪਿ੍ਰਥਵੀ ਸਾਫ, ਮਿਟੇ ਰੋਗ ਅਭਿਸ਼ਾਪ’ ਮੁਹਿੰਮ ਤਹਿਤ 17 ਦਸੰਬਰ 2011 ’ਚ ਗੁਰੂਗ੍ਰਾਮ ਨੂੰ 3 ਲੱਖ ਤੋਂ ਵੱਧ ਸੇਵਾਦਾਰਾਂ ਵੱਲੋਂ 7 ਘੰਟਿਆਂ ’ਚ ਗੰਦਗੀ ਮੁਕਤ ਕੀਤਾ ਗਿਆ ਸੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇਸ਼ ਦੀ ਰਾਜਧਾਨੀ ਦਿੱਲੀ, ਜੈਪੁਰ, ਪੁਰੀ, ਕੋਟਾ, ਗੁਰੂਗ੍ਰਾਮ, ਸਰਸਾ, ਜੋਧਪੁਰ, ਕੋਟਾ, ਹੌਂਸ਼ੰਗਾਬਾਦ, ਪੁਰੀ (ਉੜੀਸਾ), ਹਿਸਾਰ, ਰਿਸ਼ੀਕੇਸ਼, ਗੰਗਾ ਜੀ ਅਤੇ ਹਰਿਦੁਆਰ, ਅਜਮੇਰ, ਪੁਸ਼ਕਰ, ਰੋਹਤਕ, ਫਰੀਦਾਬਾਦ, ਨਰੇਲਾ (ਦਿੱਲੀ), ਕਰਨਾਲ, ਕੈਥਲ, ਨੋਇਡਾ, ਨਵੀਂ ਦਿੱਲੀ, ਸੀਕਰ (ਰਾਜ), ਅਲਵਰ, ਦੌਸਾ, ਸਵਾਈ ਮਾਧੋਪੁਰ (ਰਜਿ.), ਸ਼ਿਓਪੁਰ (ਮੱਧ ਪ੍ਰਦੇਸ਼), ਟੋਂਕ (ਰਜਿ.), ਦੇਸ਼ ਦੀ ਵਿੱਤੀ ਰਾਜਧਾਨੀ ਕਹੀ ਜਾਣ ਵਾਲੀ ਮੁੰਬਈ, ਪਾਣੀਪਤ, ਜੈਪੁਰ, ਕਰਨਾਲ ਸਣੇ ਦੇਸ਼ ਦੇ 32 ਵੱਡੇ ਸ਼ਹਿਰਾਂ ਵਿੱਚ ਸਫਾਈ ਮਹਾਂ ਅਭਿਆਨ ਚਲਾ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here