ਖਿਡਾਰੀਆਂ ਦੀ ਨੀਲਾਮੀ ਦੀ ਖੇਡ

Players Auction Sachkahoon

ਖਿਡਾਰੀਆਂ ਦੀ ਨੀਲਾਮੀ ਦੀ ਖੇਡ

ਖਿਡਾਰੀਆਂ ਦੀ ਨੀਲਾਮੀ ਦੀ ਖੇਡ ਵੀ ਬਹੁਤ ਅਨੋਖੀ ਹੈ ਕਿਸੇ ਦਾ ਭਾਅ ਘੱਟ, ਕਿਸੇ ਦਾ ਭਾਅ ਜ਼ਿਆਦਾ ਕੀ ਖਿਡਾਰੀ ਵਸਤੂ ਅਤੇ ਉਤਪਾਦ ਹਨ? ਹਾਲ ਹੀ ’ਚ ਆਈਪੀਐਲ ਲਈ ਖਿਡਾਰੀਆਂ ਦੀ ਨੀਲਾਮੀ ਦੀ ਪ੍ਰਕਿਰਿਆ ਪੂਰੀ ਹੋਈ ਹੈ ਨੀਲਾਮੀ ਦੀ ਇਸ ਪ੍ਰਕਿਰਿਆ ’ਚ ਬੱਲੇਬਾਜ਼, ਗੇਂਦਬਾਜ਼, ਵਿਕਟਕੀਪਰ ਆਲਰਾਊਂਡਰ ਆਦਿ ਵੱਖ-ਵੱਖ ਦਿ੍ਰਸ਼ਟੀ ਨਾਲ ਮਹੱਤਵਪੂਰਨ ਖਿਡਾਰੀਆਂ ਨੂੰ ਖਰੀਦਿਆ ਗਿਆ ਹੈ, ਉਨ੍ਹਾਂ ਦੀ ਬੋਲੀ ਲੱਗੀ ਹੈ ਖੇਡ ਅਤੇ ਖਿਡਾਰੀ ਬਜ਼ਾਰਵਾਦ ਦੇ ਚੁੰਗਲ ’ਚ ਫਸ ਰਹੇ ਹਨ ਇਹ ਆਪਣੇ ਹੀ ਸਾਥੀਆਂ ਵਿਚਕਾਰ ਕਰੜੇ ਮੁਕਾਬਲੇ ਦੀ ਵੱਡੀ ਉਦਾਹਰਨ ਹੈ ਕੀ ਖਿਡਾਰੀ ਵਸਤੂ ਹੈ ਜੇਕਰ ਨਹੀਂ ਤਾਂ ਫ਼ਿਰ ਉਸ ਦੀ ਖਰੀਦ-ਫਰੋਖਤ ਕਿਉਂ? ਖੇਡਾਂ ਵਿਅਕਤੀ ਅਤੇ ਸਮਾਜਿਕ ਜੀਵਨ ਦਾ ਮਹੱਤਵਪੂਰਨ ਅੰਗ ਰਹੀਆਂ ਹਨ।

ਖੇਡਾਂ ਨਾਲ ਜਿੱਥੇ ਇੱਕ ਪਾਸੇ ਸਰੀਰਕ ਸਿਹਤ ਅਤੇ ਵਿਕਾਸ ਸਿੱਧਾ ਜੁੜਿਆ ਹੋਇਆ ਹੈ, ਉੱਥੇ ਤਿਆਗ, ਸਹਿਯੋਗ, ਅਪਣਾਪਣ ਅਤੇ ਇੱਕ-ਦੂਜੇ ਦਾ ਧਿਆਨ ਰੱਖਣਾ ਆਦਿ ਗੱਲਾਂ ਵੀ ਜੁੜੀਆਂ ਹਨ ਖੇਡ ’ਚ ਹੀ ਖੇਡਣ ਵਾਲਾ ਵੱਖ-ਵੱਖ ਤਰ੍ਹਾਂ ਨਾਲ ਜੀਵਨ ਮੁੱਲਾਂ ਦੀ ਸਿੱਖਿਆ ਵੀ ਪ੍ਰਾਪਤ ਕਰ ਲੈਂਦਾ ਹੈ ਮਨੁੱਖ ਦੇ ਵਿਕਾਸ ਤੋਂ ਇਹ ਸਪੱਸ਼ਟ ਹੈ ਕਿ ਉਸ ਦੇ ਛੁੱਟੀ ਦੇ ਸਮੇਂ ’ਚ ਖੇਡਾਂ ਹੀ ਉਸ ਦੀਆਂ ਵੱਡੀਆਂ ਸਾਥੀ ਬਣਦੀਆਂ ਸਨ ਖੇਡਦੇ ਸਮੇਂ ਖੇਡ ਦੀ ਭਾਵਨਾ ਮੂਲ ਹੰੁਦੀ ਹੈ ਹਾਰ-ਜਿੱਤ ’ਚ ਪੂਰੀ ਸਰਗਰਮੀ ਰੱਖਦੇ ਹੋਏ ਮੁਕਾਬਲੇ ਦੀ ਥਾਂ ’ਤੇ ਸਹਿਯੋਗ ਸੀ ਆਪਸ ਦੀ ਤੂੰ-ਤੂੰ, ਮੈਂ-ਮੈਂ, ਖੇਡਣ ਸਮੇਂ ਦੇ ਝਗੜੇ ਜੀਵਨ ਭਰ ਮਿੱਠੀਆਂ ਯਾਦਾਂ ਦੇ ਰੂਪ ’ਚ ਗਿਣੇ ਜਾਂਦੇ ਸਨ ਆਪਣੀ ਮਹੱਤਵਪੂਰਨ ਕਹਾਣੀ ‘ਗੁੱਲੀ ਡੰਡਾ’ ’ਚ ਪ੍ਰੇਮਚੰਦ ਨੇ ਲਿਖਿਆ ਹੈ, ਮੇੈਂ ਤਾਂ ਇਹੀ ਕਹਾਂਗਾ ਕਿ ਗੁੱਲੀ ਡੰਡਾ ਸਾਰੀਆਂ ਖੇਡਾਂ ਦਾ ਰਾਜਾ ਹੈ… ਨਾ ਲਾਅਨ ਦੀ ਜ਼ਰੂਰਤ, ਨਾ ਕੋਰਟ ਦੀ, ਨਾ ਨੈੱਟ ਦੀ, ਨਾ ਥਾਪੀ ਦੀ।

ਵਿਲਾਇਤੀ ਖੇਡਾਂ ’ਚ ਸਭ ਤੋਂ ਵੱਡਾ ਐਬ ਹੈ ਕਿ ਉਨ੍ਹਾਂ ਵਿਚ ਸਾਮਾਨ ਮਹਿੰਗਾ ਹੁੰਦਾ ਹੈ ਅੱਜ ਖੇਡਾਂ ਦਾ ਰਾਜਾ ਗੁੱਲੀ ਡੰਡਾ ਕਿੱਥੇ ਹੈ? ਪ੍ਰੇਮਚੰਦ ਵੱਲੋਂ ਲਿਖੀਆਂ ਗਈਆਂ ਉਪਰੋਕਤ ਗੱਲਾਂ ’ਤੇ ਕੀ ਅਸੀਂ ਗੰਭੀਰਤਾ ਨਾਲ ਵਿਚਾਰ ਕਰ ਸਕੇ ਹਾਂ? ਸੰਭਾਵ ਹੈ, ਨਹੀਂ ਜੇਕਰ ਅਜਿਹਾ ਹੁੰਦਾ ਤਾਂ ਅੱਜ ਗੁੱਲੀ ਡੰਡਾ, ਫੁੱਟਬਾਲ, ਕਬੱਡੀ, ਕੁਸ਼ਤੀ, ਪਿੱਠੂ ਵਰਗੀਆਂ ਸੈਂਕੜੇ ਦੇਸੀ ਖੇਡਾਂ ਕਿਤੇ ਨਾ ਕਿਤੇ ਚਰਚਾ ’ਚ ਜ਼ਰੂਰ ਹੁੰਦੀਆਂ ਇਨ੍ਹਾਂ ਖੇਡਾਂ ਦੀ ਚਰਚਾ ਘੱਟ ਹੈ ਅੱਜ ਕ੍ਰਿਕਟ ਹੀ ਖੇਡਾਂ ਦਾ ਰਾਜਾ ਬਣ ਚੁੱਕੀ ਹੈ ਇਸ ਦੇ ਪਿੱਛੇ ਇੱਕ ਵੱਡਾ ਸੰਸਾਰਕ ਬਜ਼ਾਰ ਹੈ ਪਰ ਇਹ ਵੀ ਸੱਚ ਹੈ ਕਿ ਇਨ੍ਹਾਂ ਖੇਡਾਂ ਦੀ ਆੜ ’ਚ ਸੱਟੇਬਾਜ਼ੀ ਦੇ ਧੰਦੇ ਅਤੇ ਵੱਡੇ-ਵੱਡੇ ਲੋਕਾਂ ਦੇ ਵਪਾਰ ਖੂਬ ਵਧ-ਫੁੱਲ ਰਹੇ ਹਨ ਦੇਸੀ ਖੇਡਾਂ ਨੂੰ ਨਾ ਸਪੌਂਸਰ ਹੀ ਮਿਲਦੇ ਹਨ ਅਤੇ ਨਾ ਹੀ ਦਰਸ਼ਕ ਆਈਪੀਐਲ ਦੇ ਆਯੋਜਨ ਜਿਆਦਾਤਰ ਅਪਰੈਲ-ਮਈ ਮਹੀਨੇ ’ਚ ਕਰਵਾਏ ਜਾਂਦੇ ਹਨ ਧਿਆਨ ਰਹੇ ਇਹ ਅਜਿਹਾ ਮਹੱਤਵਪੂਰਨ ਸਮਾਂ ਹੰੁਦਾ ਹੈ ਜਦੋਂ ਲਗਭਗ ਪੂਰੇ ਦੇਸ਼ ’ਚ ਬੋਰਡ ਦੀਆਂ ਪ੍ਰੀਖਿਆਵਾਂ ਅਤੇ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹੁੰਦੀਆਂ ਹਨ ਖੇਤੀ-ਕਿਸਾਨੀ ਲਈ ਵੀ ਇਹ ਸਮਾਂ ਬਹੁਤ ਮਹੱਤਵਪੂਰਨ ਹੰੁਦਾ ਹੈ ਅਜਿਹੇ ’ਚ ਕ੍ਰਿਕਟ ਦੀ ਦੀਵਾਨਗੀ ਕਾਰਨ ਨੌਜਵਾਨ ਭਾਰਤ ਅਤੇ ਕੰਮਕਾਜੀ ਭਾਰਤ ਦਾ ਜ਼ਿਆਦਾਤਰ ਗੁਣਵੱਤਾਪੂਰਨ ਸਮਾਂ ਲਗਭਗ ਵਿਅਰਥ ਹੁੰਦਾ ਹੈ।

ਪਿਛਲੇ ਕੁਝ ਸਾਲਾਂ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀਆਂ ਪਰੰਪਰਾਗਤ ਖੇਡਾਂ ਜਿਵੇਂ ਰੈਸਲਿੰਗ, ਭਾਲਾ ਸੁੱਟਣਾ, ਗੋਲਾ ਸੁੱਟਣਾ, ਨਿਸ਼ਾਨੇਬਾਜ਼ੀ ਆਦਿ ’ਚ ਭਾਰਤ ਮਜ਼ਬੂਤੀ ਨਾਲ ਅੱਗੇ ਆ ਰਿਹਾ ਹੈ ਪਿਛਲੇ ਕੁਝ ਸਾਲਾਂ ਤੋਂ ਖੇਡਦਾ ਭਾਰਤ-ਖਿੜਦਾ ਭਾਰਤ, ਖੇਡੋ ਅਤੇ ਜੀਓ, ਖੇਡੋ ਅਤੇ ਖਿੜੋ, ਫਿੱਟ ਇੰਡੀਆ ਵਰਗੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਜਿਸ ਨਾਲ ਖੇਡਾਂ ਪ੍ਰਤੀ ਇੱਕ ਸਕਾਰਾਤਮਕ ਮਾਹੌਲ ਬਣ ਰਿਹਾ ਹੈ।

‘ਮਨ ਕੀ ਬਾਤ’ ਦੇ ਵੱਖ-ਵੱਖ ਪ੍ਰੋਗਰਾਮਾਂ ’ਚ ਪ੍ਰਧਾਨ ਮੰਤਰੀ ਮੋਦੀ ਖੁਦ ਖੇਡਾਂ ਦੇ ਮਹੱਤਵ ਦੀ ਚਰਚਾ ਕਰ ਚੁੱਕੇ ਹਨ ਮਈ 2018 ਦੇ ਪ੍ਰਸਾਰਨ ’ਚ ਉਨ੍ਹਾਂ ਨੇ ਪਰੰਪਰਾਗਤ ਖੇਡਾਂ ਦੀ ਚਰਚਾ ਕਰਦਿਆਂ ਖੇਡ ਅਤੇ ਜੀਵਨ ਮੁੱਲਾਂ ਦੇ ਸਬੰਧ ਆਦਿ ’ਤੇ ਵੀ ਗੱਲ ਰੱਖੀ- ਜਦੋਂ ਮੈਂ ਖੇਡਾਂ ਦੀ ਗੱਲ ਕਰਦਾ ਹਾਂ ਤਾਂ ਮੰਨਦਾ ਹਾਂ ਕਿ ਜਿਨਾਂ ਅਸੀਂ ਖੇਡਾਂਗੇ, ਓਨਾ ਹੀ ਦੇਸ਼ ਖਿੜੇਗਾ ਅਸੀਂ ਫ਼ਿੱਟ ਤਾਂ ਇੰਡੀਆ ਫਿੱਟ ਜੋ ਖੇਡਾਂ ਕਦੇ ਗਲੀ-ਗਲੀ ਹਰ ਬੱਚੇ ਦੇ ਜੀਵਨ ਦਾ ਹਿੱਸਾ ਹੋਇਆ ਕਰਦੀਆਂ ਸਨ, ਉਹ ਅੱਜ ਖ਼ਤਮ ਹੋ ਰਹੀਆਂ ਹਨ ਪਿੱਠੂ ਹੋਵੇ ਜਾਂ ਗੋਲੀਆਂ ਖੇਡਣਾ, ਖੋ-ਖੋ ਹੋਵੇ, ਗੁੱਲੀ ਡੰਡਾ ਹੋਵੇ, ਨਾ ਜਾਣੇ ਅਣਗਿਣਤ ਖੇਡ ਕਸ਼ਮੀਰ ਤੋਂ ਕੰਨਿਆਕੁਮਾਰੀ, ਕੱਛ ਤੋਂ ਕਾਮਰੂਪ ਤੱਕ ਹਰ ਕਿਸੇ ਦੇ ਬਚਪਨ ਦਾ ਹਿੱਸਾ ਹੁੰਦੀਆਂ ਸਨ ਖੇਡਾਂ ਦੇ ਗੁਆਚਣ ਨਾਲ ਬਚਪਨ ਵੀ ਗੁਆਚ ਜਾਵੇਗਾ ਅੱਜ ਅਸੀਂ ਦੇਖਦੇ ਹਾਂ ਕਿ ਮੋਬਾਇਲ ਫੋਨ, ਲੈਪਟਾਪ ਅਤੇ ਕੰਪਿਊਟਰ ਆਦਿ ’ਤੇ ਆਨਲਾਈਨ ਗੇਮ ਤੇਜ਼ੀ ਨਾਲ ਵਧ ਰਹੀਆਂ ਹਨ ਮਾਤਾ-ਪਿਤਾ ਬੱਚਿਆਂ ਲਈ ਆਨਲਾਈਨ ਖੇਡਾਂ ਖਰੀਦ ਰਹੇ ਹਨ, ਜਿਨ੍ਹਾਂ ਦਾ ਨਕਾਰਾਤਮਕ ਪ੍ਰਭਾਵ ਬੱਚਿਆਂ ਦੀ ਸਿਹਤ ’ਤੇ ਤਾਂ ਪੈ ਹੀ ਰਿਹਾ ਹੈ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ’ਚ ਵੀ ਅੜਿੱਕਾ ਲਾ ਰਿਹਾ ਹੈ ਪਬਜੀ ਵਰਗੀਆਂ ਖ਼ਤਰਨਾਕ ਖੇਡਾਂ ’ਤੇ ਕਈ ਦੇਸ਼ ਰੋਕ ਲਾ ਚੁੱਕੇ ਹਨ।

ਖਿਡਾਰੀਆਂ ਦੀ ਤਾਜ਼ਾ ਨੀਲਾਮੀ ਦੀ ਖੇਡ ’ਚ ਇਸ਼ਾਨ 15. 25 ਕਰੋੜ ’ਚ ਸਭ ਤੋਂ ਮਹਿੰਗੇ ਖਿਡਾਰੀ ਦੇ ਰੂਪ ’ਚ ਖਰੀਦੇ ਗਏ ਦੀਪਕ 14 ਕਰੋੜ ਦੇ ਨਾਲ ਦੂਜੇ ਨੰਬਰ ’ਤੇ ਹਨ ਕੁਝ ਮੁੱਖ ਖਿਡਾਰੀਆਂ ਦੀ ਸੂਚੀ ਵੀ ਅਖ਼ਬਾਰਾਂ ’ਚ ਛਪੀ ਹੈ ਜੋ ਨਹੀਂ ਵਿਕੇ ਕੀ ਉਹ ਖਿਡਾਰੀ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਨਹੀਂ ਹੋ ਰਹੇ ਹੋਣਗੇ ਭੇਦਭਾਵ ਅਤੇ ਹੀਣਤਾ ਨੂੰ ਜਨਮ ਦਿੰਦੀ ਇਹ ਨੀਲਾਮੀ ਪ੍ਰਕਿਰਿਆ ਨਵੇਂ ਰੂਪ ’ਚ ਫਰਕ ਪੈਦਾ ਕਰ ਰਹੀ ਹੈ ਖੇਡ ਦੀ ਦੁਨੀਆ ’ਚ ਵੱਖ-ਵੱਖ ਖੇਤਰਾਂ ਦੇ ਕਈ ਪੂੰਜੀਪਤੀ ਅਤੇ ਧਨਾਢ ਲੋਕਾਂ ਨੇ ਵੱਖ-ਵੱਖ ਰਕਮ ’ਚ ਖਿਡਾਰੀਆਂ ਨੂੰ ਖਰੀਦਿਆ ਹੈ ਖਿਡਾਰੀਆਂ ਦੀ ਖਰੀਦ-ਫਰੋਖ਼ਤ ਅਤੇ ਨੀਲਾਮੀ ਦਾ ਇਹ ਸਿਲਸਿਲਾ ਗੁਲਾਮੀ ਦੇ ਸਮੇਂ ਦੀ ਯਾਦ ਦਿਵਾਉਂਦਾ ਹੈ, ਜਿੱਥੇ ਆਪਣੀ ਜ਼ਰੂਰਤ ਅਤੇ ਆਪਣੇ ਸ਼ੌਂਕ ਲਈ ਮਜ਼ਦੂਰਾਂ ਅਤੇ ਪਹਿਲਵਾਨਾਂ ਨੂੰ ਖਰੀਦਿਆ ਜਾਂਦਾ ਸੀ ਉਹ ਵੀ ਆਪਣੇ ਖਰੀਦਣ ਵਾਲੇ ਦੀ ਇੱਛਾ ਅਨੁਸਾਰ ਕੰਮ ਕਰਦੇ ਸਨ ਅੱਜ ਦੇ ਖਿਡਾਰੀ ਵੀ ਜਦੋਂ ਵਿਕਣਗੇ, ਖਰੀਦੇ ਜਾਣਗੇ ਤਾਂ ਕੀ ਆਪਣੇ ਖਰੀਦਣ ਵਾਲਿਆਂ ਦੀ ਇੱਛਾ ਅਨੁਸਾਰ ਨਹੀਂ ਖੇਡਣਗੇ?

ਖੇਡ ਦੇ ਸਮੇਂ ਖ਼ਬਰਾਂ ਛਪਦੀਆਂ ਹਨ- ਪੰਜਾਬ ਕਿੰਗਸ, ਦਿੱਲੀ ਕੈਪੀਟਲਸ ਨਾਲ ਭਿੜੇਗੀ ਲਖਨਊ ਸੁਪਰਜਾਇੰਟਸ, ਰਾਜਸਥਾਨ ਰਾਇਲਸ ਨਾਲ ਭਿੜੇਗੀ ਇੱਕ ਟੀਮ ਦੂਜੀ ਟੀਮ ਨਾਲ ਖੇਡੇਗੀ ਦੀ ਭਾਵਨਾ ਖਤਮ ਹੋ ਰਹੀ ਹੈ ਖੇਡ ਅਤੇ ਖੇਡ ਦੀ ਭਾਵਨਾ ਕਿਤੇ ਪਿੱਛੇ ਹੀ ਛੁੱਟ ਰਹੀ ਹੈ ਇੱਕ-ਦੂਜੇ ਨੂੰ ਅੱਖਾਂ ਦਿਖਾਉਂਦੇ, ਲੜਦੇ-ਝਗੜਦੇ ਇਹ ਖਿਡਾਰੀ ਖੇਡ ਭਾਵਨਾ ਤੋਂ ਦੂਰ ਆਪਣੇ ਵਪਾਰਕ ਮਾਲਕ ਅਤੇ ਖਰੀਦਦਾਰ ਦੀ ਭਾਵਨਾ ਦੇ ਅਨੁਸਾਰ ਖੇਡਦੇ ਹਨ ਬਜ਼ਾਰ ਦੇ ਚੁੰਗਲ ’ਚ ਫਸਦੇ ਖੇਡ ਅਤੇ ਖਿਡਾਰੀ ਤੰਦਰੁਸਤ ਖੇਡ ਭਾਵਨਾ ਤੋਂ ਇੱਕ ਵੱਖ ਹਰਮਨਪਿਆਰਤਾ ਲਈ, ਪੈਸੇ ਲਈ ਬਜ਼ਾਰ ਵੱਲ ਵਧ ਰਹੇ ਹਨ ਇਸ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ ਖੇਡਾਂ ਹੋਣ, ਮੁਕਾਬਲੇ ਹੋਣ, ਆਪਸੀ ਮੁਕਾਬਲੇ ਵੀ ਹੋਣ, ਪਰ ਉਹ ਤੰਦਰੁਸਤ ਹੋਣ ਪੈਸੇ ਲਈ ਨਾ ਹੋਣ, ਗੁਣਵੱਤਾ ਨੂੰ ਲਗਾਤਾਰ ਨਿਖਾਰਨ ਵਾਲੇ ਹੋਣ ਖੇਡਾਂ ’ਚ ਭਾਰਤ ਭਾਵ, ਰਾਸ਼ਟਰ ਭਾਵ ਵੀ ਨਿਹਿੱਤ ਹੋਣ ਜਦੋਂ ਖੇਡੀਏ, ਅਨੰਦ ਲਈ ਖੇਡੀਏ, ਭਾਰਤ ਲਈ ਖੇਡੀਏ, ਪੈਸੇ ਲਈ ਅਤੇ ਬਜ਼ਾਰ ਲਈ ਨਹੀਂ ਖਿਡਾਰੀਆਂ ਨੂੰ ਉਤਸ਼ਾਹ ਰਾਸ਼ੀ ਦਿੱਤੀ ਜਾਵੇ, ਉਨ੍ਹਾਂ ਦੀ ਨੀਲਾਮੀ ਅਤੇ ਖਰੀਦ-ਵੇਚ ਨਾ ਹੋਵੇ ਖਿਡਾਰੀਆਂ ਦੀ ਨੀਲਾਮੀ ਦੀ ਇਹ ਖੇਡ ਕੀ ਖਿਡਾਰੀਆਂ ਲਈ ਸਨਮਾਨਜਨਕ ਹੈ? ਖਿਡਾਰੀ ਵੀ ਵਿਚਾਰ ਕਰਨ!

ਡਾ. ਵੇਦਪ੍ਰਕਾਸ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ