ਹੜ ਪ੍ਰਭਾਵਿਤ ਇਲਾਕਿਆਂ ’ਚ ਸਫਾਈ ਅਭਿਆਨ ਜਾਰੀ

ਹੜ ਪ੍ਰਭਾਵਿਤ ਇਲਾਕਿਆਂ ’ਚ ਸਫਾਈ ਅਭਿਆਨ ਜਾਰੀ

ਨਵੀਂ ਦਿੱਲੀ, (ਏਜੰਸੀ)। ਦੇਸ਼ ਦੇ ਵੱਖ-ਵੱਖ ਰਾਜਾਂ ’ਚ ਹੜ ਪ੍ਰਭਾਵਿਤ ਇਲਾਕਿਆਂ ’ਚ ਪਾਣੀ ਉਤਰਨ ਤੋਂ ਬਾਅਦ ਬਿਮਾਰੀ ਜਾਂ ਮਹਾਂਮਾਰੀ ਫੈਲਣ ਤੋਂ ਰੋਕਣ ਲਈ ਵਿਆਪਕ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ। ਪੰਜਾਬ ’ਚ ਹੜ ਦਾ ਪਾਣੀ ਉਤਰਨ ਤੋਂ ਬਾਅਦ ਪ੍ਰਭਾਵਿਤ ਪਿੰਡਾਂ ’ਚ ਕੂੜਾ ਕਰਕਟ ਹਟਾਉਣ ਲਈ ਨਗਰ ਨਿਗਮਾਂ ਦੇ ਸੈਂਕੜੇ ਸਫਾਈ ਕਰਮਚਾਰੀਆਂ ਦੇ ਨਾਲ ਨਾਲ ਟਰੈਕਟਰ ਟਰਾਲੀਆਂ ਅਤੇ ਹੋਰ ਮਸ਼ੀਨਰੀ ਲਗਾਈ ਗਈ ਹੈ। ਅਫਸਰਾਂ ਦੀ ਨਿਗਰਾਨੀ ’ਚ ਸਾਰੇ ਪਿੰਡਾਂ ’ਚ ਸੈਨੀਟੇਸ਼ਨ ਟੀਮਾਂ ਬਣਾਈਆਂ ਗਈਆਂ ਹਨ ਤਾਂ ਕਿ ਮਹਾਂਮਾਰੀ ਫੈਲਣ ਦੀ ਰੋਕਥਾਮ ਲਈ ਸਫਾਈ ਯਕੀਨੀ ਕੀਤੀ ਜਾ ਸਕੇ। (Flood Affected Areas)

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਫਾਈ ਟੀਮਾਂ ਵੱਲੋਂ ਹੜ ਦੇ ਪਾਣੀ ਦੇ ਨਾਲ ਹੋਰ ਕਿੱਚੜ, ਗੰਦਗੀ, ਵਨਸਪਤੀ, ਪਲਾਸਟਿਕ ਵੇਸਟ ਆਦਿ ਸਾਫ ਕੀਤੀ ਜਾ ਰਹੀ ਹੈ ਅਤੇ ਇਹਨਾਂ ਪਿੰਡਾਂ ’ਚ ਪਿਛਲੇ ਕੁਝ ਦਿਨਾਂ ਤੋਂ ਦੋ ਵਾਰ ਫੌਗਿੰਗ ਵੀ ਕੀਤੀ ਜਾ ਰਹੀ ਹੈ। ਬੁਲਾਰੇ ਅਨੁਸਾਰ ਜ਼ਿਆਦਾਤਰ ਪਿੰਡਾਂ ’ਚ ਹੜਾਂ ਦੇ ਪਾਣੀ ਦਾ ਪੱਧਰ ਘਟ ਗਿਆ ਹੈ ਜਿਸ ਕਾਰਨ ਸਫਾਈ ਮੁਹਿੰਮ ਚਲਾਉਣਾ ਸੌਖਾ ਹੋ ਗਿਆ ਹੈ ਅਤੇ ਸਰਕਾਰ ਹੜ ਪ੍ਰਭਾਵਿਤ ਪਿੰਡਾਂ ’ਚ ਹਾਲਾਤ ਆਮ ਕਰਨ ਲਈ ਠੋਸ ਯਤਨ ਕਰ ਰਹੀ ਹੈ। (Flood Affected Areas)

LEAVE A REPLY

Please enter your comment!
Please enter your name here