ਭਾਰਤ ਦੇ ਅਡਿੱਗ ਰਹਿਣ ਵਿੱਚ ਸੱਭਿਅਤਾ ਅਤੇ ਸੱਭਿਆਚਾਰ ਦੀ ਵੱਡੀ ਭੂਮਿਕਾ : ਮੋਦੀ

modi-1-e1645691420853-696x455, PM Modi

ਭਾਰਤ ਦੇ ਅਡਿੱਗ ਰਹਿਣ ਵਿੱਚ ਸੱਭਿਅਤਾ ਅਤੇ ਸੱਭਿਆਚਾਰ ਦੀ ਵੱਡੀ ਭੂਮਿਕਾ : ਮੋਦੀ (PM Modi)

ਮੋਰਬੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਭਾਰਤ ਦੇ ਅਡਿੱਗ ਰਹਿਣ ’ਚ ਇਸ ਦੀ ਸੱਭਿਅਤਾ ਤੇ ਸੱਭਿਆਚਾਰ ਦੀ ਵੱਡੀ ਭੂਮਿਕਾ ਹੈ। ਮੋਦੀ ਨੇ ਹਨੁੂੰਮਾਨ ਜੀ ਦੀ ਜੈਅੰਤੀ (Hanuman Jayanti) ਮੌਕੇ ਅੱਜ ਗੁਜਰਾਤ ਦੇ ਮੋਰਬੀ ’ਚ ਹਨੂੰਮਾਨ ਜੀ ਦੀ 108 ਫੁੱਟ ਉੱਚੀ ਮੂਰਤੀ ਦਾ ਵੀਡੀਓ ਕਾਨਫਰੰਸ ਰਾਹੀਂ ਲੋਕ ਅਰਪਣ ਕਰਦਿਆਂ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ ਬਦਲਦੇ ਹਾਲਾਤਾਂ ਦੇ ਬਾਵਜ਼ੂਦ ਭਾਰਤ ਦੇ ਅਟਲ ਤੇ ਅਡਿੱਗ ਰਹਿਣ ’ਚ ਸਾਡੀ ਸੱਭਿਅਤਾ ਤੇ ਸੱਭਿਆਚਾਰ ਦੀ ਵੱਡੀ ਭੂਮਿਕਾ ਰਹੀ ਹੈ।

ਸਾਡੇ ਵਿਸ਼ਵਾਸ ਅਤੇ ਸੰਸਕ੍ਰਿਤੀ ਦੀ ਧਾਰਾ ਸਦਭਾਵਨਾ, ਸਮਾਨਤਾ, ਸ਼ਮੂਲੀਅਤ ਦੀ ਹੈ। ਪ੍ਰਧਾਨ ਮੰਤਰੀ (PM Modi)ਨੇ ਕਿਹਾ ਕਿ ਇਸ ਲਈ ਜਦੋਂ ਬੁਰਾਈ ‘ਤੇ ਚੰਗਿਆਈ ਨੂੰ ਸਥਾਪਿਤ ਕਰਨ ਦੀ ਗੱਲ ਆਈ ਤਾਂ ਭਗਵਾਨ ਰਾਮ ਆਪਣੇ ਆਪ ਸਭ ਕੁਝ ਕਰਨ ਦੀ ਸਮਰੱਥਾ ਰੱਖਣ ਦੇ ਬਾਵਜੂਦ ਸਭ ਨੂੰ ਜੋੜਨ ਦਾ, ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਜੋੜਨ ਦਾ, ਉਨਾਂ ਦੀ ਮੱਦਦ ਲੈਣ ਦਾ ਕੰਮ ਕੀਤਾ ਤੇ ਸਭ ਨੂੰ ਜੋੜ ਕੇ ਉਨਾਂ ਨੇ ਇਸ ਕੰਮ ਨੂੰ ਅੰਜਾਮ ਦਿੱਤਾ।

ਇਹ ਤਾਂ ਹੈ ਸਭਕਾ ਸਾਥ-ਸਭਕਾ ਯਤਨ। ਸਭਕਾ ਸਾਥ, ਸਭਕਾ ਯਤਨ ਦਾ ਉੱਤਮ ਪ੍ਰਮਾਣ ਭਗਵਾਨ ਰਾਮ ਦੀ ਜੀਵਨ ਲੀਲਾ ਵੀ ਹੈ।
ਜਿਸ ਦੇ ਹਨੂੰਮਾਨ ਜੀ ਬਹੁਤ ਮਹੱਤਵਪੂਰਨ ਸੂਤਰ ਰਹੇ ਹਨ। ਸਾਰਿਆਂ ਦੇ ਯਤਨਾਂ ਦੀ ਇਸ ਭਾਵਨਾ ਨਾਲ ਸਾਨੂੰ ਆਜ਼ਾਦੀ ਦੇ ਅੰਮ੍ਰਿਤ ਕਾਲ ਨੂੰ ਰੌਸ਼ਨ ਕਰਨਾ ਹੈ। ਕੌਮੀ ਸੰਕਲਪਾਂ ਦੀ ਪੂਰਤੀ ਲਈ ਲਾਮਬੰਦ ਹੋਣਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ