Punjab Electricity News: ਅੱਜ ਸ਼ਹਿਰ ’ਚ ਲੱਗੇਗਾ ਲੰਬਾ ਬਿਜ਼ਲੀ ਕੱਟ, ਜਾਣੋ ਕਦੋਂ ਤੱਕ ਬੰਦ ਰਹੇਗੀ ਬਿਜ਼ਲੀ

Punjab Electricity News
Punjab Electricity News: ਅੱਜ ਸ਼ਹਿਰ ’ਚ ਲੱਗੇਗਾ ਲੰਬਾ ਬਿਜ਼ਲੀ ਕੱਟ, ਜਾਣੋ ਕਦੋਂ ਤੱਕ ਬੰਦ ਰਹੇਗੀ ਬਿਜ਼ਲੀ

Punjab Electricity News: ਮਾਨਸਾ (ਸੱਚ ਕਹੂੰ ਨਿਊਜ਼)। 66 ਕੇਵੀ ਤਿਕੋਨੀ ਗ੍ਰਿਡ ਮਾਨਸਾ ਤੋਂ ਚੱਲ ਰਹੇ 11 ਕੇਵੀ ਬਾਬਾ ਭਾਈ ਗੁਰਦਾਸ ਫੀਡਰ ਦੀ ਬਿਜ਼ਲੀ ਸਪਲਾਈ 4 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਹਾਸਲ ਹੋਏ ਵੇਰਵਿਆਂ ਮੁਤਾਬਕ ਇਸ ਨਾਲ ਗਰਿੱਡ ਕਾਲੋਨੀ, ਬਾਬਾ ਭਾਈ ਗੁਰਦਾਸ ਡੇਰਾ, ਮੂਸਾ ਚੂੰਗੀ, ਬਾਗ ਵਾਲਾ ਗੁਰਦੁਆਰਾ, ਪ੍ਰਕਾਸ਼ ਕਾਟਨ, ਕਬਰੋਂ ਵਾਲਾ ਰਸਤਾ, ਜੱਗਰ ਦੀ ਚੱਕੀ, ਗੰਗਾ ਆਇਲ ਮਿੱਲ, ਲਾਲ ਸਿੰਘ ਐਮਸੀ ਵਾਲੀ ਗਲੀ, ਬੂਗੀ ਵਿਲਾਇਤੀ ਵਾਲੀ ਗਲੀ ਆਦਿ ਖੇਤਰਾਂ ’ਚ ਬਿਜ਼ਲੀ ਦੀ ਸਪਲਾਈ ਜ਼ਰੂਰੀ ਮੁਰੰਮਤ ਕਰਕੇ ਬੰਦ ਰਹੇਗੀ। Punjab Electricity News

ਇਹ ਖਬਰ ਵੀ ਪੜ੍ਹੋ : Bhagwant Mann News: ਮੁੱਖ ਮੰਤਰੀ ਮਾਨ ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਦੇਣਗੇ ਵੱਡਾ ਤੋਹਫ਼ਾ!

ਇਸ ਤੋਂ ਇਲਾਵਾ ਵੀਆਈਪੀ ਫੀਡਰ ਤੋਂ ਚੱਲਣ ਵਾਲੇ ਖੇਤਰਾਂ ਦੀ ਬਿਜ਼ਲੀ ਸਪਲਾਈ 4 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਨਾਲ ਬਸ ਸਟੈਂਡ, ਕਚਹਿਰੀ ਰੋਡ, ਲਾਭ ਸਿੰਘ ਗਲੀ, ਗਲੀ ਨੰਬਰ 1,2,3,4, 33 ਫੁੱਟ ਰੋਡ, ਸੇਂਟ ਜ਼ੇਵੀਅਰ ਸਕੂਲ, ਟੀਚਰ ਕਾਲੋਨੀ, ਖੀਵਾ ਸਟਰੀਟ, ਕੇਸਰੀ ਵਕੀਲ ਵਾਲੀ ਗਲੀ, ਮਾਤਾ ਸੁੰਦਰੀ ਕਾਲਜ਼, ਦਸ਼ਮੇਸ਼ ਸਕੂਲ, ਮਿਟੀ 2 ਪੁਲਿਸ ਪੁਲਿਸ ਸਟੇਸ਼ਨ ਆਦਿ ਵਰਗੇ ਕੁੱਝ ਖੇਤਰਾਂ ’ਚ ਅੱਜ ਬਿਜ਼ਲੀ ਸਪਲਾਈ ਬੰਦ ਰਹੇਗੀ।