ਸੀਆਈਐੱਸਐੱਫ ਜਵਾਨ ਨੇ ਲਈ ਚਾਰ ਸਾਥੀਆਂ ਦੀ ਜਾਨ

CISF, Can Cost, 18 Million

ਏਜੰਸੀ ਔਰੰਗਾਬਾਦ,  
ਬਿਹਾਰ ‘ਚ ਔਰੰਗਾਬਾਦ ਜ਼ਿਲ੍ਹੇ ਦੇ ਨਰਾਰੀਖੁਰਦ ਥਾਣਾ ਦੇ ਨਵੀਨਗਰ ਪਾਵਰ ਜੇਨਰੇਟਿੰਗ ਕੰਪਨੀ ‘ਚ ਅੱਜ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਇੱਕ ਜਵਾਨ ਨੇ ਆਪਣੇ ਹੀ ਚਾਰ ਸਾਥੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਪੁਲਿਸ ਮੁਖੀ ਸੱਤਿਆ ਪ੍ਰਕਾਸ਼ ਨੇ ਦੱਸਿਆ ਕਿ ਨਵੀਨਗਰ ਪਾਵਰ ਜੇਨਰੇਟਿੰਗ ਕੰਪਨੀ ਦੀ ਸੁਰੱਖਿਆ ਲਈ ਤਾਇਨਾਤ ਬਲ ਦੇ ਜਵਾਨ ਬਲਵੀਰ ਸਿੰਘ ਨੇ ਗੋਲੀਬਾਰੀ ਕੀਤੀ, ਜਿਸ ‘ਚ ਬਲ ਦੇ ਜਵਾਨ ਬੱਚਾ ਸ਼ਰਮਾ ਤੇ ਏ. ਐਨ. ਗੁਪਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ

ਜਦੋਂਕਿ ਜੀ. ਐਸ. ਰਾਮ ਤੇ ਅਰਵਿੰਦ ਕੁਮਾਰ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ ਜ਼ਖਮੀ ਦੋਵੇਂ ਜਵਾਨਾਂ ਦੀ ਹਸਪਤਾਲ ਲੈ ਜਾਣ ਸਮੇਂ ਮੌਤ ਹੋ ਗਈ ਪੁਲਿਸ ਮੁਖੀ ਨੇ ਕਿਹਾ ਕਿ ਜਵਾਨ ਬਲਵੀਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਮੁੱਢਲੇ ਨਜ਼ਰੀਏ ਤੋਂ ਇਹ ਲੱਗਦਾ Âੈ ਕਿ ਸਿੰਘ ਦਾ ਆਪਣੇ ਸਾਥੀਆਂ ਨਾਲ ਅੰਦਰੂਨੀ ਵਿਵਾਦ ਸੀ ਹਾਲਾਂਕਿ ਉਨ੍ਹਾਂ ਇਸ ਸਬੰਧੀ ਵਿਸਥਾਰ ਨਾਲ ਫਿਲਹਾਲ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here