ਸਾਡੇ ਨਾਲ ਸ਼ਾਮਲ

Follow us

17.5 C
Chandigarh
Wednesday, February 18, 2026
More
    Home Breaking News ਕ੍ਰਿਸਮਸ ਡੇਅ ਗ...

    ਕ੍ਰਿਸਮਸ ਡੇਅ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਖਾਣ ਪੀਣ ਦੀਆਂ ਵਸਤੂਆਂ ਵੰਡ ਕੇ ਮਨਾਇਆ

    ਕ੍ਰਿਸਮਸ ਡੇਅ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਖਾਣ ਪੀਣ ਦੀਆਂ ਵਸਤੂਆਂ ਵੰਡ ਕੇ ਮਨਾਇਆ ਗਿਆ

    ਫਰੀਦਕੋਟ 24 ਦਸੰਬਰ ( ਗੁਰਪ੍ਰੀਤ ਪੱਕਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ’ਤੇ  ਚੱਲਦਿਆਂ ਅੱਜ ਡੇਰਾ ਸੱਚਾ ਸੌਦਾ ਡੇਰਾ ਸ਼ਰਧਾਲੂਆਂ ਵੱਲੋਂ ਕ੍ਰਿਸਮਿਸ ਡੇਅ ਮਨਾਇਆ ਗਿਆ ਜਿਸ ਵਿਚ ਬਲਾਕ ਫ਼ਰੀਦਕੋਟ ਦੀ ਸਾਧ-ਸੰਗਤ ਨੇ ਅੱਜ ਕਰੀਬ 80 ਦੇ ਬੱਚਿਆਂ ਨੂੰ ਖਾਣ ਪੀਣ ਦੀਆਂ ਵਸਤੂਆਂ ਵੰਡ ਕੇ ਕ੍ਰਿਸਮਸ ਡੇਅ ਮਨਾਇਆ ਗਿਆ ।

    ਜਾਣਕਾਰੀ ਦਿੰਦੇ ਹੋਏ 15 ਮੈਂਬਰ ਨਰਿੰਦਰ ਇੰਸਾਂ, 25 ਮੈਂਬਰ ਕਰਮ ਇੰਸਾਂ ਠੇਕੇਦਾਰ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਗਏ 135 ਮਾਨਵਤਾ ਭਲਾਈ ਦੇ ਕੰਮਾਂ ਵਿੱਚੋਂ ਇਹ ਵੀ ਇੱਕ ਕੰਮ ਆਉਂਦਾ ਹੈ ਜਿਸ ਦੇ ਤਹਿਤ ਅੱਜ ਗ਼ਰੀਬ ਬੱਚਿਆਂ ਦੇ ਨਾਲ ਇਹ ਦਰਦ ਸਾਂਝਾ ਕੀਤਾ ਹੈ। ਉਨ੍ਹਾਂ  ਕਿਹਾ ਕਿ ਮਾਨਵਤਾ ਭਲਾਈ ਦੇ ਕੰਮ ਇਸੇ ਤਰਾਂ ਜਾਰੀ ਰਹਿਣਗੇ। ਇਸ ਮੌਕੇ ਬਲਾਕ ਭੰਗੀਦਾਸ ਨਛੱਤਰ ਸਿੰਘ ਇੰਸਾਂ ਅਤੇ 15 ਮੈਂਬਰ ਨਰਿੰਦਰ ਇੰਸਾਂ , 15 ਮੈਂਬਰ ਦਰਸ਼ਨ ਇੰਸਾਂ, 15 ਮੈਂਬਰ ਸ਼ਮਿੰਦਰ ਇੰਸਾਂ, 25 ਮੈਂਬਰ ਕਰਮ ਇੰਸਾਂ ਠੇਕੇਦਾਰ, ਭੰਗੀਦਾਸ ਜੋਗਿੰਦਰ ਸਿੰਘ ਇੰਸਾਂ, ਦੀਪਾ ਇੰਸਾਂ, ਰੋਬਿਨ ਇੰਸਾਂ, ਭੈਣ ਬਲਜੀਤ ਇੰਸਾਂ, ਭੈਣ ਪ੍ਰਿਤਪਾਲ ਇੰਸਾਂ , ਭੈਣ ਕੁਲਵੰਤ ਇੰਸਾਂ , ਭੈਣ ਕੁਲਦੀਪ ਇੰਸਾਂ , ਭੈਣ ਸੁਖਵਿੰਦਰ ਇੰਸਾਂ ਸਮੂਹ ਸੁਜਾਨ ਭੈਣਾਂ ਅਤੇ ਸਾਧ-ਸੰਗਤ ਹਾਜ਼ਰ ਸੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here