ਮੱਧ ਪ੍ਰਦੇਸ਼ ‘ਚ ਤੀਜਾ ਬਦਲ ਚੁਣਨਾ ਜ਼ਰੂਰੀ: ਅਖਿਲੇਸ਼

Choose, Third. Option, Madhya, Pradesh, Akhilesh

ਕਿਹਾ, ਭਾਜਪਾ ਤੇ ਕਾਂਗਰਸ ਦੀ ਇੱਕ ਹੀ ਨੀਤੀ

ਅਸ਼ੋਕਨਗਰ, ਏਜੰਸੀ। ਸਮਾਜਵਾਦੀ ਪਾਰਟੀ ਪ੍ਰਧਾਨ ਅਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ Akhilesh ਯਾਦਵ ਨੇ ਮੱਧ ਪ੍ਰਦੇਸ਼ ‘ਚ ਸੱਤਾਧਾਰੀ ਦਲ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਮੁੱਖ ਵਿਰੋਧੀ ਦਲ ਕਾਂਗਰਸ ‘ਤੇ ਤੰਜ ਕਸਦੇ ਹੋਏ ਕਿ ਦੋਵੇਂ ਹੀ ਪਾਰਟੀਆਂ ਦੀ ਇੱਕ ਹੀ ਨੀਤੀ ਹੈ, ਇਸ ਲਈ ਇੱਥੇ ਤੀਜਾ ਬਦਲ ਚੁਣਨਾ ਜਰੂਰੀ ਹੈ। ਸ੍ਰੀ ਯਾਦਵ ਕੱਲ੍ਹ ਜ਼ਿਲ੍ਹੇ ਦੇ ਮੁੰਗਾਵਲੀ ਅਤੇ ਚੰਦੇਰੀ ਵਿਧਾਨ ਸਭਾ ਦੇ ਈਸਾਗੜ ‘ਚ ਚੋਣਾਵੀ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ।

ਸ੍ਰੀ ਯਾਦਵ ਨੇ ਕਿਹਾ ਕਿ ਕਾਂਗਰਸ ਸੱਤਾ ਤੋਂ ਗਈ ਤਾਂ ਮਹਿੰਗਾਈ ਛੱਡ ਗਈ ਅਤੇ ਭਾਜਪਾ ਨੇ ਇਸ ‘ਚ ਹੋਰ ਵਾਧਾ ਕਰ ਦਿੱਤਾ। ਇਸ ਲਈ ਇਹ ਦੋਵੇਂ ਪਾਰਟੀਆਂ ਨੂੰ ਛੱਡ ਕੇ ਤੀਜਾ ਬਦਲ ਚੁਣਨਾ ਚਾਹੀਦਾ ਹੈ। ਸ੍ਰੀ ਯਾਦਵ ਨੇ ਚੰਦੇਰੀ ਵਿਧਾਨ ਸਭਾ ਦੇ ਈਸਾਗੜ ‘ਚ ਸਪਾ ਉਮੀਦਵਾਰ ਜੈਪਾਲ ਸਿੰਘ ਦੇ ਪੱਖ ‘ਚ ਚੁਣਾਵੀ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਇੱਕ ਖੱਡੇ ਵਾਲਾ ਸ਼ੌਚਾਲਿਆ ਬਣਾਏ ਜਾਣ ਦੀ ਯੋਜਨਾ ਤਿਆਰ ਕੀਤੀ ਸੀ ਅਤੇ ਭਾਜਪਾ ਦੋ ਖੱਡਿਆਂ ਵਾਲਾ ਸ਼ੌਚਾਲਿਆ ਬਣਵਾ ਰਹੀ ਹੈ। ਇਸ ਤੋਂ ਇਲਾਵਾ ਦੋਵਾਂ ਪਾਰਟੀਆਂ ਕੋਲ ਵਿਕਾਸ ਦਾ ਕੋਈ ਦੂਜਾ ਮੁੱਦਾ ਦੱਸਣ ਲਈ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।