29 ਅਕਤੂਬਰ ਨੂੰ ਡੀਸੀ ਦਫਤਰ ਦਾ ਘਿਰਾਓ ਕਰਨ ਦੀ ਦਿੱਤੀ ਚੇਤਾਵਨੀ
ਫਰੀਦਕੋਟ (ਗੁਰਪ੍ਰੀਤ ਪੱਕਾ)। Faridkot News: ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਫਰੀਦਕੋਟ ਦੇ ਸਾਦਿਕ ਚੋਂਕ ਵਿਖੇ ਗਿਆਰਾਂ ਵਜੇ ਤੋਂ ਤਿੰਨ ਵਜੇ ਤੱਕ ਧਰਨਾ ਦਿੱਤਾ ਗਿਆ ਜਿਸ ਵਿੱਚ ਮੁੱਖ ਆਗੂਆਂ ਵੱਲੋਂ ਸੰਬੋਧਨ ਕਰਨ ਵਾਲਿਆਂ ਵਿੱਚ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਕੌਮੀ ਕਿਸਾਨ ਯੂਨੀਅਨ, ਸ਼ਮਸ਼ੇਰ ਸਿੰਘ ਕਿੰਗਰਾ ਕਨਵੀਨਰ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫ਼ਰੀਦਕੋਟ, ਭੁਪਿੰਦਰ ਸਿੰਘ ਔਲਖ ਪਿੰਡ ਚਹਿਲ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਰਾਜਬੀਰ ਸਿੰਘ ਗਿੱਲ ਸੰਧਵਾਂ ਸਕੱਤਰ ਜਰਨਲ ਬੀਕੇਯੂ ਕਾਦੀਆਂ, ਜਸਕਰਨ ਸਿੰਘ ਮੋਰਾਂਵਾਲੀ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੌਂਦਾ ਧਨੇਰ।
ਸੁਖਜਿੰਦਰ ਸਿੰਘ ਤੁਬੰੜਭੰਨ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ, ਬੋਹੜ ਸਿੰਘ ਖਾਰਾ ਬਲਾਕ ਪ੍ਰਧਾਨ ਕੋਟਕਪੂਰਾ ਬੀਕੇਯੂ ਲੱਖੋਵਾਲ, ਅਮਰਜੀਤ ਸਿੰਘ ਪੰਨੂ ਕਿਰਤੀ ਕਿਸਾਨ ਯੂਨੀਅਨ, ਮਦਨ ਲਾਲ ਡੀਟੀਐਫ, ਆਦਿ ਆਗੂਆਂ ਵੱਲੋਂ ਸਬੋਧਨ ਕਰਦੇ ਕਿਹਾ ਕੇ ਝੋਨੇ ਦੀ ਖਰੀਦ ਜ਼ੋ ਇੱਕ ਤਰੀਕ ਤੋਂ ਸ਼ੁਰੂ ਹੋਣੀ ਸੀ ਉਹ ਅੱਜ ਤੱਕ ਪੱਚੀ ਦਿਨ ਬੀਤ ਜਾਣ ਤੇ ਵੀ ਸੁਸਤ ਰਫ਼ਤਾਰ ਨਾਲ ਖਰੀਦ ਹੋ ਰਹੀ ਹੈ। ਜਿਸ ਕਰਕੇ ਮੰਡੀਆਂ ਨੱਕੋ-ਨੱਕ ਭਰੀਆਂ ਪਈਆਂ ਹਨ। ਕਿਸਾਨ ਨੂੰ ਫਸਲ ਲਾਉਣ ਲਈ ਮੰਡੀਆਂ ’ਚ ਬਿਲਕੁੱਲ ਜਗ੍ਹਾ ਨਹੀਂ ਹੈ ਲੋਕ ਫ਼ਸਲ ਘਰਾਂ ’ਚ ਲਾਉਣ ਲਈ ਮਜ਼ਬੂਰ ਹਨ। ਜਿਨ੍ਹਾਂ ਮਾਲ ਤੁਲਿਆ ਉਸ ਦੀ ਲਿਫਟਿੰਗ ਬਿੱਲਕੁਲ ਨਹੀਂ ਹੋਈ, ਤੇ ਮੰਡੀ ਦੇ ਬਾਹਰ ਗਲੀਆਂ ਵਿੱਚ ਝੋਨਾ ਲਾਈਆ ਜਾ ਰਿਹਾ। ਜਿਸ ਨਾਲ ਰਾਹਗੀਰ ਪਰੇਸ਼ਾਨ ਹੋ ਰਹੇ ਹਨ। Faridkot News
Read This : Satinder Sartaj: ਜਾਣੋ! ਕਿਉਂ ਭੇਜਿਆ ਅਦਾਲਤ ਨੇ ਸਤਿੰਦਰ ਸਰਤਾਜ਼ ਨੂੰ ਸੰਮਨ…
ਝੋਨੇ ਦੀ ਖਰੀਦ ਤੇ ਲਿਫਟਿੰਗ ਦਾ ਸਰਕਾਰ ਯੋਗ ਪ੍ਰਬੰਧ ਕਰੇ। ਕਣਕ ਦੀ ਬਿਜਾਈ ਦਾ ਢੁੱਕਵਾਂ ਸਮਾਂ ਆ ਚੁੱਕਿਆ ਹੈ ਪਰ ਜ਼ਿਲ੍ਹਾ ਫ਼ਰੀਦਕੋਟ ਵਿੱਚ ਅਜੇ ਡੀਏਪੀ ਖਾਦ ਦਾ ਕੋਈ ਪ੍ਰਬੰਧ ਨਹੀਂ ਹੋਇਆ ਜਿਸ ਨਾਲ ਕਿਸਾਨ ਕਣਕ ਦੀ ਬਿਜਾਈ ਤੋਂ ਵਾਂਝੇ ਰਹਿ ਸਕਦੇ ਹਨ, ਕਣਕ ਦੀ ਬਿਜਾਈ ਲਈ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ੁਮੇਵਾਰੀ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਫਰੀਦਕੋਟ ਦੀ ਹੋਵੇਗੀ, ਕਿਉਂਕਿ ਖੇਤੀ ਬਾੜੀ ਵਿਭਾਗ ਡੀਏਪੀ ਖਾਦ ਦੇ ਮੁੱਦੇ ਨੂੰ ਛੱਡ ਕੇ ਪਰਾਲੀ ਦੇ ਮੁੱਦੇ ਦੀ ਗੱਲ ਕਰ ਰਿਹਾ ਹੈ, ਜ਼ੋ ਪਰਾਲੀ ਸਾਂਭ ਸੰਭਾਲ ਲਈ ਖੇਤੀ ਬਾੜੀ ਮਹਿਕਮੇ ਵੱਲੋਂ ਪਹਿਲਾਂ ਹੀ ਸੰਦ ਵੱਡੀ ਪੱਧਰ ਤੇ ਕਿਸਾਨਾਂ ਨੂੰ ਦੇਣ ਦੀ ਗੱਲ ਕਰ ਰਿਹਾ ਜੇਕਰ ਖੇਤੀਬਾੜੀ ਵਿਭਾਗ ਅਸਲ ’ਚ ਏਨੇਂ ਸੰਦੇ ਕਿਸਾਨਾਂ ਨੂੰ ਮੁਹਾਇਆ ਕਰਾ ਦਿੱਤੇ ਹਨ। Faridkot News
Read This : Road Accident: ਰੇਵਾੜੀ ’ਚ ਭਿਆਨਕ ਹਾਦਸਾ, ਹਾਈਵੇਅ ’ਤੇ ਖੜ੍ਹੇ ਟੈਂਕਰ ਨਾਲ ਟਕਰਾਈ ਕਾਰ
ਤਾਂ ਫੇਰ ਡੀਏਪੀ ਖਾਦ ਦਾ ਪ੍ਰਬੰਧ ਕਰੇ, ਪਰਾਲੀ ਦੇ ਧੂੰਏਂ ਦਾ ਪ੍ਰਦੂਸ਼ਣ ਸਿਰਫ 6 ਫੀਸਦੀ ਹੁੰਦਾ। ਜੇਕਰ ਏਨਾ ਸੰਦਾਂ ਖੇਤੀ ਬਾੜੀ ਮਹਿਕਮੇ ਵੱਲੋਂ ਦਿੱਤਾ ਗਿਆ ਹੈ ਤਾਂ ਪਰਾਲੀ ਦਾ ਪ੍ਰਦੂਸ਼ਣ ਨਾ ਮਾਤਰ ਰਹਿ ਜਾਵੇਗਾ ਤੇ ਦਿੱਤੇ ਸੰਦੇ ਵਾਲੇ ਕਿਸਾਨਾਂ ਦਾ ਸਿਰਫ ਰਕਬਾ ਚੈਕ ਕਰਨਾ ਬਣਦਾ ਹੈ। ਕਿ ਉਸ ਸੰਦੇ ਨਾਲ ਕਿੰਨਾ ਰਕਬਾ ਅੱਗ ਲਾਉਣ ਤੋਂ ਬਚਿਆ ਇਹ ਕਲੀਅਰ ਕਰਨ ਦੀ ਜਿੰਮੇਵਾਰੀ ਖੇਤੀਬਾੜੀ ਮਹਿਕਮੇ ਦੀ ਹੋਣੀ ਚਾਹੀਦੀ, ਪਰ ਇਹ ਮਹਿਕਮਾ ਤਾਂ ਦੂਜੇ ਕਿਸਾਨਾਂ ਉਪਰ ਬੇਵਜ੍ਹਾ ਪਰਚੇ ਪਾਉਣ ’ਚ ਲੱਗਿਆ ਹੈ ਜਦੋਂ ਕਿ ਇਸ ਮਹਿਕਮੇ ਦੀ ਜਿੰਮੇਵਾਰੀ ਅਜੇ ਫਸਲ ਦੀ ਖਰੀਦ ਕਰਾਉਣ ਤੇ ਡੀਏਪੀ ਖਾਦ ਮੁਹਾਇਆ ਕਰਾਉਣ ਦੀ ਹੈ ਇਹ ਸਭ ਸੰਬੋਧਨ ਕਰਦਿਆਂ ਆਗੂਆਂ ਵੱਲੋਂ ਕਿਹਾ ਗਿਆ। ਇਸ ਧਰਨੇ ’ਚ ਸ਼ਾਮਲ ਹੋਏ। Faridkot News
ਆਗੂਆਂ ’ਚ ਜ਼ੋਰਾਂ ਸਿੰਘ ਭਾਣਾ ਜ਼ਿਲ੍ਹਾ ਜਰਨਲ ਸਕੱਤਰ ਬੀਕੇਯੂ ਡਕੌਂਦਾ ਧਨੇਰ, ਸੁਖਦੇਵ ਸਿੰਘ ਬੱਬੀ ਬਰਾੜ ਜ਼ਿਲ੍ਹਾ ਜੁਅੰਇਟ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਨਗਿੰਦਰ ਸਿੰਘ ਖਜਾਨਚੀ ਬਲਾਕ ਕੋਟਕਪੂਰਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਜਸਵੰਤ ਸਿੰਘ ਕੰਮੇਆਣਾ, ਨਛੱਤਰ ਸਿੰਘ ਕਿਲ੍ਹਾ ਨੌਂ ਜ਼ਿਲ੍ਹਾ ਮੀਤ ਬੀਕੇਯੂ ਕਾਦੀਆਂ, ਬਲਵੰਤ ਸਿੰਘ ਕੰਮੇਆਣਾ, ਗੁਰਨਾਮ ਸਿੰਘ ਬਿੱਲਾ ਮੰਡ ਕੌਮੀ ਕਿਸਾਨ ਯੂਨੀਅਨ, ਜਸਵਿੰਦਰ ਸਿੰਘ ਖਾਰਾ, ਕਾਕਾ ਸਿੰਘ ਬਰਾੜ ਬੀਕੇਯੂ ਲੱਖੋਵਾਲ, ਪ੍ਰਦੀਪ ਸਿੰਘ ਬਰਾੜ, ਹਰਬੰਸ ਸਿੰਘ ਔਲਖ ਕੁੱਲ ਹਿੰਦ ਕਿਸਾਨ ਸਭਾ, ਅਮ੍ਰਿਤ ਕੌਰ ਹਰੀਨੋ, ਬੀਬੀ ਆਸਾਂ ਰਾਣੀ ਆਦਿ ਆਗੂ ਹਾਜ਼ਰ ਰਹੇ। Faridkot News














