75 ਕਿਲੋ ਭਾਰ ਵਰਗ ਗ੍ਰੀਕੋ ਰੋਮਨ ‘ਚ ਦਿਵਾਇਆ ਦੇਸ਼ ਨੂੰ ਮੈਡਲ
ਸੱਚ ਕਹੂੰ ਨਿਊਜ਼/ਝੱਜਰ। ਚਾਈਨਾ ‘ਚ ਸ਼ੁਰੂ ਹੋਈ ਏਸ਼ੀਅਨ ਚੈਂਪੀਅਨਸ਼ਿਪ ‘ਚ ਪਿੰਡ ਛਾਰਾ ਦੇ ਚਿਰਾਗ ਦਲਾਲ ਨੇ ਗੋਲਡ ਮੈਡਲ ਜਿੱਤ ਕੇ ਦੇਸ਼ ਤੇ ਪ੍ਰਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ਚਿਰਾਗ ਦੀ ਇਸ ਉਪਲੱਬਧੀ ਨੂੰ ਲੈ ਕੇ ਉਸਦੇ ਪਿਤਾ ਭੁਪਿੰਦਰ ਸਿੰਘ ਦਲਾਲ ਨੇ ਦੱਸਿਆ ਕਿ ਚਾਈਨਾ ‘ਚ 23 ਨਵੰਬਰ ਤੋਂ 25 ਨਵੰਬਰ ਤੱਕ ਹੋਈ ਏਸ਼ੀਆਨ ਚੈਂਪੀਅਨਸ਼ਿਪ ‘ਚ ਉਸਦੇ ਬੇਟੇ ਚਿਰਾਗ ਦਲਾਲ ਨੇ 75 ਕਿਲੋਗ੍ਰਾਮ ਭਾਰ ਵਰਗ ‘ਚ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲੇ ‘ਚ ਦੇਸ਼ ਦੀ ਅਗਵਾਈ ਕੀਤੀ । Asian Championship
ਸੈਮੀਫਾਈਨਲ ਕਜਾਖਿਸਤਾਨ ਦੇ ਖਿਡਾਰੀ ਨੂੰ ਹਰਾ ਕੇ ਫਾਈਨਲ ‘ਚ ਆਪਣੀ ਜਗ੍ਹਾ ਬਣਾਈ ਇਸ ਤੋਂ ਬਾਅਦ ਫਾਈਨਲ ਮੁਕਾਬਲੇ ‘ਚ ਚਿਰਾਗ ਨੇ ਚਾਈਨਾ ਦੇ ਚੇਨ ਹੇਂਸਿਕ ਨਾਂਅ ਦੇ ਪਹਿਲਵਾਨ ਨੂੰ ਹਰਾ ਕੇ ਸੋਨ ਤਮਗੇ ‘ਤੇ ਕਬਜ਼ਾ ਕਰਦੇ ਹੋਏ ਦੇਸ਼ ਨੂੰ ਜਿੱਤ ਦਿਵਾਈ ਚਿਰਾਗ ਦਲਾਲ ਦੀ ਇਸ ਜਿੱਤ ‘ਤੇ ਪਿੰਡ ਤੇ ਹਲਕੇ ‘ਚ ਖੁਸ਼ੀ ਦੀ ਲਹਿਰ ਹੈ ਪਰਿਵਾਰ ਵਾਲਿਆਂ ਨੂੰ ਵਧਾਈ ਦੇਣ ਲਈ ਪਿੰਡ ਤੇ ਹਲਕਾ ਨਿਵਾਸੀਆਂ ਦਾ ਤਾਂਤਾ ਲੱਗਿਆ ਹੈ ਚਿਰਾਗ ਦਲਾਲ ਪਿਛਲੇ ਡੇਢ ਸਾਲ ਤੋਂ ਪੂਨਾ ਸਥਿਤ ਆਰਮੀ ਕੈਂਪ ‘ਚ ਕੋਚ ਮਹਿੰਦਰ ਸਿੰਘ ਤੋਂ ਖੇਡ ਦੇ ਦਾਅ-ਪੇਚ ਸਿੱਖ ਰਿਹਾ ਸੀ। Asian Championship
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।