ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, January 21, 2026
More
    Home ਕੁੱਲ ਜਹਾਨ ਚੀਨ ਨੇ ਅਮਰੀਕਾ...

    ਚੀਨ ਨੇ ਅਮਰੀਕਾ ਦੇ ਵਾਧੂ ਟੈਕਸ ਸੰਬਧੀ ਬੈਠਕ ਬੁਲਾਈ

    China Convenes, Extra Tax, Related, Meeting, United States

    ਬੀਜਿੰਗ, ਏਜੰਸੀ

    ਚੀਨ ਦੇ ਉਪ ਪ੍ਰਧਾਨਮੰਤਰੀ ਲਿਡ ਹੇ ਅਮਰੀਕਾ ਦੁਆਰਾ 200 ਅਰਬ ਡਾਲਰ ਦੇ ਚੀਨ ਸਮਾਨਾਂ ‘ਤੇ ਲਾਏ ਗਏ ਵਾਧੂ ਟੈਕਸ ਸਬੰਧੀ ਮੰਗਲਵਾਰ ਨੂੰ ਬੀਜਿੰਗ ‘ਚ ਬੈਠਕ ਬਲਾਈ ਹੈ ਤਾਂਕਿ ਸਰਕਾਰ ਦੀ ਆਗਾਮੀ ਰਣਨੀਤੀ ‘ਤੇ ਵਿਚਾਰ ਕੀਤਾ ਜਾ ਸਕੇ। ਸੰਵਾਦ ਕਮੇਟੀ ਬਲੂਮਬਰਗ ਦੀ ਇੱਕ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ। ਚੀਨ ਨਾਲ ਹਾਲਿਆ ਵਪਾਰਿਕ ਟਕਰਾਅ ਵਿਚਕਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਚੀਨ ਪ੍ਰਤੀਕਿਰਿਆਸ਼ੀਲ ਕਦਮ ਉਠਾਉਂਦਾ ਹੈ ਤਾਂ ਉਹ ਐਪਲ ਦੀ ਸਮਾਰਟ ਘੜੀ ਅਤੇ ਕੁਝ ਹੋਰ ਉਪਭੋਗਤਾ ਵਸਤੂਆਂ ਨੂੰ ਛੱੜਕੇ 267 ਅਰਬ ਡਾਲਰ ਦੇ ਚੀਨ ਸਮਾਨਾਂ ‘ਤੇ ਵਾਧੂ ਟੈਕਸ ਲਾਏਗਾ।

    ਚੀਨ ਦੇ ਸਿਕਊਰਟੀ ਬਜਾਰ ਦੇ ਸੀਨੀਅਰ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਦੁਆਰਾ ਚੀਨ ਖਿਲਾਫ ਉਠਾਏ ਜਾਣ ਵਾਲੇ ਕਦਮਾਂ ਦਾ ਚੀਨ ‘ਤੇ ਕੋਈ ਅਸਰ ਨਹੀਂ ਪਏਗਾ ਕਿਉਂਕਿ ਚੀਨ ਕੋਲ ਇਸ ਫੈਸਲੇ ਦਾ ਮੁਕਾਬਲਾ ਕਰਨ ਲਈ ਕਾਫੀ ਵਿੱਤੀ ਅਤੇ ਆਰਥਿਕ ਨੀਤੀਆ ਹਨ। ਚੀਨ ਨੇ ਸਿਕਊਰਟੀ ਰੇਗੁਲੇਟਰੀ ਕਮਿਸ਼ਨ ਦੇ ਪ੍ਰਧਾਨ ਫਾਂਗ ਜਿੰਗਹਾਈ ਨੇ ਤਿਆਨਜਿਨ ‘ਚ ਇੱਕ ਸੰਮੇਲਨ ‘ਚ ਕਿਹਾ ਕਿ ਵੁਹ ਆਸਾ ਕਰਦੇ ਹਨ ਕਿ ਦੋਵੇ ਦੇਸ਼ ਬੈਠ ਕੇ ਵਪਾਰਕ ਸਮਝੌਤੇ ਕਰਨ ਅਤੇ ਉਨ੍ਹਾਂ ਨੇ ਉਮੀਦ ਜਤਾਈ ਕਿ ਚੀਨ ਅਤੇ ਅਮਰੀਕਾ ਵਿਚਕਾਰ ਵਪਾਰਕ ਸਬੰਧ ਲੰਬੀ ਮਿਆਦ ਹੋਣ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਰੀਬ 200 ਅਰਬ ਡਾਲਰ ਦੇ ਚੀਨ ਦੇ ਸਮਾਨਾਂ ਦੇ ਆਯਾਤ ‘ਤੇ 10 ਫੀਸਦੀ ਵਾਧੂ ਮੁੱਲ ਲਾਉਣ ਲਈ ਕਿਹਾ ਹੈ ਜਿਸ ਨਾਲ ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਕੱਟੜਤਾ ਹੋਰ ਵਧ ਗਈ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here