School Holiday : ਕੋਲਕਾਤਾ (ਏਜੰਸੀ)। ਪੱਛਮੀ ਬੰਗਾਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਸੂਬੇ ’ਚ ਸੱਤ ਪੜਾਵਾਂ ਦੀਆਂ ਆਮ ਚੋਣਾਂ ਦੇ ਮੱਦੇਨਜਰ ਪ੍ਰਾਇਮਰੀ, ਸੈਕੰਡਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। 19 ਅਪਰੈਲ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਦੇ ਮੱਦੇਨਜਰ, ਕੂਚ ਬਿਹਾਰ, ਅਲੀਪੁਰਦੁਆਰ ਤੇ ਜਲਪਾਈਗੁੜੀ ਦੇ ਨਾਲ ਲੱਗਦੇ ਤਿੰਨ ਜ਼ਿਲ੍ਹਿਆਂ ਦੇ ਵਿਦਿਅਕ ਅਦਾਰੇ 16 ਤੋਂ 20 ਅਪਰੈਲ ਤੱਕ ਬੰਦ ਰਹਿਣਗੇ। ਦੂਜੇ ਪੜਾਅ ’ਚ ਦਾਰਜੀਲਿੰਗ, ਕਲਿੰਗਪੋਂਗ ਤੇ ਦੱਖਣੀ ਤੇ ਉੱਤਰੀ ਦਿਨਾਜਪੁਰ ’ਚ 26 ਅਪਰੈਲ ਨੂੰ ਵੋਟਿੰਗ ਹੋਵੇਗੀ। (School Summer Vacation)
ਤਿਹਾੜ ਜੇਲ੍ਹ ’ਚ ਵਿਗੜੀ ਕੇਜਰੀਵਾਲ ਦੀ ਸਿਹਤ, ਡਾਕਟਰਾਂ ਨੇ ਪ੍ਰਗਟਾਈ ਚਿੰਤਾ
ਜਿਸ ਕਾਰਨ ਇਹ ਖੇਤਰ 24 ਤੋਂ 27 ਅਪਰੈਲ ਤੱਕ ਬੰਦ ਰਹਿਣਗੇ। ਡਬਲਯੂਬੀਬੀਏਐੱਸਈ ਨੋਟੀਫਿਕੇਸ਼ਨ ਅਨੁਸਾਰ, ਵੋਟਿੰਗ ਦੇ ਬਾਕੀ ਪੰਜ ਪੜਾਵਾਂ ਲਈ, ਕੋਲਕਾਤਾ ਸਮੇਤ ਸੂਬਿਆਂ ਦੇ ਸਾਰੇ ਜ਼ਿਲ੍ਹਿਆਂ ’ਚ ਸਕੂਲ ਤੇ ਕਾਲਜ 6 ਮਈ ਤੋਂ 2 ਜੂਨ, 2024 ਦੇ ਵਿਚਕਾਰ ਬੰਦ ਰਹਿਣਗੇ। ਆਮ ਤੌਰ ’ਤੇ ਗਰਮੀਆਂ ਦੀਆਂ ਛੁੱਟੀਆਂ 9 ਤੋਂ 20 ਮਈ ਤੱਕ ਹੁੰਦੀਆਂ ਹਨ ਪਰ ਵੋਟਾਂ ਦੇ ਸੱਤ ਗੇੜਾਂ ਕਾਰਨ ਛੁੱਟੀਆਂ ਦੇ ਦਿਨ ਵਧਾ ਦਿੱਤੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਜ਼ਿਆਦਾਤਰ ਸਕੂਲਾਂ ਤੇ ਕਾਲਜਾਂ ਦੀਆਂ ਇਮਾਰਤਾਂ ਨੂੰ ਪੋਲਿੰਗ ਸਟੇਸ਼ਨਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੇ ਅਸਥਾਈ ਕੈਂਪਾਂ ਵਜੋਂ ਵਰਤਿਆ ਜਾ ਰਿਹਾ ਹੈ। (School Summer Vacation)
ਅਪਰੈਲ ਦੇ ਮਹੀਨੇ ’ਚ ਇੰਨੇ ਦਿਨ ਬੰਦ ਰਹਿਣ ਵਾਲੇ ਹਨ ਸਕੂਲ, ਵੇਖੋ ਛੁੱਟੀਆਂ ਦੀ ਸੂਚੀ
ਇਸ ਸਮੇਂ ਸਕੂਲਾਂ ਤੇ ਕਾਲਜਾਂ ’ਚ ਪੜ੍ਹਦੇ ਸਾਰੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ, 23 ਮਾਰਚ ਤੋਂ 13 ਅਪਰੈਲ 2024 ਤੱਕ ਵਿਸ਼ੇਸ਼ ਨਾਮਾਂਕਨ ਤੇ ਦਾਖਲਾ ਸਮਾਰੋਹ ਮੁਹਿੰਮ ਚਲਾਈ ਜਾਵੇਗੀ, ਨਵਾਂ ਵਿੱਦਿਅਕ ਸੈਸ਼ਨ 1 ਅਪਰੈਲ ਤੋਂ ਸ਼ੁਰੂ ਹੋਵੇਗਾ, ਦੂਜੇ ਪਾਸੇ ਅਪਰੈਲ ਦਾ ਮਹੀਨਾ, ਬੱਚਿਆਂ ਲਈ ਖੁਸ਼ਖਬਰੀ ਹੈ, ਤੇ ਅਜਿਹਾ ਇਸ ਲਈ ਹੈ ਕਿਉਂਕਿ ਇੱਥੇ 7 ਦਿਨਾਂ ਦੀਆਂ ਛੁੱਟੀਆਂ ਹੋਣ ਵਾਲੀਆਂ ਹਨ। (School Summer Vacation)
ਵਿਦਿਆਰਥੀਆਂ ਨੂੰ ਹੈ ਸਕੂਲਾਂ ਦੀਆਂ ਛੁੱਟੀਆਂ ਦਾ ਬੇਸਬਰੀ ਨਾਲ ਇੰਤਜਾਰ | School Summer Vacation
ਅਸਲ ’ਚ ਬੱਚੇ ਆਪਣੇ ਸਕੂਲ ਦੀਆਂ ਛੁੱਟੀਆਂ ਦਾ ਬੇਸਬਰੀ ਨਾਲ ਇੰਤਜਾਰ ਕਰਦੇ ਹਨ, ਸਕੂਲ ਦੀਆਂ ਛੁੱਟੀਆਂ ਦੇਸ਼, ਖੇਤਰ ਤੇ ਵਿਦਿਅਕ ਅਦਾਰੇ ਦੇ ਆਧਾਰ ’ਤੇ ਵੱਖ-ਵੱਖ ਹੁੰਦੀਆਂ ਹਨ, ਉਹ ਆਮ ਤੌਰ ’ਤੇ ਅਕਾਦਮਿਕ ਕੈਲੰਡਰ ਅਨੁਸਾਰ ਤਹਿ ਕੀਤੀਆਂ ਜਾਂਦੀਆਂ ਹਨ। ਕਿਉਂਕਿ ਭਾਰਤ ’ਚ ਵਿਦਿਅਕ ਸੰਸਥਾਵਾਂ ਵੱਖ-ਵੱਖ ਬੋਰਡਾਂ ਜਿਵੇਂ ਕਿ ਸਟੇਟ ਐਜੂਕੇਸ਼ਨ ਬੋਰਡ, ਸੀਬੀਐਸਈ, ਆਈਸੀਐਸਈ ਤੇ ਹੋਰਾਂ ਅਧੀਨ ਆਉਂਦੀਆਂ ਹਨ। ਹਰ ਰਾਜ ਤੇ ਵਿਦਿਅਕ ਅਦਾਰੇ ਦੀਆਂ ਛੁੱਟੀਆਂ ਦੀਆਂ ਤਰੀਕਾਂ ਵੱਖ-ਵੱਖ ਹੋ ਸਕਦੀਆਂ ਹਨ, ਇਸ ਲਈ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਆਪਣੇ ਸੂਬੇ ਤੇ ਵਿਦਿਅਕ ਅਦਾਰੇ ਅਨੁਸਾਰ ਛੁੱਟੀਆਂ ਦਾ ਆਨੰਦ ਮਾਣ ਸਕਣ, ਇਸ ਲਈ ਆਓ ਜਾਣਦੇ ਹਾਂ ਹਰਿਆਣਾ ਦੇ ਸਰਕਾਰੀ ਸਕੂਲਾਂ ’ਚ ਛੁੱਟੀਆਂ ਦੀਆਂ ਤਰੀਕਾਂ ਬਾਰੇ। (School Summer Vacation)
ਇਹ ਹਨ ਅਪਰੈਲ ਮਹੀਨੇ ਦੀਆਂ ਛੁੱਟੀਆਂ | School Summer Vacation
- 7 ਅਪਰੈਲ : ਐਤਵਾਰ
- 11 ਅਪਰੈਲ ਈਦ : ਅਲ ਫਿਤਰ (ਵੀਰਵਾਰ)
- 13 ਅਪਰੈਲ : ਦੂਜਾ ਸ਼ਨਿੱਚਰਵਾਰ/ਵਿਸਾਖੀ/ਛਠ ਪੂਜਾ
- 14 ਅਪਰੈਲ : ਐਤਵਾਰ/ਬੀ ਆਰ ਅੰਬੇਡਕਰ ਜਯੰਤੀ
- 17 ਅਪਰੈਲ : ਰਾਮ ਨੌਮੀ (ਬੁੱਧਵਾਰ)
- 21 ਅਪਰੈਲ : ਐਤਵਾਰ
- 28 ਅਪਰੈਲ : ਐਤਵਾਰ