ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ’ਚ ਮਨਾਇਆ ਬਾਲ ਦਿਵਸ
ਕੋਟਕਪੂਰਾ (ਅਜੈ ਮਨਚੰਦਾ)। ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਅਧੀਨ ਚੱਲ ਰਹੀਆਂ ਸੰਸਥਾਵਾਂ ਐੱਸ ਐੱਮ ਡੀ ਵਰਲਡ ਸਕੂਲ ਅਤੇ ਸੰਤ ਮੋਹਨ ਦਾਸ ਮੈਮੋ. ਸੀਨੀ. ਸੈਕੰ. ਸਕੂਲ ਕੋਟ ਸੁਖੀਆ ਚ, ਸੰਸਥਾਵਾਂ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਾਲ ਦਿਵਸ ਮਨਾਇਆ ਗਿਆ।ਇਸ ਸਮਾਰੋਹ ਦੌਰਾਨ ਮੰਚ ਦਾ ਸੰਚਾਲਨ ਕਰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਮੈਡਮ ਅਨੂੰ ਬਾਲੀ ਵੱਲੋਂ ਕੀਤੀ ਗਈ।
ਇਸ ਉਪਰੰਤ ਛੋਟੇ-ਛੋਟੇ ਬੱਚਿਆਂ ਦੁਆਰਾ ਇੱਕ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਫੈਂਸੀ ਡਰਿੱਸ, ਪੰਜਾਬੀ ਗੀਤਾਂ ਉੱਪਰ ਸੋਲੋ ਡਾਂਸ, ਕਮੇਡੀ ਸਕਿੱਟਾਂ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਇਸ ਤੋਂ ਇਲਾਵਾ ਛੋਟੇ ਛੋਟੇ ਬੱਚਿਆਂ ਵੱਲੋਂ ਪੰਜਾਬ ਦੇ ਲੋਕ ਨਾਚ ਗਿੱਧੇ ਅਤੇ ਭੰਗੜੇ ਦੀ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ।ਇਸ ਪ੍ਰੋਗਰਾਮ ਵਿੱਚ ਸੰਸਥਾ ਦੇ ਚੇਅਰਮੈਨ ਮੁਕੰਦ ਲਾਲ ਥਾਪਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਮੰਚ ਤੋਂ ਬੋਲਦਿਆਂ ਹੋਇਆਂ ਵਿਦਿਆਰਥੀਆਂ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜੀਵਨ ਦੇ ਬਾਰੇ ਚ ਚਾਨਣਾ ਪਾਇਆ।
ਇਸ ਉਪਰੰਤ ਪਿ੍ਰੰਸੀਪਲ ਐੱਚ ਐੱਸ ਸਾਹਨੀ ਨੇ ਬੋਲਦਿਆਂ ਹੋਇਆਂ, ਬੱਚਿਆਂ ਨੂੰ ਚੰਗੇ ਨਾਗਰਿਕ ਦੇ ਗੁਣਾ ਤੋਂ ਜਾਣੂ ਕਰਵਾਇਆ ਅਤੇ ਉਹਨਾ ਨੂੰ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਮੇਘਾ ਥਾਪਰ ਅਤੇ ਪਿ੍ਰੰਸੀਪਲ ਮਨਜੀਤ ਕੌਰ ਵੱਲੋਂ ਵਿਸ਼ੇਸ਼ ਤੌਰ ਤੇ ਇਸ ਸਮਾਰੋਹ ਵਿੱਚ ਉਚੇਚੇ ਤੌਰ ’ਤੇ ਇਸ ਸਮਾਰੋਹ ਚ ਸ਼ਿਰਕਤ ਕੀਤੀ ਤੇ ਬੱਚਿਆਂ ਨਾਲ ਬਾਲ ਦਿਵਸ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਸਮੇਂ ਉਹਨਾ ਨਾਲ ਕੋ-ਆਰਡੀਨੇਟਰ ਅਨੂੰ ਬਾਲੀ, ਰਜਨੀ ਬਾਲਾ ਅਤੇ ਸਮੂਹ ਅਧਿਆਪਕ ਸਹਿਬਾਨ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ