ਜਾਪਾਨੀ ਬੁਖਾਰ ਨਾਲ ਮਰਦੇ ਰਹੇ ਬੱਚੇ, ਫਾਈਲਾਂ ‘ਚ ਅਟਕੀ ਰਹੀ ਦਵਾਈ

Children, Are Die, Japanese, Fever

ਨਵੀ ਦਿੱਲੀ, ਏਜੰਸੀ।

ਭਾਰਤੀ ਵੈਗਿਆਨਿਕ ਨੇ ਜਾਪਾਨੀ ਬੁਖਾਰ ਦੀ ਵਧੀਆ ਦਵਾਈ ਦੀ ਘੱਟੋ-ਘੱਟ 10 ਸਾਲ ਪਹਿਲਾਂ ਖੋਜ ਕਰ ਲਈ ਸੀ ਤੇ ਉਸਦਾ ਕਲੀਨਿਕ ਟਰੈਲ ਵੀ ਛੇ ਸਾਲ ਪਹਿਲਾਂ ਕਰ ਲਿਆ ਗਿਆ ਸੀ ਪਰ ਇਹ ਦਵਾਈ ਹੁਣ ਤੱਕ ਸਰਕਾਰੀ ਫਾਈਲਾਂ ‘ਚ ਘੁੰਮ ਰਹੀ ਹੈ ਅਤੇ ਉਪਚਾਰ ‘ਚ ਇਸਦਾ ਇਸਤੇਮਾਲ ਹੋ ਗਿਆ ਹੈ।

ਵਰਤਮਾਨ ‘ਚ ਦੇਸ਼ ‘ਚ ਜਪਾਨੀ ਬੁਖਾਰ ਦੇ ਮਰੀਜਾਂ ਨੂੰ ਡਾਕਸੀ ਸਾਈਕਿਲਨ ਨਾਂਅ ਦੀ ਦਵਾਈ ਦਿੱਤੀ ਜਾਂਦੀ ਹੈ। ਵੈਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ ਦੀ ਪ੍ਰਯੋਗਸਾਲਾ ਨੈਸ਼ਨਲ ਬ੍ਰੇਨ ਖੋਜ ਸੈਂਟਰ ਦੇ ਵੈਗਿਆਨਿਕ ਡਾ. ਅਨਿਬਰਨ ਬਾਸੂ ਨੇ ਦੱਸਿਆ ਕਿ ਦਿਮਾਗੀ ਪ੍ਰਣਾਲੀ ਤੇ ਦਿਮਾਗੀ ਬਿਮਾਰੀਆਂ ਨਹੀ ਪਹਿਲਾਂ ਇਸਤੇਮਾਲ ਕੀਤੀ ਜਾ ਰਹੀ ਦਵਾਈ ਮਿਨੋਸਾਈਕਿਲਨ ਜਪਾਨੀ ਬੁਖਾਰ ਸਮੇਤ ਹਰੇਕ ਪ੍ਰਕਾਰ ਦੇ ਗੰਭੀਰ ਏਨਸੇਫਲਾਈਟਿਸ ਸਿੰਡਰੋਮ ‘ਚ ਜ਼ਿਆਦਾ ਕਾਰਗਰ ਹਨ।

ਜਪਾਨੀ ਬੁਖਾਰ ਭਾਰਤ ਨੂੰ ਛੱਡਕੇ ਦੁਨੀਆਂ ਦੇ ਕਈ ਦੇਸ਼ਾਂ ‘ਚ ਹੁਣ ਖਤਮ ਹੋ ਚੁੱਕਾ ਹੈ। ਦੇਸ਼ ‘ਚ ਇਹ ਮੁੱਖ ਤੌਰ ‘ਤੇ ਉੱਤਰ ਪ੍ਰਦੇਸ਼ ਤੱਕ ਸੀਮਿਤ ਹੈ ਜਿੱਥੇ ਗੋਰਖਪੁਰ ਜਿਲ੍ਹਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਹਾਲਾਂਕਿ, ਹਾਲ ਦੇ ਦਿਨਾਂ ‘ਚ ਅਸਾਮ ‘ਚ ਵੀ ਇਸਦੇ ਕੁਝ ਮਾਮਲੇ ਸਾਹਮਣੇ ਆਏ ਹਨ। ਇਸ ਬਿਮਾਰੀ ਨਾਲ ਹਰ ਸਾਲ ਦੇਸ਼ ‘ਚ ਕਈ ਬੱਚਿਆਂ ਦੀ ਮੌਤ ਹੋ ਜਾਂਦੀ ਹੈ।

ਡਾ. ਬਾਸੂ ਨੇ ਇੱਕ ਨਿਊਜ ਏਜੰਸੀ ਨਾਲ ਗੱਲਬਾਤ ਕਰਦੇ ਹੋਇਆ ਕਿਹਾ ਕਿ ਇਸ ਦਵਾਈ ਦਾ ਪ੍ਰਯੋਗਸ਼ਾਲਾ ‘ਚ ਜਨਵਰਾਂ ‘ਤੇ ਨਿਰੀਖਣ ਕਰਨ ਤੋਂ ਬਾਅਦ ਲਖਨਾਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ‘ਚ ਕਲੀਨਿਕਲ ਟਰਾਈਲ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਨਿਰੀਖਣ ਦੇ ਪਰਿਣਾਮ ਉਤਸ਼ਾਹਤ ਰਹੇ ਹਨ ਤੇ ਇਸ ਦੇ ਬਾਰੇ ‘ਚ ਭਾਰਤੀ ਮੈਡੀਕਲ ਖੋਜ ਪਰਿਸ਼ਦ ਨੂੰ ਪੇਸ਼ ਵੀ ਕੀਤਾ ਜਾ ਚੁੰਕਾ ਹੈ।

ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੂੰ ਵੀ ਇਸ ਦਵਾਈ ਦੇ ਪ੍ਰਯੋਗ ਅਤੇ ਇਸਦੇ ਸੰਭਾਵਿਤ ਫਾਇਦੇ ਦੇਬਾਰੇ ‘ਚ ਪੂਰੇ ਅੰਕੜੇ ਅਤੇ ਟਰਾਈਲ ਦੇ ਪਰਿਣਾਮ ਦਿੱਤੇ ਗਏ ਹਨ। ਇਸ ਤੋਂ ਬਾਅਦ ਵੀ ਹੁਣ ਤੰਕ ਇਸਦਾ ਉਪਯੋਗ ਸ਼ੁਰੂ ਹੋ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।