ਜੈਪੁਰ, ਗੁਰਜੰਟ ਸਿੰਘ। ਰਾਜਸਥਾਨ ਦੇ ਜੈਪੁਰ ਦੇ ਜੋਬਨੇਰ ਥਾਣਾ ਖੇਤਰ ਦੇ ਪਿੰਡ ਭੋਜਪੁਰਾ ਕਲਾਂ ’ਚ ਸ਼ਨਿੱਚਰਵਾਰ ਸਵੇਰੇ 7 ਵਜੇ 200 ਫੁੱਟ ਡੂੰਘੇ ਬੋਰਵੈੱਲ (Jaipur Borewell) ’ਚ ਖੇਡਦੇ ਹੋਏ 9 ਸਾਲ ਦਾ ਬੱਚਾ ਡਿੱਗ ਗਿਆ। ਇਕੱਠੇ ਖੇਡਦੇ ਬੱਚਿਆਂ ਨੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਤਾਂ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ। ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਘਟਨਾ ਦੇ 1 ਘੰਟੇ ਬਾਅਦ ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। 6 ਘੰਟਿਆਂ ਦੇ ਰੈਸਕਿਊ ਆਪ੍ਰੇਸ਼ਨ ਤੋਂ ਬਾਅਦ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬੱਚਾ ਬੋਰਵੈੱਲ ਦੇ ਅੰਦਰ 7 ਘੰਟੇ ਰਿਹਾ। ਇਸ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਬੱਚੇ ਦੀ ਸਲਾਮਤ ਲਈ ਲਗਾਤਾਰ ਦੁਆਵਾਂ ਕੀਤੀਆਂ। (Jaipur Borewell)
ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਮਾਮੇ ਦੇ ਘਰ ਆਇਆ ਸੀ | Jaipur Borewell
ਪ੍ਰਾਪਤ ਜਾਣਕਾਰੀ ਅਨੁਸਾਰ 9 ਸਾਲਾ ਬੱਚਾ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਭੋਜਪੁਰਾ ਕਲਾਂ ਸਥਿਤ ਆਪਣੇ ਮਾਮੇ ਦੇ ਘਰ ਆਇਆ ਹੋਇਆ ਸੀ। ਸ਼ਨਿੱਚਰਵਾਰ ਸਵੇਰੇ ਉਹ ਬੱਚਿਆਂ ਨਾਲ ਆਪਣੇ ਮਾਮੇ ਦੇ ਖੇਤ ਗਿਆ, ਜਿੱਥੇ ਬੋਰਵੈੱਲ ਬਣਿਆ ਹੋਇਆ ਹੈ। ਬੋਰਵੈੱਲ ’ਤੇ ਪੱਥਰ ਰੱਖਿਆ ਹੋਇਆ ਸੀ। ਬੱਚੇ ਨੇ ਖੇਡਦੇ ਹੋਏ ਪੱਥਰ ਹਟਾਇਆ, ਖੇਡਦੇ ਹੋਏ ਉਸ ਦਾ ਪੈਰ ਤਿਲ੍ਹਕ ਗਿਆ ਅਤੇ ਉਹ 200 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਿਆ। ਬੱਚਿਆਂ ਨੇ ਇਸ ਬਾਰੇ ਆਪਣੇ ਰਿਸਤੇਦਾਰਾਂ ਨੂੰ ਸੂਚਿਤ ਕੀਤਾ।
ਪਰਿਵਾਰ ਦਾ ਰੋ-ਰੋ ਬੁਰਾ ਹਾਲ | Jaipur Borewell
ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਵਲ ਡਿਫੈਂਸ ਅਤੇ ਐੱਸਡੀਆਰਐੱਫ ਦੀ ਟੀਮ ਮੌਕੇ ’ਤੇ ਪਹੁੰਚ ਗਈ ਸੀ। ਫਿਲਹਾਲ ਬੋਰਵੈੱਲ ਦੇ ਅੰਦਰੋਂ ਬੱਚਿਆਂ ਦੀਆਂ ਆਵਾਜਾਂ ਆ ਰਹੀਆਂ ਹਨ। ਐੱਨਡੀਆਰਐੱਫ਼ ਦੀ ਟੀਮ ਨੇ ਸਭ ਤੋਂ ਪਹਿਲਾਂ ਬੱਚੇ ਨੂੰ ਆਕਸੀਜਨ ਦੇਣ ਦਾ ਕੰਮ ਕੀਤਾ। ਬਚਾਅ ਟੀਮ ਬੱਚੇ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਬੱਚੇ ਦੇ ਸੁਰੱਖਿਅਤ ਬਾਹਰ ਨਿਕਲਣ ਲਈ ਕਈ ਸੂਬਿਆਂ ਤੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਚਰਨਾਂ ’ਚ ਅਰਦਾਸਾਂ ਕਰ ਰਹੇ ਹਨ।
ਡੇਰਾ ਸਰਧਾਲੂਆਂ ਨੇ ਮਾਸੂਮ ਲਈ ਪੂਜਨੀਕ ਗੁਰੂ ਜੀ ਨੂੰ ਅਰਦਾਸ ਕੀਤੀ | Jaipur Borewell
ਜਿਵੇਂ ਹੀ ਮਾਸੂਮ ਦੇ ਬੋਰਵੈੱਲ ’ਚ ਡਿੱਗਣ ਦੀ ਖਬਰ ਮਿਲੀ ਤਾਂ ਡੇਰਾ ਸੱਚਾ ਸੌਦਾ ਦੇ ਕਰੋੜਾਂ ਪੈਰੋਕਾਰਾਂ ਨੇ ਅਰਦਾਸ ਕੀਤੀ। ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ, ਜੰਮੂ-ਕਸਮੀਰ, ਨੇਪਾਲ, ਬਿਹਾਰ, ਉੜੀਸਾ, ਕਰਨਾਟਕ, ਛੱਤੀਸਗੜ੍ਹ, ਪੱਛਮੀ ਬੰਗਾਲ, ਉੱਤਰਾਖੰਡ, ਪੰਜਾਬ ਅਤੇ ਵਿਦੇਸਾਂ ਤੋਂ ਡੇਰਾ ਸ਼ਰਧਾਲੂ ਮਾਸੂਮ ਬੱਚੇ ਦੀ ਸਲਾਮਤੀ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਰਨਾਂ ’ਚ ਅਰਦਾਸ ਕਰ ਰਹੇ ਹਨ ਤਾਂ ਜੋ ਬੱਚਾ ਸੁਰੱਖਿਅਤ ਬਾਹਰ ਆ ਸਕੇ।