ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Central Jail:...

    Central Jail: ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਏ.ਡੀ.ਜੀ.ਪੀ. ਜੇਲ੍ਹਾਂ ਵੱਲੋਂ ਕੇਂਦਰੀ ਜ਼ੇਲ੍ਹ ਦਾ ਨਿਰੀਖਣ

    Central Jail
    ਪਟਿਆਲਾ : ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਭਾਵਨਾ ਗਰਗ ਅਤੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਅਰੁਣਪਾਲ ਸਿੰਘ ਕੇਂਦਰੀ ਜੇਲ੍ਹ ਪਟਿਆਲਾ ਦਾ ਨਿਰੀਖਣ ਕਰਦੇ ਹੋਏ।

    Central Jail: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਭਾਵਨਾ ਗਰਗ ਅਤੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਅਰੁਣਪਾਲ ਸਿੰਘ ਨੇ ਅੱਜ ਕੇਂਦਰੀ ਜੇਲ੍ਹ ਪਟਿਆਲਾ ਦਾ ਨਿਰੀਖਣ ਕੀਤਾ। ਆਪਣੇ ਇਸ ਦੌਰੇ ਦੌਰਾਨ ਭਾਵਨਾ ਗਰਗ ਤੇ ਅਰੁਣਪਾਲ ਸਿੰਘ ਨੇ ਇਸ ਮੌਕੇ ਜੇਲ੍ਹ ਲਈ ਇੱਕ ਨਵੀਂ ਬੂਲੈਰੋ ਗੱਡੀ ਸਮੇਤ ਜੇਲ੍ਹ ਦੇ ਅੰਦਰ ਗਸ਼ਤ ਕਰਨ ਲਈ ਜੇਲ੍ਹ ਅਮਲੇ ਵਾਸਤੇ ਈ-ਰਿਕਸ਼ਾ, ਇੱਕ ਈ ਬਾਈਕ ਤੇ ਤਿੰਨ ਮੋਟਰਸਾਇਕਲ ਅਤੇ ਬੰਦੀਆਂ ਨੂੰ ਐਮਰਜੈਂਸੀ ਵਿੱਚ ਹਸਪਤਾਲ ਲਿਜਾਣ ਲਈ ਇੱਕ ਐਂਬੂਲੈਂਸ ਵੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਵਰੁਣ ਸ਼ਰਮਾ ਨੂੰ ਸਪੁਰਦ ਕੀਤੀ।

    ਇਹ ਵੀ ਪੜ੍ਹੋ: Bank Refund News: ਡੇਰਾ ਸ਼ਰਧਾਲੂ ਨੇ ਬੈਂਕ ਖਾਤੇ ’ਚ ਆਏ ਹਜ਼ਾਰਾਂ ਰੁਪਏ ਅਸਲ ਮਾਲਕ ਨੂੰ ਕੀਤੇ ਵਾਪਸ

    ਇਸ ਦੌਰਾਨ ਭਾਵਨਾ ਗਰਗ ਅਤੇ ਅਰੁਣਪਾਲ ਸਿੰਘ ਨੇ ਆਖਿਆ ਕਿ ਜੇਲ੍ਹਾਂ ਨੂੰ ਅਸਲ ਵਿੱਚ ਸੁਧਾਰ ਘਰ ਬਣਾਉਣ ਲਈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਦੇਖ-ਰੇਖ ਹੇਠ ਜੇਲ੍ਹਾਂ ਦੇ ਨਵੀਨੀਕਰਨ ਤੇ ਸੁਧਾਰ ਹਿੱਤ ਵਿਆਪਕ ਯੋਜਨਾ ਉਲੀਕੀ ਗਈ ਹੈ। ਦੋਵਾਂ ਅਧਿਕਾਰੀਆਂ ਨੇ ਜੇਲ੍ਹ ਅੰਦਰ ਬੁਨਿਆਦੀ ਢਾਂਚੇ, ਸੁਰੱਖਿਆ ਅਤੇ ਸਮੁੱਚੇ ਕੈਦੀਆਂ ਦੀ ਭਲਾਈ ਵਿੱਚ ਨਿਰੰਤਰ ਸੁਧਾਰ ਨੂੰ ਯਕੀਨੀ ਬਣਾਉਣ ਲਈ ਜੇਲ੍ਹ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਵੀ ਜਾਰੀ ਕੀਤੇ।

    ਪ੍ਰਮੁੱਖ ਸਕੱਤਰ ਭਾਵਨਾ ਗਰਗ ਤੇ ਏ.ਡੀ.ਜੀ.ਪੀ ਅਰੁਣਪਾਲ ਸਿੰਘ ਨੇ ਇਸ ਮੌਕੇ ਬੰਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ’ਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਦਿਆਂ ਉਨ੍ਹਾਂ ਨੂੰ ਸਕਾਰਾਤਮਕ ਤਬਦੀਲੀ ਅਤੇ ਪੁਨਰਵਾਸ ਵੱਲ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕੈਦੀਆਂ ਲਈ ਕਾਨੂੰਨੀ ਸਹਾਇਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨਵੇਂ ਬਣੇ ਕਾਨੂੰਨੀ ਸਹਾਇਤਾ ਦਫ਼ਤਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ ਸਿਖਲਾਈ ਪ੍ਰਾਪਤ ਕੈਦੀਆਂ ਨੂੰ ਵੱਖ-ਵੱਖ ਜੀਵਨ ਹੁਨਰਾਂ ਦੇ ਸਰਟੀਫਿਕੇਟ ਵੀ ਵੰਡੇ। ਦੋਵਾਂ ਅਧਿਕਾਰੀਆਂ ਨੇ ਜੇਲ੍ਹ ਅੰਦਰ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਬੂਟੇ ਲਗਾਉਣ ਦੀ ਮੁਹਿੰਮ ਦਾ ਵੀ ਉਦਘਾਟਨ ਕੀਤਾ। Central Jail