ਚੰਡੀਗੜ੍ਹ ਮੇਅਰ ਚੋਣ ਸਬੰਧੀ ਮੁੱਖ ਮੰਤਰੀ ਮਾਨ ਨੇ ਆਖ ਦਿੱਤੀ ਇਹ ਵੱਡੀ ਗੱਲ

Punjab News

ਭਾਜਪਾ ਨੇ 36 ਵੋਟ ਗਿਣਨ ’ਚ ਹੀ ਘੁਟਾਲਾ ਕੀਤਾ

  • ਅੱਜ ਦਾ ਦਿਨ ਲੋਕਤੰਤਰ ਲਈ ਕਾਲਾ ਦਿਨ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੰਡੀਗੜ੍ਹ ਮੇਅਰ ਦੇ ਮੁੱਦੇ ‘ਤੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਭਾਜਪਾ ਨੂੰ ਘੇਰਿਆ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਲੋਕਤੰਤਰ ਲਈ ਕਾਲਾ ਦਿਨ ਹੈ। ਭਾਜਪਾ ਨੇ ਸਿਰਫ 36 ਵੋਟ ਗਿਣਨ ’ਚ ਹੀ ਘੁਟਾਲਾ ਕਰ ਦਿੱਤਾ। Punjab News

ਇਹ ਵੀ ਪੜ੍ਹੋ: Market of Chandigarh : ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਆਈਆਂ ਅੱਗ ਦੀ ਲਪੇ…

ਉਨਾਂ ਕਿਹਾ ਕਿ ਅਨਿਲ ਮਸੀਹ ’ਤੇ ਦੇਸ਼ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਭਾਜਪਾ ਦੀ ਪੁਰਾਣੀ ਆਦਤ ਹੈ। ਗਣੰਤਤਰ ਵਾਲੇ ਮਹੀਨੇ ਹੀ ਭਾਜਪਾ ਨੇ ਸੰਵਿਧਾਨ ਦੀਆਂ ਧੱਜੀਆਂ ਉੱਡਾਈਆਂ। ਇਹ ਲੋਕਤੰਤਤ ਦੀ ਲੁ੍ੱਟ ਹੈ।

LEAVE A REPLY

Please enter your comment!
Please enter your name here