ਪੰਜਾਬ ਵਿੱਚ ‘ਕੱਚਾ’ ਸ਼ਬਦ ਨਹੀਂ ਰਹਿਣ ਦੇਵਾਂਗੇ : ਮਾਨ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ 12,710 ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ। ਮੱਖ ਮੰਤਰੀ ਮਾਨ ਨੇ ਕਿਹਾ ਕਿ ਜੋ ਪਿਛਲੀਆਂ ਸਰਕਾਰਾਂ ਦੇ ਕੀਤੇ ਵਾਅਦੇ ਤੋਂ ਦੁਖੀ ਸਨ। ਪੰਜਾਬ ਸਰਕਾਰ ਦੇ ਪਰਿਵਾਰ ਵਿੱਚ ਸਭ ਦਾ ਸੁਆਗਤ ਹੈ। ਪ੍ਰਮਾਤਮਾ ਦੀ ਕਿਰਪਾ ਅਤੇ ਪੰਜਾਬੀਆਂ ਦੇ ਪਿਆਰ ਅਤੇ ਸਹਿਯੋਗ ਨਾਲ ਆਉਣ ਵਾਲੇ ਦਿਨਾਂ ਵਿੱਚ ਜਨਤਾ ਦੇ ਹੱਕ ਵਿੱਚ ਫੈਸਲੇ ਹੁੰਦੇ ਰਹਿਣਗੇ। (Teachers Regular) ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵਾਸ ਰੱਖੋ ਬਾਕੀ ਕੱਚੇ ਕਾਮਿਆਂ ਨੂੰ ਵੀ ਜਲਦੀ ਪੱਕਾ ਕਰ ਲਵਾਂਗੇ ਅਤੇ ਪੰਜਾਬ ਵਿੱਚ ‘ਕੱਚਾ’ ਸ਼ਬਦ ਨਹੀਂ ਰਹਿਣ ਦੇਵਾਂਗੇ। ਉਨ੍ਹਾਂ ਕਿਹਾ ਕਿ ਹੁਣ ਤੱਕ ਕੱਚੇ ਘਰਾਂ ਦਾ ਰਿਵਾਜ ਵੀ ਖਤਮ ਹੋ ਚੁੱਕਾ ਹੈ, ਇਸ ਲਈ ਅਧਿਆਪਕ ਕੱਚੇ ਨਾ ਹੋਣ। ਅੱਜ ਤੋਂ ਅਧਿਆਪਕਾਂ ਦੇ ਮੂੰਹੋਂ ਕੱਚਾ ਸ਼ਬਦ ਕੱਢ ਦਿੱਤਾ ਗਿਆ ਹੈ ਅਤੇ 58 ਸਾਲ ਦੀ ਉਮਰ ਤੱਕ ਕੋਈ ਸਮੱਸਿਆ ਨਹੀਂ ਆਵੇਗੀ।
ਕਈ ਅਧਿਆਪਕਾਵਾਂ ਹੋਈਆਂ ਭਾਵੁਕ (Teachers Regular)
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੌਕਰੀਆਂ ਰੈਗੂਲਰ ਕਰਨ ਦਾ ਐਲਾਨ ਹੁੰਦਿਆਂ ਹੀ ਕਈ ਅਧਿਆਪਕਾਵਾਂ ਭਾਵੁਕ ਹੋ ਗਈਆਂ। ਉਹ ਭਾਵੁਕ ਹੋ ਕੇ ਮੁੱਖ ਮੰਤਰੀ ਦੇ ਗਲੇ ਲੱਗ ਗਈ ਤੇ ਕਿਹਾ ਕਿ ਉਹ ਹਮੇਸ਼ਾ ‘ਆਪ’ ਸਰਕਾਰ ਦਾ ਸਾਥ ਦੇਣਗੇ। ਇਸ ਦੇ ਨਾਲ ਹੀ ਭਗਵੰਤ ਮਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਗਏ। ਉਸ ਨੇ ਕਿਹਾ ਕਿ ਉਹ ਜਦੋਂ ਵੀ ਵੋਟ ਪਾਉਣਗੇ, ਉਹ ਆਪਣੀ ਸਰਕਾਰ ਨੂੰ ਹੀ ਵੋਟ ਪਾਉਣਗੇ।