ਮਾਸੂਮ ਦੀ ਹਾਲਤ ਨੂੰ ਵੇਖ ਪ੍ਰਸ਼ਾਸਨ ਦੀ ਚੁੱਪੀ | Chetna Borewell Rescue Operation
ਕੋਟਪੁਤਲੀ (ਸੱਚ ਕਹੂੰ ਨਿਊਜ਼)। Chetna Borewell Rescue Operation: ਕੋਟਪੁਤਲੀ ’ਚ 4 ਦਿਨਾਂ ਤੋਂ ਚੱਲ ਰਹੇ ਬਚਾਅ ਕਾਰਜ ’ਚ ਚੇਤਨਾ (3) ਤੱਕ ਅਜੇ ਤੱਕ ਨਹੀਂ ਪਹੁੰਚ ਸਕੀ ਹੈ। ਨਵਾਂ ਟੋਆ ਤਿਆਰ ਹੋਣ ਤੋਂ ਬਾਅਦ, ਰੈਟ ਮਾਈਨਰਾਂ ਨੂੰ ਪਾਈਪ ਤੋਂ 170 ਫੁੱਟ ਹੇਠਾਂ ਉਤਾਰਿਆ ਜਾਵੇਗਾ। ਇਸ ਤੋਂ ਬਾਅਦ ਉਹ 20 ਫੱੱਟ ਦੀ ਸੁਰੰਗ ਖੋਦਣਗੇ। ਬੁੱਧਵਾਰ ਸਵੇਰੇ 8 ਵਜੇ ਤੋਂ 170 ਫੁੱਟ ਟੋਆ ਪੁੱਟਿਆ ਜਾ ਰਿਹਾ ਹੈ। ਨਾਪ ਸਹੀ ਨਾ ਹੋਣ ਕਾਰਨ 30 ਘੰਟਿਆਂ ਤੋਂ ਖੁਦਾਈ ਦਾ ਕੰਮ ਚੱਲ ਰਿਹਾ ਹੈ।
ਸੋਮਵਾਰ ਦੁਪਹਿਰ ਕਰੀਬ 2 ਵਜੇ ਤੋਂ 700 ਫੁੱਟ ਡੂੰਘੇ ਬੋਰਵੈੱਲ ’ਚ ਫਸੀ ਬੱਚੀ ਚੇਤਨਾ 72 ਘੰਟਿਆਂ ਤੋਂ ਭੁੱਖੀ-ਪਿਆਸੀ ਹੈ। ਇੱਥੋਂ ਤੱਕ ਕਿ ਮੰਗਲਵਾਰ ਤੋਂ ਉਸ ਦੀ ਹਰਕਤ ਵੀ ਕੈਮਰੇ ’ਤੇ ਨਜ਼ਰ ਨਹੀਂ ਆ ਰਹੀ ਸੀ। ਅਧਿਕਾਰੀ ਉਸ ਦੀ ਮੌਜੂਦਾ ਸਥਿਤੀ ਬਾਰੇ ਕੁਝ ਨਹੀਂ ਕਹਿ ਰਹੇ ਹਨ। ਦੇਸੀ ਜੁਗਾੜ ਕਾਰਨ ਉਹ ਸ਼ੁਰੂਆਤੀ ਸਥਾਨ ਤੋਂ ਸਿਰਫ਼ 30 ਫੁੱਟ ਉੱਪਰ ਹੀ ਆ ਸਕਦੀ ਸੀ। ਪਿਛਲੇ 48 ਘੰਟਿਆਂ ਤੋਂ ਚੇਤਨਾ 120 ਫੁੱਟ ਦੀ ਡੂੰਘਾਈ ’ਤੇ ਹੁੱਕ ’ਤੇ ਫਸੀ ਹੋਈ ਹੈ। ਹੁਣ ਤੱਕ ਉਸ ਨੂੰ ਆਊਟ ਕਰਨ ਦੀਆਂ 4 ਕੋਸ਼ਿਸ਼ਾਂ ਨਾਕਾਮ ਹੋ ਚੁੱਕੀਆਂ ਹਨ। ਪਰਿਵਾਰ ਨੇ ਬੁੱਧਵਾਰ ਨੂੰ ਪ੍ਰਸ਼ਾਸਨ ’ਤੇ ਲਾਪਰਵਾਹੀ ਦਾ ਦੋਸ਼ ਵੀ ਲਾਇਆ ਸੀ। Chetna Borewell Rescue Operation
ਕਲੈਕਟਰ ਨੇ ਦੱਸਿਆ ਕਿ ਕਿਉਂ ਹੋ ਰਹੀ ਹੈ ਦੇਰੀ | Chetna Borewell Rescue Operation
ਕੋਟਪੁਤਲੀ-ਬਹਿਰੋਰ ਦੀ ਜ਼ਿਲ੍ਹਾ ਕਲੈਕਟਰ ਕਲਪਨਾ ਅਗਰਵਾਲ ਸੋਮਵਾਰ ਦੁਪਹਿਰ ਤੋਂ ਚੱਲ ਰਹੇ ਬਚਾਅ ਕਾਰਜ ਨੂੰ ਵੇਖਣ ਲਈ ਬੁੱਧਵਾਰ ਦੇਰ ਰਾਤ ਮੌਕੇ ’ਤੇ ਪਹੁੰਚੀ। ਉਨ੍ਹਾਂ ਸਾਰੀ ਕਾਰਵਾਈ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਕਲੈਕਟਰ ਦਾ ਕਹਿਣਾ ਹੈ ਕਿ ਬਚਾਅ ਕਾਰਜ ਲਗਾਤਾਰ ਜਾਰੀ ਹੈ, ਇਸ ਆਪਰੇਸ਼ਨ ਨੂੰ ਇੱਕ ਮਿੰਟ ਲਈ ਵੀ ਨਹੀਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਐਨਡੀਆਰਐਫ ਦੀ ਟੀਮ ਪਹਿਲਾਂ ਵੀ ਅਜਿਹੇ ਬਚਾਅ ਕਾਰਜਾਂ ਦੀ ਅਗਵਾਈ ਕਰ ਚੁੱਕੀ ਹੈ। ਅਗਰਵਾਲ ਨੇ ਕਿਹਾ ਕਿ ਪਾਇਲਿੰਗ ਮਸ਼ੀਨ ਲਈ ਕਾਫੀ ਤਿਆਰੀਆਂ ਕਰਨੀਆਂ ਪੈਣਗੀਆਂ। ਇਹ ਮਸ਼ੀਨ ਕਾਫੀ ਵੱਡੀ ਹੈ। ਇਹ ਇੱਕ ਵੱਡੇ ਟਰੇਲਰ ’ਤੇ ਲੋਡ ਕੀਤਾ ਗਿਆ ਹੈ। ਮਸ਼ੀਨ ਨੂੰ ਇੱਥੇ ਲਿਆਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਸਾਨੂੰ ਸੜਕਾਂ ਬਣਾਉਣੀਆਂ ਪਈਆਂ। ਕਈ ਬਿਜਲੀ ਦੇ ਖੰਭਿਆਂ ਨੂੰ ਹਟਾਉਣਾ ਪਿਆ। ਇਸ ਕਾਰਨ ਦੇਰੀ ਹੋਈ। Chetna Borewell Rescue Operation
ਮਾਂ ਨੇ 4 ਦਿਨਾਂ ਤੋਂ ਨਹੀਂ ਖਾਧਾ ਖਾਣਾ
- ਚੇਤਨਾ ਦੀ ਮਾਸੀ ਬੀਟੂ ਨੇ ਦੱਸਿਆ ਕਿ ਬੱਚੀ ਦੀ ਮਾਂ (ਢੋਲੀ ਦੇਵੀ) ਨੇ 4 ਦਿਨਾਂ ਤੋਂ ਕੁੱਝ ਖਾਧਾ ਨਹੀਂ ਹੈ। ਪਾਣੀ ਤੇ ਚਾਹ ਵੀ ਨਹੀਂ ਪੀ ਰਹੀ ਹੈ। ਉਹ ਬੇਹੋਸ਼ੀ ਦੀ ਹਾਲਤ ’ਚ ਹੈ।
- ਚਾਰ ਦਿਨ ਹੋ ਗਏ ਹਨ ਪਰ ਸਾਡੀ ਧੀ ਨੂੰ ਅਜੇ ਤੱਕ ਬਾਹਰ ਨਹੀਂ ਕੱਢਿਆ ਗਿਆ।
ਰੈਟ ਮਾਈਨਰਾਂ ਨੂੰ ਪਾਈਪ ਹੇਠਾਂ ਭੇਜਿਆ ਜਾਵੇਗਾ
- ਅਧਿਕਾਰੀਆਂ ਅਨੁਸਾਰ ਪਾਇਲਿੰਗ ਮਸ਼ੀਨ ਨਾਲ ਖੁਦਾਈ ਦਾ ਕੰਮ ਪੂਰਾ ਕਰ ਲਿਆ ਗਿਆ ਹੈ ਪਰ ਫਿਲਹਾਲ ਮਸ਼ੀਨ ਬੰਦ ਕਰ ਦਿੱਤੀ ਗਈ ਹੈ।
- ਇੱਕ ਅੰਤਮ ਪਾਈਪ ਥੱਲੇ ਕੀਤਾ ਜਾ ਰਿਹਾ ਹੈ, ਜਿਸ ’ਚ ਹੇਠਾਂ ਜਾਲ ਲੱਗੇ ਹੋਏ ਹਨ।
- ਇਸ ਪਾਈਪ ਅੰਦਰ ਰੈਟ ਮਾਈਨਰ ਭੇਜੇ ਜਾਣਗੇ। ਪੁੱਟਣ ਲਈ ਪਾਈਪ ਸਾਈਡ ਤੋਂ ਕੱਟ ਦਿੱਤੀ ਗਈ ਹੈ।