ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਤੋਂ
- ਧੋਨੀ ਦੇ ਧਰੁੰਦਰਾਂ ਤੋਂ ਪਾਰ ਪਾਉਣਾ ਸੌਖਾ ਨਹੀਂ ਹੋਵੇਗਾ ਰਾਜਸਥਾਨ ਲਈ
(ਏਜੰਸੀ) ਜੈਪੁਰ (ਰਾਜਸਥਾਨ)। ਪਿਛਲੇ ਦੋ ਮੈਚਾਂ ’ਚ ਹਾਰਾਂ ਝੱਲਣ ਤੋਂ ਬਾਅਦ ਰਾਜਸਥਾਨ ਰਾਇਲਸ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚ ’ਚ ਵੀਰਵਾਰ ਨੂੰ ਚੇਨਈ ਸੁਪਰ ਕਿੰਗਸ ਖਿਲਾਫ ਵਾਪਸੀ ਕਰਨ ਦੀ ਉਮੀਦ ਨਾਲ ਮੈਦਾਨ ’ਤੇ ਉਤਰੇਗਾ ਪਰ ਲਗਾਤਾਰ ਤਿੰਨ ਜਿੱਤਾਂ ਨਾਲ ਉਤਸ਼ਾਹ ਨਾਲ ਭਰਪੂਰ ਮਹਿੰਦਰ ਸਿੰਘ ਧੋਨੀ ਦੀ ਟੀਮ ਤੋਂ ਪਾਰ ਪਾਉਣਾ ਉਸਦੇ ਲਈ ਸੌਖਾ ਨਹੀਂ ਹੋਵੇਗਾ। ਰਿਤੁਰਾਜ ਗਾਇਕਵਾੜ, ਡੇਵੋਨ ਕਾਨਵੇ, ਅਜਿੰਕਿਆ ਰਹਾਣੇ ਅਤੇ ਸ਼ਿਵਮ ਦੁਬੇ ਦੀ ਸ਼ਾਨਦਾਰ ਬੱਲੇਬਾਜੀ ਨਾਲ ਚੇਨਈ ਨੇ ਪਿਛਲੇ ਤਿੰਨ ਮੈਚਾਂ ’ਚ ਆਸਾਨ ਜਿੱਤ ਦਰਜ ਕੀਤੀ ਅਜਿਹੇ ’ਚ ਇਸ ਮੈਚ ’ਚ ਚੇਨਈ ਦੀ ਸਿਖਰਲੀ ਲੜੀ ਦੇ ਬੱਲੇਬਾਜ਼ਾਂ ਅਤੇ ਰਾਜਸਥਾਨ ਦੇ ਵਿਸ਼ਵ ਪੱਧਰੀ ਸਪਿੱਨਰਾਂ ਦਰਮਿਆਨ ਰੋਮਾਂਚਿਕ ਮੁਕਾਬਲਾ ਹੋਣ ਦੀ ਸੰਭਾਵਨਾ ਹੈ। (Chennai Vs Rajasthan )
ਰਹਾਣੇ ਸ਼ਾਨਦਾਰ ਫਾਰਮ ’ਚ
ਕਾਨਵੇ ਨੇ ਇਸ ਸ਼ੈਸ਼ਨ ’ਚ ਹਾਲੇ ਤੱਕ ਸ਼ਾਨਦਾਰ ਬੱਲੇਬਾਜੀ ਕਰਕੇ ਸੱਤ ਮੈਚਾਂ ’ਚ 314 ਦੌੜਾਂ ਬਣਾਈਆਂ ਹਨ ਜਦੋਂਕਿ ਅਜਿੰਕਿਆ ਰਹਾਣੇ ਦੇ ਤੇਜ਼ ਤਰਾਰ ਬੱਲੇਬਾਜ਼ੀ ਸਾਰੀਆਂ ਟੀਮਾਂ ’ਤੇ ਭਾਰੀ ਪੈ ਰਹੇ ਹਨ। ਉਨ੍ਹਾਂ ਨੇ ਐਤਵਾਰ ਨੂੰ ਕੋਲਕਾਤਾ ਨਾਈਟ ਰਾਈਡਰਸ ਖਿਲਾਫ ਸਿਰਫ 29 ਗੇਂਦਾਂ ’ਚ ਨਾਬਾਦ 71 ਦੌੜਾਂ ਦੀ ਤੇਜ਼ ਤਰਾਰ ਪਾਰੀ ਖੇਡੀ ਸੀ ਰਹਾਣੇ ਹੁਣ ਤੱਕ ਪੰਜ ਮੈਚਾਂ ’ਚ 209 ਦੌੜਾਂ ਬਣਾ ਚੁੱਕੇ ਹਨ ਅਤੇ ਉਨ੍ਹਾਂ ਦਾ ਸਟਰਾਇਕ ਰੇਟ 199.04 ਹੈ ਸਵਾਈ ਮਾਨਸਿੰਘ ਸਟੇਡੀਅਮ ’ਚ ਹੋਣ ਵਾਲੇ ਮੈਚ ’ਚ ਜਿੱਤ ਨਾਲ ਉਸਨੇ ਪਲੇਆਫ ’ਚ ਪਹੁੰਚਣ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤੀ ਮਿਲੇਗੀ। ਇਸਦੇ ਲਈ ਉਹ ਰਾਜਸਥਾਨ ਨੂੰ ਉਸਦੇ ਘਰੇਲੂ ਮੈਦਾਨ ’ਤੇ ਹਰਾਉਣ ’ਚ ਕੋਈ ਕਸਰ ਨਹੀਂ ਛੱਡੇਗਾ ਲਗਾਤਾਰ ਦੋ ਮੈਚਾਂ ’ਚ ਹਾਰ ਨਾਲ ਰਾਜਸਥਾਨ ਆਪਣੀ ਟੀਮ ਦੀ ਮੁਹਿੰਮ ਵਾਪਸ ਪੱਟੜੀ ’ਤੇ ਲਿਆਉਣ ਲਈ ਬੇਤਾਬ ਹੋਵੇਗਾ ਅਤੇ ਚੇਨਈ ਦੇ ਮਜ਼ਬੂਤ ਟੀਮ ਖਿਲਾਫ ਆਪਣਾ ਸਰਵਸ਼ੇ੍ਰਸਠ ਪ੍ਰਦਰਸ਼ਨ ਕਰਨਾ ਚਾਹੇਗਾ।
ਰਾਜਸਥਾਨ ਨੂੰ ਬੱਲਬਾਜ਼ੀ ’ਚ ਲਗਾਉਣ ਪਵੇਗਾ ਜ਼ੋਰ
ਜੇਕਰ ਰਾਜਸਥਾਨ ਨੂੰ ਚੇਨੱਈ ਨੂੰ ਹਰਾਉਣਾ ਹੈ ਤਾਂ ਉਸਦੇ ਚੋਟੀ ਦੇ ਬੱਲੇਬਾਜ਼ਾਂ ਜੋਸ ਬਟਲਰ, ਯਸ਼ਸਵੀ ਜਾਇਸਵਾਲ ਅਤੇ ਕਪਤਾਨ ਸੰਜੂ ਸੈਮਸਨ ਨੂੰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ ਪਿੱਚ ਤੋਂ ਸਪਿੱਨਰਾਂ ਨੂੰ ਮੱਦਦ ਮਿਲਣ ਦੀ ਉਮੀਦ ਹੈ ਅਤੇ ਅਜਿਹੇ ’ਚ ਰਾਜਸਥਾਨ ਦੇ ਸਟਾਰ ਸਪਿੱਨਰ ਰਵੀਚੰਦਰਨ ਅਸ਼ਵਿਨ ਅਤੇ ਯੁਜਵੇਂਦਰ ਚਹਿਲ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੋਵੇਗੀ। ਰਾਜਸਥਾਨ ਰਾਇਲਸ ਭਲੇ ਹੀ ਆਪਣੇ ਘਰੇਲੂ ਮੈਦਾਨ ’ਤੇ ਖੇਡ ਰਿਹਾ ਹੋਵੇਗਾ ਪਰ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਦਰਸ਼ਕਾਂ ਤੋਂ ਧੋਨੀ ਨੂੰ ਅਪਾਰ ਸਮਰੱਥਨ ਮਿਲੇਗਾ ਜਿਵੇਂ ਕਿ ਕੁਝ ਦਿਨ ਪਹਿਲਾਂ ਕੋਲਕਾਤਾ ’ਚ ਹੋਇਆ ਸੀ ਮੰਨਿਆ ਜਾ ਰਿਹਾ ਹੈ ਕਿ ਧੋਨੀ ਅਖੀਰਲੀ ਵਾਰ ਆਈਪੀਐੱਲ ’ਚ ਖੇਡ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ