ਬ੍ਰਾਵੋ ਦੇ ਹੌਸਲੇ ਨਾਲ ਚੇੱਨਈ ਦੀ ਸ਼ਾਹੀ ਜਿੱਤ

Chennai, Royal Victory, Bravo, Courage

ਨਵੀਂ ਦਿੱਲੀ | ਕੈਰੇਬੀਅਨ ਆਲਰਾਊਂਡਰ ਡਵੇਨ ਬ੍ਰਾਵੋ (33 ਦੌੜਾਂ ‘ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਅਸਟਰੇਲੀਆਈ ਆਲਰਾਊਂਡਰ ਸ਼ੇਨ ਵਾਟਸਨ ਦੇ ਧਮਾਕੇਦਾਰ 44 ਦੌੜਾਂ ਦੀ ਬਦੌਲਤ ਪਿਛਲੀ ਚੈਂਪੀਅਨ ਚੇੱਨਈ ਸੁਪਰ ਕਿੰਗਸ ਨੇ ਦਿੱਲੀ ਕੈਪੀਟਲਸ ਨੂੰ ਉਸ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ‘ਚ ਆਈਪੀਅੇੱਲ-12 ਦੇ ਮੁਕਾਬਲੇ ‘ਚ ਛੇ ਵਿਕਟਾਂ ਨਾਲ ਹਰਾ ਦੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ
ਚੇੱਨਈ ਨੇ ਦਿੱਲੀ ਨੂੰ ਛੇ ਵਿਕਟਾਂ ‘ਤੇ 147 ਦੌੜਾਂ ‘ਤੇ ਰੋਕਣ ਤੋਂ ਬਾਅਦ 19.4 ਓਵਰਾਂ ‘ਚ ਚਾਰ ਵਿਕਟਾਂ ‘ਤੇ 150 ਦੌੜਾਂ ਬਣਾ ਕੇ ਅਸਾਨ ਜਿੱਤ ਹਾਸਲ ਕੀਤੀ ਚੇੱਨਈ ਦੀ ਦੂਜੀ ਜਿੱਤ ਤੋਂ ਬਾਅਦ ਚਾਰ ਅੰਕ ਹੋ  ਗਏ ਹਨ ਤੇ ਊਹ ਸੂਚੀ ‘ਚ ਚੋਟੀ ‘ਤੇ ਪਹੁੰਚ ਗਿਆ ਹੈ ਦਿੱਲੀ ਨੂੰ ਦੋ ਮੈਚਾਂ ‘ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਵਾਟਸਨ ਦੇ 44 ਦੋੜਾਂ ਤੋਂ ਇਲਾਵਾ ਸੁਰੇਸ਼ ਰੈਨਾ ਨੇ 30, ਕੇਦਾਰ ਜਾਧਵ ਨੇ 27 ਅਤੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਨਾਬਾਦ 32 ਦੌੜਾਂ ਬਣਾਈਆਂ ਜਦੋਂਕਿ ਬ੍ਰਾਵੋ ਨੇ ਜੇਤੂ ਚੌਕਾ ਮਾਰਿਆ ਟੀਚੇ ਦਾ ਪਿੱਛਾ ਕਰਦਿਆਂ ਚੇੱਨਈ ਨੇ ਅੰਬਾਟੀ ਰਾਇਡੂ ਨੂੰ ਛੇਤੀ ਹੀ ਗੁਆ ਦਿੱਤਾ ਰਾਇਡੂ ਪੰਜ ਦੌੜਾਂ ਹੀ ਬਣਾ ਸਕੇ ਚੇੱਨਈ ਦੀ ਪਹਿਲੀ ਵਿਕਟ 21 ਦੇ ਸਕੋਰ ‘ਤੇ ਡਿੱਗੀ ਅਸਟਰੇਲੀਆਈ ਖਿਡਾਰੀ ਸ਼ੇਨ ਵਾਟਸਨ ਨੇ ਕੁਝ ਬਿਹਤਰੀਨ ਸ਼ਾਟ ਖੇਡੇ ਤੇ ਸੁਰੇਸ਼ ਰੈਨਾ ਨਾਲ ਦੂਜੀ ਵਿਕਟ ਲਈ ਚਾਰ ਓਵਰਾਂ ‘ਚ 52 ਦੌੜਾਂ ਦੀ ਸਾਂਝੇਦਾਰੀ ਕੀਤੀ ਵਾਟਸਨ ਦੀ ਵਿਕਟ 73 ਦੇ ਸਕੋਰ ‘ਤੇ ਡਿੱਗੀ ਮਿਸ਼ਰਾ ਨੇ ਇਸ ਵਿਕਟ ਨਾਲ ਕੋਟਲਾ ਮੈਦਾਨ ‘ਤੇ ਆਈਪੀਅੇੱਲ ‘ਚ ਆਪਣੇ 50 ਵਿਕਟਾਂ ਪੂਰੀਆਂ ਕਰ ਲਈਆਂ ਵਾਟਸਨ ਦੇ ਆਊਟ ਹੋਣ ਦਾ ਰੈਨਾ ‘ਤੇ ਕੋਈ ਅਸਰ ਨਹੀਂ ਪਿਆ ਅਤੇ ਉਨ੍ਹਾਂ ਨੇ 10ਵੇਂ ਓਵਰ ‘ਚ ਲੈੱਗ ਸਪਿੱਨਰ ਰਾਹੁਲ ਤੇਵਤੀਆ ਦੀ ਗੇਂਦ ‘ਤੇ ਸ਼ਾਨਦਾਰ ਛੱਕਾ ਲਾ ਦਿੱਤਾ 10 ਓਵਰ ਸਮਾਪਤ ਹੋਣ ‘ਤੇ ਚੇੱਨਈ ਦਾ ਸਕੋਰ 97 ਦੌੜਾਂ ਪਹੁੰਚ ਚੁੱਕਿਆ ਸੀ ਮਿਸ਼ਰਾ ਨੇ 11ਵੇਂ ਓਵਰ ‘ਚ ਰੈਨਾ ਨੂੰ ਪੰਤ ਦੇ ਹੱਥੋਂ ਕੈਚ ਕਰਵਾ ਕੇ ਮੈਚ ‘ਚ ਕੁਝ ਰੋਮਾਂਚ ਪੈਦਾ ਕਰ ਦਿੱਤਾ ਰੈਨਾ ਦੀ ਵਿਕਟ ਡਿੱਗਣ ਤੋਂ ਬਾਅਦ ਮੈਦਾਨ ‘ਤੇ ਉੱਤਰੇ ਚੈੱਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਤਾੜੀਆਂ ਨਾਲ ਸਵਾਗਤ ਹੋਇਆ ਧੋਨੀ ਨੇ ਆਪਣੀ ਪਹਿਲੀ ਹੀ ਗੇਂਦ ਨੂੰ ਸਲਿੱਪ ਦੇ ਉੱਪਰੋਂ ਕੱਟ ਕੇ ਚੌਕੇ ਲਈ ਖੇਡ ਦਿੱਤਾ ਹਾਲਾਂਕਿ ਇਹ ਖਤਰਨਾਕ ਸ਼ਾਟ ਸੀ ਪਰ ਇਸ ਦੇ ਨਾਲ ਹੀ ਚੇੱਨਈ ਦੇ 100 ਦੋੜਾਂ ਪੂਰੀਆਂ ਹੋ ਗਈਆਂ ਟੀਚਾ ਵੱਡਾ ਨਹੀਂ ਸੀ ਅਤੇ ਚੰਗੀ ਸ਼ੁਰੂਆਤ ਮਿਲਣ ਕਾਰਨ ਚੈੱਨਈ ‘ਤੇ ਕੋਈ ਦਬਾਅ ਵੀ ਨਹੀਂ ਸੀ
16 ਓਵਰਾਂ ਦੀ ਸਮਾਪਤੀ ‘ਤੇ ਚੇੱਨਈ ਨੇ ਸਕੋਰ 125 ਦੌੜਾਂ ਪਹੁੰਚਾ ਦਿੱਤਾ ਧੋਨੀ ਨੇ ਪਾਲ ‘ਤੇ ਚੌਕਾ ਮਾਰਿਆ ਤੇ ਚੇੱਨਹੀ ਨੂੰ ਟੀਚੇ ਦੇ ਨਜ਼ਦੀਕ ਲੈ ਗਏ ਧੋਨੀ ਨੇ ਮਿਸ਼ਰਾ ‘ਤੇ ਸਿੱਧਾ ਛੱਕਾ ਮਾਰਿਆ ਅਤੇ ਸਕੋਰ 146 ਪਹੁੰਚਾ ਦਿੱਤਾ ਜਾਧਵ ਆਖਰੀ ਓਵਰ ਦੀ ਪਹਿਲੀ ਗੇਂਦ ‘ਤੇ ਰਬਾਦਾ ਦਾ ਸ਼ਿਕਾਰ ਬਣ ਗਏ ਜਾਧਵ ਨੇ 34 ਗੇਂਦਾਂ ‘ਤੇ 27 ਦੌੜਾ ‘ਚ ਦੋ ਚੌਕੇ ਲਾਏ ਜਦੋਂਕਿ ਧੋਨੀ ਨੇ 35 ਗੇਂਦਾਂ ‘ਤੇ ਨਾਬਾਦ 32 ਦੌੜਾਂ ‘ਚ ਦੋ ਚੌਕੇ ਅਤੇ ਇੱਕ ਛੱਕਾ ਲਾਇਆ ਦਿੱਲੀ ਵੱਲੋਂ ਮਿਸ਼ਰਾ ਨੇ 35 ਦੌੜਾਂ ‘ਤੇ ਦੋ ਵਿਕਟਾਂ ਲਈਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।