Gurjit Singh Aujla | ਐਸ.ਐਮ.ਓ. ਥਰੀਏਵਾਲ ਸੰਬੰਧੀ ਸ਼ਿਕਾਇਤ ਮਿਲਣ ਤੇ ਕੀਤਾ ਅਚਨਚੇਤ ਦੌਰਾ
ਅੰਮ੍ਰਿਤਸਰ (ਰਾਜਨ ਮਾਨ) ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਲਾਕਾ ਵਾਸੀਆਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਪਬਲਿਕ ਹੈਲਥ ਸੈਂਟਰ ਥਰੀਏਵਾਲ ਦੀ ਅਚਨਚੇਤ ਚੈਕਿੰਗ ਕੀਤੀ ਤੇ ਸਿਹਤ ਕੇਂਦਰ ਵਿੱਚ ਬਹੁਤ ਸਾਰੀਆਂ ਊਨਤਾਈਆਂ ਨੂੰ ਸਾਹਮਣੇ ਲਿਆਂਦਾ
ਜਿਲ੍ਹੇ ਦੇ ਸਿਵਲ ਸਰਜਨ ਸ਼੍ਰੀਮਤੀ ਪ੍ਰਭਜੀਤ ਕੌਰ ਜੌਹਲ ਨਾਲ ਪੀ.ਐਚ.ਸੀ. ਥਰੀਏਵਾਲ ਦੀ ਅਚਨਚੇਤ ਚੈਕਿੰਗ ਕਰਨ ਪੁੱਜੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੇਖਿਆ ਕਿ ਸਿਹਤ ਕੇਂਦਰ ਥਰੀਏਵਾਲ ਵਿਖੇ ਕੰਮ ਕਰਦੇ ਐਸ.ਐਮ.ਓ. ਜਿਆਦਾਤਰ ਸਮੇਂ ਤੋਂ ਗੈਰ ਹਾਜਰ ਰਹਿੰਦੇ ਹਨ ਤੇ ਜਦ ਵੀ ਉਹ ਆਪਣੇ ਕੰਮ ਤੇ ਹਾਜਰ ਹੁੰਦੇ ਹਨ ਤੇ ਉਹ ਆਪਣੇ ਹਾਜਰੀ ਰਜਿਸਟਰ ਤੇ ਲੱਗੇ ਪ੍ਰਸ਼ਨ ਚਿੰਨਾਂ ਜਾਂ ਗੈਰ ਹਾਜਰੀ ਦੇ ਚਿੰਨਾਂ ਨੂੰ ਰੱਦ ਕਰਦਿਆਂ ਮੁੜ ਆਪਣੀ ਹਾਜਰੀ ਨੂੰ ਦਰਸਾਉਂਦਿਆਂ ਆਪਣੀ ਹਜਾਰੀ ਲਗਾਉਂਦੇ ਹਨ ਇੱਥੇ ਜਿਕਰਯੋਗ ਹੈ ਕਿ ਇਲਾਕਾ ਵਾਸੀਆਂ ਵੱਲੋਂ ਵੱਡੇ ਪੱਧਰ ‘ਤੇ ਮਿਲਿਆਂ ਸ਼ਿਕਾਇਤਾਂ ਤੇ ਕਾਰਵਾਈ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਪੀ.ਐਚ.ਸੀ. ਕੇਂਦਰ ਥਰੀਲੇਵਾਲ ਦਾ ਅਚਨਚੇਤ ਦੌਰਾ ਕੀਤਾ ਗਿਆ ਸੀ
ਅੱਜ ਜਦ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਂੰਘ ਔਜਲਾ ਨੇ ਸਿਹਤ ਕੇਂਦਰ ਥਰੀਏਵਾਲ ਆਪਣੀ ਦਸਤਕ ਦਿੱਤੀ ਤਾਂ ਦੇਖਿਆ ਕਿ ਸਿਹਤ ਕੇਂਦਰ ਵਿੱਚ ਬਹੁਤ ਸਾਰੀਆਂ ਊਣਤਾਈਆਂ ਸਨ ਜਿੰਨ੍ਹਾਂ ਵਿੱਚੋਂ ਸਿਹਤ ਕੇਂਦਰ ਥਰੀਏਵਾਲ ਦੀ ਮੁੱਖ ਸਿਹਤ ਅਧਿਕਾਰੀ ਦੀ ਕੁਰਸੀ ਆਪਣੀ ਜਿੰਮੇਵਾਰੀ ਤੋਂ ਬਿਨ੍ਹਾਂ ਸੱਖਣੀ ਮਿਲੀ ਜਿਸ ਸੰਬੰਧੀ ਸਖਤ ਐਕਸ਼ਨ ਲੈਂਦਿਆਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੌਕੇ ‘ਤੇ ਸੰਬੰਧਿਤ ਵਿਭਾਗ ਦੇ ਮੰਤਰੀ ਨੂੰ ਇਸ ਸੰਬੰਧੀ ਰਿਪੋਰਟ ਦਿੰਦਿਆਂ ਕਿਹਾ ਕਿ ਸਰਕਾਰ ਵਲੋਂ ਆਮ ਜਨਤਾ ਲਈ ਤਾਇਨਾਤ ਕੀਤੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਅਣਗਹਿਲੀ ਲਈ ਬਖਸ਼ਿਆ ਨਹੀ ਜਾਵੇਗਾ
ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀ ਕੀਤਾ ਜਾਵੇਗਾ : ਸ. ਅੋਜਲਾ
ਸ. ਔਜਲਾ ਨੇ ਸਰਕਾਰੀ ਮਹਿਕਮੇਂ ਵਿੱਚ ਘੁਸਪੈਠ ਕਰ ਚੁੱਕੀਆਂ ਭ੍ਰਿਸ਼ਟਾਚਾਰ ਵਿੱਚ ਲਿਪਤ ਭੇਡਾਂ ਦੇ ਰੂਪ ਵਿੱਚ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀ ਕੀਤਾ ਜਾਵੇਗਾ ਸ. ਅੋਜਲਾ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਦੌਰਾਨ ਸਰਕਾਰੀ ਖਜਾਨੇ ਨੂੰ ਖੋਰਾ ਲਗਾਉਣ ‘ਤੇ ਪੰਜਾਬ ਸਰਕਾਰ ਦੀ ਸ਼ਵੀ ਨੂੰ ਖਰਾਬ ਕਰਨ ਵਾਲੇ ਲੋਕ ਆਪਣੀ ਜਮੀਰ ਦੀ ਅਵਾਜ ਨੂੰ ਸੁਣ ਲੈਣ ਨਹੀ ਤਾਂ ਆਮ ਜਨਤਾ ਲਈ ਤਾਇਨਾਤ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਸਖਤ ਸਜਾ ਦਿਤੀ ਜਾਵੇਗੀ ਇਸ ਸਮੇਂ ਉਨਾਂਂ ਨਾਲ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਅਕਾਸ਼ਦੀਪ ਸਿੰਘ ਮਜੀਠਾ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਤੇ ਹੋਰ ਇਲਾਕਾ ਵਾਸੀ ਹਾਜਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।